CCTV Viral Video: ਗਾਜ਼ੀਆਬਾਦ 'ਚ ਲਿਫਟ 'ਚ ਪਾਲਤੂ ਕੁੱਤੇ ਨੇ ਮਾਸੂਮ ਤੇ ਕੀਤਾ ਹਮਲਾ, ਦਰਦ 'ਚ ਚੀਕਦਾ ਰਿਹਾ ਬੱਚਾ, ਚੁੱਪ ਖੜੀ ਰਹੀ ਮਹਿਲਾ

ਇਹ ਘਟਨਾ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਵਿੱਚ ਸੋਮਵਾਰ ਸ਼ਾਮ ਕਰੀਬ 6 ਵਜੇ ਵਾਪਰੀ ਹੈ। ਚਾਰਮਜ਼ ਕੈਸਲ ਸੁਸਾਇਟੀ ਦੀ ਲਿਫਟ ਵਿੱਚ ਇਕ 9 ਸਾਲਾਂ ਬੱਚਾ ਟਿਊਸ਼ਨ ਪੜ੍ਹ ਕੇ ਘਰ ਪਰਤਿਆ ਸੀ

ਪਾਲਤੂ ਜਾਨਵਰਾਂ ਲਈ ਪਿਆਰ ਹਰ ਕਿਸੇ ਦਾ ਹੋਣਾ ਚਾਹੀਦਾ ਹੈ ਪਰ ਇਹ ਪਿਆਰ ਇੰਨਾ ਅੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਕਿਸੇ ਬੱਚੇ ਦਾ ਦਰਦ ਨਾ ਮਹਿਸੂਸ ਕੀਤਾ ਜਾਵੇ। ਹਾਲ੍ਹੀ 'ਚ ਗਾਜ਼ੀਆਬਾਦ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ ਸੁਸਾਇਟੀ ਦੀ ਲਿਫਟ ਵਿੱਚ ਇੱਕ ਪਾਲਤੂ ਕੁੱਤੇ ਨੇ ਇੱਕ ਬੱਚੇ ਨੂੰ ਕੱਟ ਲਿਆ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਲਿਫਟ 'ਚ  ਦਰਦ ਨਾਲ ਰੋਂਦਾ ਰਿਹਾ, ਚੀਕਦਾ ਰਿਹਾ ਪਰ ਕੁੱਤੇ ਦੀ ਮਾਲਕਣ ਚੁੱਪਚਾਪ ਦੇਖਦੀ ਰਹੀ।

ਇਹ ਘਟਨਾ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਵਿੱਚ ਸੋਮਵਾਰ ਸ਼ਾਮ ਕਰੀਬ 6 ਵਜੇ ਵਾਪਰੀ ਹੈ। ਇਕ 9 ਸਾਲਾਂ ਬੱਚਾ ਚਾਰਮਜ਼ ਕੈਸਲ ਸੁਸਾਇਟੀ ਦੀ ਲਿਫਟ ਵਿੱਚ ਟਿਊਸ਼ਨ ਪੜ੍ਹ ਕੇ ਆਪਣੇ ਘਰ ਪਰਤ ਰਿਹਾ ਸੀ। ਉਸ ਜਦੋ ਫਲੈਟ ਵੱਲ ਜਾਣ ਲਈ ਲਿਫਟ 'ਚ ਸੀ ਤਾਂ ਇਕ ਔਰਤ ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਲਿਫਟ ਵਿਚ ਦਾਖਲ ਹੋਈ। ਕੁੱਤੇ ਤੋਂ ਬਚਣ ਲਈ ਬੱਚਾ ਲਿਫਟ ਦੇ ਦਰਵਾਜੇ ਵੱਲ ਆ ਗਿਆ। ਇਸ ਦੌਰਾਨ ਕੁੱਤੇ ਨੇ ਉਸ ਦੇ ਪੱਟ 'ਤੇ ਵੱਢ ਲਿਆ ਜਿਸ ਤੋਂ ਬਾਅਦ ਬੱਚੇ ਨੇ ਦਰਦ ਨਾਲ ਚਿਕਣਾ ਸ਼ੁਰੂ ਕਰ ਦਿੱਤਾ। ਪਰ ਇਸ ਦੌਰਾਨ ਕੁੱਤੇ ਦੀ ਮਾਲਕਣ ਚੁੱਪਚਾਪ ਖੜ੍ਹੀ ਦੇਖਦੀ ਰਹੀ। ਉਸ ਨੇ ਬੱਚੇ ਨਾਲ ਗੱਲ ਕਰਨ ਜਾਂ ਉਸ ਨੂੰ ਸਮਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਹੀ ਔਰਤ ਲਿਫਟ ਤੋਂ ਬਾਹਰ ਨਿਕਲੀ, ਕੁੱਤੇ ਨੇ ਇਕ ਵਾਰ ਫਿਰ ਬੱਚੇ ਨੂੰ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰ ਬੱਚਾ ਬਚ ਗਿਆ।
ਇਸ ਘਟਨਾ ਤੋਂ ਬਾਅਦ ਬੱਚੇ ਦੀ ਮਾਂ ਜਯੰਕਾਰਾ ਰਾਓ ਨੇ ਅਣਪਛਾਤੀ ਔਰਤ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਜਾਂਚ ਤੋਂ ਬਾਅਦ ਸੁਰੱਖਿਆ ਗਾਰਡ ਤੋਂ ਪਤਾ ਲੱਗਾ ਕਿ ਇਹ ਔਰਤ ਬੀ-506 ਚਾਰਮਜ਼ ਕੈਸਲ 'ਚ ਰਹਿੰਦੀ ਹੈ। ਇਸ ਘਟਨਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੀ ਜਾਂਚ ਕਰ ਮਹਿਲਾ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।