CCTV Video: ਅੰਮ੍ਰਿਤਸਰ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਯੁਵਕ ਦੇ ਘਰ 'ਚ ਜਾਨਲੇਵਾ ਹਮਲਾ, ਇਲਾਕੇ 'ਚ ਮਚੀ ਦਹਿਸ਼ਤ

ਇਸ ਘਟਨਾ ਦੀ ਪੀੜੀਤ ਨੌਜਵਾਨ ਵਲੋਂ ਮੌਕੇ ਤੇ ਬਣਾਈ ਵੀਡੀਓ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਘਟਨਾ ਵਾਲੀ ਥਾਂ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਪ੍ਰੀਤ ਨਗਰ ਦਾ ਹੈ ਜਿਥੋਂ ਦੇ ਰਹਿਣ ਵਾਲੇ ਪਾਰਸ ਸ਼ਰਮਾ ਨਾਮ ਦੇ ਨੋਜਵਾਨ ਨਾਲ ਇਲਾਕੇ ਦੇ ਕੁਝ ਗੁੰਡਿਆਂ ਵਲੋਂ ਰਜਿਸ਼ਨ ਹਮਲਾ ਕੀਤਾ ਗਿਆ ਤੇ ਬਾਅਦ 'ਚ ਗਾਲੀ ਗਲੋਚ ਕਰਦਿਆਂ ਉਸਦੇ ਘਰ ਬਾਹਰ ਬੋਤਲਾਂ ਮਾਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ। ਇਸ ਘਟਨਾ ਦੀ ਪੀੜੀਤ ਨੌਜਵਾਨ ਵਲੋਂ ਮੌਕੇ ਤੇ ਬਣਾਈ ਵੀਡੀਓ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਘਟਨਾ ਵਾਲੀ ਥਾਂ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਪੀੜੀਤ ਨੌਜਵਾਨ ਪਾਰਸ ਨੇ ਦੱਸਿਆ ਕਿ ਉਸਨੂੰ ਆਪਣੇ ਦੋਸਤ ਆਸੂ ਦੇ ਹਮਲੇ ਵਿਚ ਰਜਿਸ਼ਨ ਕੁਝ ਲੌਕ ਡਰਾ ਧਮਕਾ ਰਹੇ ਹਨ ਅਤੇ ਕੱਲ 20 ਦੇ ਕਰੀਬ ਗੁੰਡਾ ਤੱਤਾਂ ਵਲੋਂ ਰਾਤ ਨੂੰ ਮੇਰੇ ਘਰ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਮੇਰੇ ਘਰ ਬਾਹਰ ਬੋਤਲਾਂ ਮਾਰੀਆ ਗਈਆ ਹਨ। ਜਿਸਦੀ ਮੇਰੇ ਵਲੋਂ ਵੀਡੀਓ ਬਣਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।


ਇਸ ਮੌਕੇ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Get the latest update about amritsar news, check out more about punjab police, cctv viral video, punjabi news & newsupdate

Like us on Facebook or follow us on Twitter for more updates.