ਵੈਸਟਇੰਡੀਜ਼ ਦੇ ਇਸ ਖਿਡਾਰੀ ਨੇ 60 ਸਾਲਾਂ ਕ੍ਰਿਕਟ ਕਰੀਅਰ ਨੂੰ ਕਿਹਾ ਅਲਵਿਦਾ

ਦੁਨੀਆ 'ਚ ਖੇਡ ਇਕ ਐਸੀ ਚੀਜ਼ ਹੈ ਜੋ ਵਿਅਕਤੀ ਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਣ ਦੇਂਦੀ ਪਰ 85 ਸਾਲ ਦੀ ਉਮਰ 'ਚ ਵੀ ਕੋਈ...

ਨਵੀਂ ਦਿੱਲੀ:- ਦੁਨੀਆ 'ਚ ਖੇਡ ਇਕ ਐਸੀ ਚੀਜ਼ ਹੈ ਜੋ ਵਿਅਕਤੀ ਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਣ ਦੇਂਦੀ ਪਰ 85 ਸਾਲ ਦੀ ਉਮਰ 'ਚ ਵੀ ਕੋਈ ਵਿਅਕਤੀ ਖੇਡ ਸਕਦਾ ਹੈ ਸ਼ਾਇਦ ਹੀ ਇਸ ਗੱਲ ਤੇ ਕੋਈ ਵਿਸ਼ਵਾਸ਼ ਕਰੇਗਾ। ਪਰ ਇਸ ਸੱਚ ਹੈ ਕਿਉਂਕਿ ਅਜਿਹਾ ਕ੍ਰਿਸ਼ਮਾ ਕਰ ਵਾਲੇ ਖਿਡਾਰੀ ਹਨ ਵੈਸਟਇੰਡੀਜ਼ ਦੇ ਸੇਸੀਲ ਰਾਈਟ (cecil wright)। ਸੇਸੀਲ ਇਕ ਤੇਜ਼ ਗੇਂਦਬਾਜ਼ ਹਨ ਜੋਕਿ ਗੈਰੀ ਸੋਬ੍ਰਸ, ਗਾਰਫਿਲਡ, ਵੇਲਸ਼ ਹੌਲ ਹੀ ਦੇ ਜਮਾਨੇ ਤੋਂ ਕ੍ਰਿਕਟ ਖੇਡਦੇ ਆ ਰਹੇ ਹਨ। ਇਹ ਸਾਰੇ ਖਿਡਾਰੀ ਤਾਂ ਹੁਣ ਸੰਨਿਆਸ ਲੈ ਚੁਕੇ ਹਨ ਪਰ ਸੇਸੀਲ ਹੁਣ ਤਕ ਖੇਡ ਰਹੇ ਸਨ ਤੇ ਆਖਰ ਉਨ੍ਹਾਂ ਨੇ 85 ਸਾਲ ਦੀ ਉਮਰ 'ਚ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ।

PV ਸਿੰਧੂ ਨੇ ਰੱਚਿਆ ਇਤਿਹਾਸ, ਵਰਲਡ ਚੈਂਪੀਅਨਸ਼ਿਪ 'ਚ ਗੋਲਡ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਖਿਡਾਰੀ

ਸੇਸੀਲ ਵੈਸਟਇੰਡੀਜ਼ ਦੇ ਮਹਾਨ ਖਿਡਾਰੀਆਂ ਦੇ ਨਾਲ ਖੇਡ ਚੁਕੇ ਹਨ। ਜੋ ਜੋਏਲ ਗਾਰਨਰ ਦੇ ਨਾਲ ਤਾਂ ਖੇਡ ਹੀ ਰਹੇ ਸਨ ਤੇ ਨਾਲ-ਨਾਲ ਬਰਬਾਦੋਸ ਦੇ ਲਈ ਜਮੈਕਾ ਦੇ ਖਿਲਾਫ ਖੇਡਦੇ ਹੋਏ ਵੇਸਲੇ ਹੌਲ ਨੂੰ ਵੀ ਗੇਂਦਬਾਜ਼ੀ ਕੀਤੀ ਸੀ।1959 'ਚ ਉਹ ਇੰਗਲੈਂਡ 'ਚ ਸੇਂਟਰਲ ਲੰਕਾਸਾਇਰ ਲੀਗ 'ਚ ਵੀ ਖੇਡੇ ਸਨ। ਆਪਣੀ ਫਿੱਟਨੈਸ ਲਈ ਪਹਿਚਾਣੇ ਜਾਣ ਵਾਲੇ ਸੇਸੀਲ  ਖਾਣਪੀਣ, ਨਿਯਮਿਤ ਕਸਰਤ ਨੂੰ ਇਸ ਦਾ ਰਾਜ ਦਸਦੇ ਹਨ।

ਸੇਸੀਲ 60 ਸਾਲ ਦੀ ਉਮਰ ਤਕ ਐਕਟਿਵ ਕ੍ਰਿਕਟ ਖੇਡੇ ਤੇ ਇਸੇ ਦੌਰਾਨ ਉਨ੍ਹਾਂ ਨੇ 7000 ਤੋਂ ਜਿਆਦਾ ਵਿਕੇਟ ਵੀ ਲਏ। ਉਹ ਵਿਕੇਟ ਲੈਣ 'ਚ ਐਨੇ ਤੇਜ਼ ਸਨ ਕਿ ਉਨ੍ਹਾਂ ਨੇ 5 ਸੀਜ਼ਨ 'ਚ 538 ਵਿਕੇਟ ਆਪਣੇ ਨਾਲ ਕੀਤੇ। ਜਿਸ 'ਚ ਉਨ੍ਹਾਂ ਦੀ ਔਸਤ 27 ਦੀ ਰਹੀ ਸੀ। ਸੇਸੀਲ ਆਪਣਾ ਆਖਰੀ ਮੈਚ 7 ਸਤੰਬਰ ਨੂੰ ਖੇਡਣਗੇ।      

Get the latest update about 80 year West Indies Crickete, check out more about West Indies cricket team, Cecil Wright, International News & Sir Garry Sobers

Like us on Facebook or follow us on Twitter for more updates.