'ਕੈਫੇ ਕੌਫੀ ਡੇਅ' ਦੇ ਫਾਉਂਡਰ VG ਸਿਧਾਰਥ 3 ਦਿਨਾਂ ਤੋਂ ਲਾਪਤਾ, ਪੁਲਸ ਨੂੰ ਖੁਦਕੁਸ਼ੀ ਕਰਨ ਦਾ ਖਦਸ਼ਾ

'ਕੈਫੇ ਕੌਫੀ ਡੇਅ' (ਸੀ. ਸੀ. ਡੀ) ਦੇ ਫਾਉਂਡਰ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ. ਐੱਮ. ਕ੍ਰਿਸ਼ਣਾ ਦੇ ਜਵਾਈ ਵੀ. ਜੀ ਸਿਧਾਰਥ ਸੋਮਵਾਰ ਰਾਤ ਤੋਂ ਲਾਪਤਾ ਹਨ। ਡਰਾਈਵਰ ਨੇ ਦੱਸਿਆ...

ਬੈਂਗਲੁਰੂ— 'ਕੈਫੇ ਕੌਫੀ ਡੇਅ' (ਸੀ. ਸੀ. ਡੀ) ਦੇ ਫਾਉਂਡਰ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ. ਐੱਮ. ਕ੍ਰਿਸ਼ਣਾ ਦੇ ਜਵਾਈ ਵੀ. ਜੀ ਸਿਧਾਰਥ ਸੋਮਵਾਰ ਰਾਤ ਤੋਂ ਲਾਪਤਾ ਹਨ। ਡਰਾਈਵਰ ਨੇ ਦੱਸਿਆ ਕਿ ਸਿਧਾਰਥ ਉਲਾਲ ਸ਼ਹਿਰ 'ਚ ਸਥਿਤ ਪੁੱਲ ਤੱਕ ਘੁੰਮਣ ਲਈ ਆਏ ਸਨ। ਉੱਥੇ ਉਨ੍ਹਾਂ ਨੇ ਕਾਰ ਰੁਕਵਾਈ ਅਤੇ ਪੈਦਲ ਹੀ ਨਿਕਲ ਗਏ। ਮੈਂ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। 90 ਮਿੰਟ ਤੱਕ ਵਾਪਸ ਨਾ ਆਉਣ 'ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਡਰਾਈਵਰ ਦੇ ਬਿਆਨ ਤੋਂ ਪੁਲਸ ਨੂੰ ਸ਼ੱਕ ਹੈ ਕਿ ਸਿਧਾਰਥ ਨੇ ਨਦੀ 'ਚ ਛਾਲ ਮਾਰ ਦਿੱਤੀ ਹੋਵੇਗੀ। ਇਸ ਆਧਾਰ 'ਤੇ ਪੁਲਸ ਸਰਚ ਆਪਰੇਸ਼ਨ 'ਚ ਜੁੱਟੀ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ ਯੇਦੀਯੁਰੱਪਾ, ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰ ਸਵਾਮੀ ਅਤੇ ਕਈ ਬਾਕੀ ਨੇਤਾ ਸਿਧਾਰਥ ਬਾਰੇ ਜਾਣਕਾਰੀ ਲੈਣ ਲਈ ਐੱਸ. ਐੱਮ. ਕ੍ਰਿਸ਼ਣਾ ਦੇ ਘਰ ਪਹੁੰਚੇ। ਇਸ ਵਿਚਕਾਰ ਸਿਧਾਰਥ ਦਾ 27 ਜੁਲਾਈ ਨੂੰ ਕੰਪਨੀ ਦੇ ਨਾਂ ਲਿਖਿਆ ਪੱਤਰ ਸਾਹਮਣੇ ਆਇਆ ਹੈ। ਇਸ 'ਚ ਕਰਜ਼ਦਾਤਾਵਾਂ ਅਤੇ ਪ੍ਰਾਈਵੇਟ ਇਕੁਇਟੀ ਪਾਰਟਨਰ ਦੇ ਦਬਾਅ ਦਾ ਜ਼ਿਕਰ ਹੈ। ਉਨ੍ਹਾਂ ਨੇ ਲਿਖਿਆ ਸੀ ਕਿ ਬਤੌਰ ਵਪਾਰੀ ਨਾਕਾਮ ਰਿਹਾ।

ਰੇਲਵੇ ਦਾ ਅਨੌਖਾ ਉਪਰਾਲਾ, ਕ੍ਰਸ਼ ਬੋਤਲਾਂ ਤੋਂ ਬਣਾਏ ਜਾ ਰਹੇ ਹਨ ਕੱਪੜੇ 

ਜ਼ਿਕਰਯੋਗ ਹੈ ਕਿ ਸਿਧਾਰਥ ਨੇ ਪਿਛਲੇ ਮਹੀਨੇ ਆਈ. ਟੀ ਕੰਪਨੀ ਮਾਇੰਡਟ੍ਰੀ 'ਚ ਆਪਣੀ ਪੂਰੀ ਹਿੱਸੇਦਾਰੀ ਲਾਰਸਨ ਐਂਡ ਟੂਬਰੋ (ਐੱਲ. ਐੱਡ. ਟੀ) ਨੂੰ 3000 ਕਰੋੜ ਰੁਪਏ 'ਚ ਵੇਚੀ ਸੀ। ਇਸ ਤੋਂ ਪਹਿਲਾਂ ਉਹ 21% ਹੋਲਡਿੰਗ ਨਾਲ ਉਹ ਮਾਇੰਡਟ੍ਰੀ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਸਨ। ਕੌਫੀ ਦੇ ਬਿਜ਼ਨੈੱਸ 'ਚ ਸਫਲ ਕਾਰੋਬਾਰੀ ਦੇ ਤੌਰ 'ਤੇ ਉਨ੍ਹਾਂ ਦੀ ਖਾਸ ਪਛਾਣ ਹੈ। ਕਰਨਾਟਕ 'ਚ ਉਨ੍ਹਾਂ ਕੋਲ੍ਹ 12,000 ਏਕੜ ਜ਼ਮੀਨ 'ਚ ਕੌਫੀ ਦਾ ਪਲਾਂਟੇਸ਼ਨ ਹੈ। ਇਸ ਸਾਲ ਮਾਰਚ ਤੱਕ ਦੇਸ਼ ਭਰ 'ਚ ਸੀ. ਸੀ. ਡੀ ਦੇ 1,752 ਕੈਫੇ ਸਨ।

Get the latest update about National News, check out more about News In Punjabi, CCD Founder, Cafe Coffee Day Founder & Cafe Coffee Day

Like us on Facebook or follow us on Twitter for more updates.