ਨਵੀਂ ਦਿੱਲੀ— ਉਚੇਰੀ ਸਿੱਖਿਆ ਵਿਭਾਗ ਦੇ ਵਧੀਕ ਸਕੱਤਰ ਵਿਨੀਤ ਜੋਸ਼ੀ ਨੂੰ ਬੀਤੇ ਦਿਨ ਸੋਮਵਾਰ 14 ਫਰਵਰੀ, 2022 ਨੂੰ ਤੁਰੰਤ ਪ੍ਰਭਾਵ ਤੋਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੈੱਸ.ਈ.) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਵਿਨੀਤ ਜੋਸ਼ੀ ਇਸ ਅਹੁਦੇ 'ਤੇ ਆਈ.ਏ.ਐੱਸ. ਮਨੋਜ ਅਹੂਜਾ ਦੀ ਜਗ੍ਹਾ ਲੈਣਗੇ | ਇਸ ਗੱਲ ਦੀ ਸੂਚਨਾ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਦਿੱਤੀ ਹੈ |
ਦੱਸ ਦੇਈਏ ਕਿ ਆਈ.ਏ.ਐੈੱਸ. ਵਿਨੀਤ ਜੋਸ਼ੀ ਇਸ ਸਮੇਂ ਉੱਚ ਸਿੱਖਿਆ ਵਿਭਾਗ ਦੇ ਵਧੀਕ ਸਕੱਤਰ ਵਜੋਂ ਕੰਮ ਕਰ ਰਹੇ ਹਨ | ਹੁਣ ਉਹ ਸੀ.ਬੀ.ਐੱਸ. ਈ. ਦੇ ਚੇਅਰਮੈਨ ਵਜੋਂ ਵੀ ਕੰਮ ਕਰਨਗੇ | ਜਾਰੀ ਕੀਤੇ ਗਏ ਅਧਿਕਾਰਤ ਨੋਟਿਸ 'ਚ ਇਹ ਸੂਚਿਤ ਕੀਤਾ ਗਿਆ ਹੈ ਕਿ ਮਨੋਜ ਅਹੂਜਾ ਆਈ.ਏ.ਐੈੱਸ. ਨੂੰ ਚੇਅਰਮੈਨ ਦੇ ਅਹੁਦੇ ਤੋਂ ਮੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਜਗ੍ਹਾਂ ਹੁਣ ਵਿਨੀਤ ਜੋਸ਼ੀ ਵਧੀਕ ਸਕੱਤਰ ਉਚੇਰੀ ਸਿੱਖਿਆ ਵਿਭਾਗ ਦੇ ਮੁੱਖੀ ਵਜੋ ਅਹੁਦਾ ਸੰਭਾਲਣਗੇ |
ਦੱਸਣਯੋਗ ਹੈ ਕਿ ਵਿਨੀਤ ਜੋਸ਼ੀ ਮਣੀਪੁਰ 1992 ਬੈਚ ਦੇ ਅਧਿਕਾਰੀ ਹਨ ਅਤੇ ਵਰਤਮਾਨ 'ਚ ਨੈਸ਼ਨਲ ਟੈਸਟਿੰਗ ਏਜੰਸੀ (ਐੈੱਨ.ਟੀ.ਏ.) ਸੰਸਥਾ ਦੇ ਮੈਂਬਰ ਵੀ ਹਨ | ਹੁਣ ਉਹ ਸੀ.ਬੀ.ਐੈੱਸ.ਈ. ਦੇ ਚੇਅਰਮੈਨ ਵਜੋ ਅਹੁਦਾ ਸੰਭਾਲਣਗੇ | ਉਨ੍ਹਾਂ ਕੋਲ ਕਈ ਵੱਡੇ ਸਿੱਖਿਆ ਸੰਸਥਾਵਾਂ 'ਚ ਕੰਮ ਕਰਨ ਦਾ ਤਜ਼ੁਰਬਾ ਹੈ, ਜੋ ਕਿ ਇਹ ਬੋਰਡ ਲਈ ਇਕ ਚੰਗੀ ਗੱਲ ਹੈ ਸਾਬਿਤ ਹੋਵੇਗੀ | ਇਸ ਨਾਲ ਹੀ ਆਈ.ਏ.ਐੈੱਸ. ਮਨੋਜ ਅਹੂਜਾ 1990 ਬੈਚ ਦੇ ਓਡੀਸ਼ਾ ਕੈਡਰ ਦੇ ਸਿਵਲ ਸੇਵਕ ਹਨ | ਉਨ੍ਹਾਂ ਨੂੰ 12 ਮਈ, 2022 ਨੂੰ ਸੀ.ਬੀ.ਐੈੱਸ.ਈ. ਦੇ ਚੇਅਰਮੈਨ ਦਾ ਅਹੁਦਾ ਸੋਪਿਆ ਗਿਆ ਸੀ | ਸੋਮਵਾਰ 14 ਫਰਵਰੀ ਨੂੰ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ | ਉਹ ਲਾਲ ਬਹਾਦੁਰ ਸਾਸ਼ਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ, ਮਸੂਰੀ ਦੇ ਵਿਸ਼ੇਸ਼ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ | ਉਨ੍ਹਾਂ ਨੂੰ ਹੁਣ ਖੇਤੀਬਾੜੀ ਮੰਤਰਾਲੇ ਵਿਚ ਵਿਸ਼ੇਸ ਨਿਯੁਕਤੀ ਦਿੱਤੀ ਗਈ ਹੈ |
Get the latest update about Vineet Joshi, check out more about Truescoop, CBSE, chairman & Truescoopnews
Like us on Facebook or follow us on Twitter for more updates.