ਜਾਣੋ 2019 'ਚ ਕਿਨ੍ਹਾਂ ਦੇ ਘਰ ਗੂੰਜੀਆਂ ਕਿਲਕਾਰੀਆਂ ਤੇ ਕਿਨ੍ਹਾਂ ਦੇ ਘਰ ਵੱਜੀਆਂ ਸ਼ਹਿਨਾਈਆਂ

ਸਾਲ 2019 ਬਾਲੀਵੁੱਡ ਦੀਆਂ ਕਈ ਹਸਤੀਆਂ ਲਈ ਖੁਸ਼ੀਆਂ ਭਰਿਆ ਰਿਹਾ। ਇਸ ਸਾਲ ਕਿਸੇ ਦੇ ਘਰ 'ਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਤਾਂ ਕਿਸੇ ਦੇ ਘਰ ਵਿਆਹ ਦੀਆਂ ਸ਼ਹਿਨਾਈਆਂ ਵੱਜੀਆਂ। ਇਸ ਸਾਲ ਮਨੋਰੰਜਨ ਇੰਡਸਟਰੀ...

ਮੁੰਬਈ— ਸਾਲ 2019 ਬਾਲੀਵੁੱਡ ਦੀਆਂ ਕਈ ਹਸਤੀਆਂ ਲਈ ਖੁਸ਼ੀਆਂ ਭਰਿਆ ਰਿਹਾ। ਇਸ ਸਾਲ ਕਿਸੇ ਦੇ ਘਰ 'ਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਤਾਂ ਕਿਸੇ ਦੇ ਘਰ ਵਿਆਹ ਦੀਆਂ ਸ਼ਹਿਨਾਈਆਂ ਵੱਜੀਆਂ। ਇਸ ਸਾਲ ਮਨੋਰੰਜਨ ਇੰਡਸਟਰੀ ਦੀਆਂ ਕਈ ਜੋੜੀਆਂ ਵਿਆਹ ਦੇ ਬੰਧਨ 'ਚ ਬੱਝੀਆਂ। ਇਨ੍ਹਾਂ ਤੋਂ ਇਲਾਵਾ ਕਈ ਜੋੜੀਆਂ ਅਜਿਹੀਆਂ ਰਹੀਆਂ ਜਿਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ। ਅੱਜ ਅਸੀਂ ਤੁਹਾਨੂੰ ਅਜਿਹੀਆਂ ਦੀਆਂ ਜੋੜੀਆਂ ਬਾਰੇ ਦੱਸਣ ਜਾ ਰਹੇ ਹਾਂ।

 • ਪੂਜਾ ਬੱਤਰਾ-ਨਵਾਬ ਸ਼ਾਹ : ਇਨ੍ਹਾਂ ਜੋੜੀਆਂ 'ਚੋਂ ਇਕ ਜੋੜੀਆਂ ਹੈ ਪੂਜਾ ਬਤਰਾ ਅਤੇ ਨਵਾਬ ਸ਼ਾਹ ਦੀ, ਜੋ 4 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝੇ। ਸਾਬਕਾ ਮਿਸ ਇੰਡੀਆ ਇੰਟਰਨੈਸ਼ਨਲ ਅਤੇ ਬਾਲੀਵੁੱਡ ਐਕਟਰਸ ਪੂਜਾ ਬਤਰਾ ਨੇ ਇਸ ਸਾਲ ਜੁਲਾਈ 'ਚ ਐਕਟਰ ਨਵਾਬ ਸ਼ਾਹ ਨਾਲ ਵਿਆਹ ਕਰਵਾ ਲਿਆ ਸੀ। ਉਸ ਦੇ ਵਿਆਹ 'ਚ ਸਿਰਫ ਨੇੜਲੇ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ।

 

 • ਆਰਤੀ ਛਾਬੜੀਆ-ਵਿਸਾਰਦ ਬਦੇਸੀ : 'ਅਵਾਰਾ ਪਾਗਲ ਦੀਵਾਨਾ' 'ਚ ਅਕਸ਼ੈ ਕੁਮਾਰ ਨਾਲ ਕੰਮ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ ਆਰਤੀ ਨੇ ਇਸ ਸਾਲ 24 ਜੂਨ ਨੂੰ ਇਕ ਨਿੱਜੀ ਸਮਾਗਮ 'ਚ ਮੌਰੀਸ਼ੀਅਸ ਸਥਿਤ ਟੈਕਸ ਸਲਾਹਕਾਰ ਵਿਸ਼ਾਰਦ ਨਾਲ ਵਿਆਹ ਕੀਤਾ ਸੀ।

 

 • ਪ੍ਰਤੀਕ ਬੱਬਰ-ਸਾਨਿਆ ਸਾਗਰ : ਪ੍ਰਤੀਕ ਬੱਬਰ ਨੇ 23 ਜਨਵਰੀ ਨੂੰ ਲਖਨਊ 'ਚ ਸਾਨਿਆ ਨਾਲ ਵਿਆਹ ਕੀਤਾ ਸੀ। ਵਿਆਹ 'ਚ ਕਈ ਜਾਣੇ-ਪਛਾਣੇ ਰਾਜਨੇਤਾ ਸ਼ਾਮਲ ਹੋਏ। ਸਾਨਿਆ ਬਸਪਾ ਨੇਤਾ ਪਵਨ ਸਾਗਰ ਦੀ ਬੇਟੀ ਹੈ।

 

 • ਨੀਤੀ ਮੋਹਨ-ਨਿਹਾਰ ਪਾਂਡਿਆ : ਮਸ਼ਹੂਰ ਗਾਇਕਾ ਨੀਤੀ ਮੋਹਨ ਨੇ 15 ਫਰਵਰੀ ਨੂੰ ਹੈਦਰਾਬਾਦ 'ਚ ਐਕਟਰ ਨਿਹਾਰ ਪਾਂਡਿਆ ਨਾਲ ਵਿਆਹ ਕਰਵਾ ਲਿਆ। ਨੀਤੀ-ਨਿਹਾਰ ਦਾ ਵਿਆਹ ਵੈਲੇਨਟਾਈਨ ਵੀਕ 'ਚ ਹੋਇਆ ਸੀ।

 

 • ਬਰੂਨਾ ਅਬਦੁੱਲਾ-ਏਲਨ ਫਰੇਜ਼ਰ : ਮਾਡਲ-ਅਭਿਨੇਤਰੀ ਬਰੂਨਾ ਅਬਦੁੱਲਾ ਨੇ ਮਈ 'ਚ ਏਲਨ ਫਰੇਜ਼ਰ ਨਾਲ ਵਿਆਹ ਕੀਤਾ। ਜਦੋਂ ਬਰੂਨਾ ਦਾ ਵਿਆਹ ਹੋਇਆ ਸੀ ਤਾਂ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ। ਇਸ ਸਾਲ 31 ਅਗਸਤ ਨੂੰ ਇਸ ਜੋੜੇ ਨੇ ਇਸਾਬੇਲਾ ਨਾਂ ਦੀ ਇਕ ਬੱਚੀ ਨੂੰ ਜਨਮ ਦਿੱਤਾ।

 

 • ਮੋਨਾ ਸਿੰਘ-ਸ਼ਿਆਮ : ਟੀ.ਵੀ ਅਭਿਨੇਤਰੀ ਮੋਨਾ ਸਿੰਘ ਨੇ 27 ਦਸੰਬਰ ਨੂੰ ਆਪਣੇ ਸਾਊਥ ਇੰਡੀਅਨ ਬੁਆਏਫ੍ਰੈਂਡ  ਸ਼ਿਆਮ ਨਾਲ ਵਿਆਹ ਕੀਤਾ, ਜਿਸ ਨੂੰ ਕਈ ਹੱਦ ਤੱਕ ਨਿੱਜੀ ਰੱਖਿਆ ਗਿਆ।

 

 • ਰਾਖੀ ਸਾਵੰਤ-ਰਿਤੇਸ਼ : 2019 'ਚ ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਵੀ ਵਿਆਹ ਦੇ ਬੰਧਨ 'ਚ ਬੱਝੀ, ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ 'ਚ ਰਹੀ। ਦੱਸ ਦੇਈਏ ਕਿ ਰਾਖੀ ਦੇ ਪਤੀ ਦਾ ਨਾਂ ਰਿਤੇਸ਼ ਹੈ।

 

 • ਰੋਹਿਤ ਪੁਰੋਹਿੱਤ-ਸ਼ੀਨਾ ਬਜਾਜ : ਪੰਜ ਸਾਲ ਦੇ ਰਿਲੇਸ਼ਨਸ਼ਿੱਪ ਤੋਂ ਬਾਅਦ ਟੀ. ਵੀ ਐਕਟਰਸ ਰੋਹਿਤ ਪੁਰੋਹਿੱਤ ਅਤੇ ਸ਼ੀਨਾ ਬਜਾਜ ਨੇ ਵੀ ਇਸੇ ਸਾਲ 22 ਜਨਵਰੀ ਨੂੰ ਮਾਰਵਾੜੀ ਅਤੇ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਇਹ ਦੋਵੇਂ ਸਟਾਰ ਪਲੱਸ ਦੇ ਸ਼ੋਅ 'ਅਰਜੁਨ' ਦੇ ਸੈੱਟ 'ਤੇ ਮਿਲੇ ਸਨ।

 

 • ਲਵਲੀ ਸਸਾਨ-ਕੌਸ਼ਿਕ ਕ੍ਰਿਸ਼ਣਾਮੂਰਥੀ : 'ਸਾਥ ਨਿਭਾਨਾ ਸਾਥੀਆ' ਫੇਮ ਅਭਿਨੇਤਰੀ ਲਵਲੀ ਸਸਾਨ ਅਤੇ ਬੈਂਗਲੁਰੂ ਬੇਸਡ ਇੰਜੀਨੀਅਰ ਕੌਸ਼ਿਕ ਕ੍ਰਿਸ਼ਣਾਮੂਰਥੀ ਨੇ 10 ਫਰਵਰੀ ਨੂੰ ਅੰਮ੍ਰਿਤਸਰ 'ਚ ਅਤੇ ਬੈਂਗਲੁਰੂ 'ਚ ਸਾਊਥ ਇੰਡੀਅਨ ਸਟਾਈਲ 'ਚ ਵਿਆਹ ਕਰਵਾਇਆ।

 

 • ਸ਼ਰਦ ਮਲਹੋਤਰਾ-ਰਿਪਸੀ ਭਾਟੀਆ : ਟੀ.ਵੀ ਐਕਟਰ ਸ਼ਰਦ ਮਲਹੋਤਰਾ ਨੇ ਦਿੱਲੀ ਬੇਸਡ ਡਿਜ਼ਾਈਨਰ ਰਿਪਸੀ ਭਾਟੀਆ ਨਾਵ 20 ਅਪ੍ਰੈਲ ਨੂੰ ਪੰਜਾਬੀ ਰੀਤੀ-ਰਿਵਾਜਾਂ ਨਾਲ ਮੁੰਬਈ 'ਚ ਵਿਆਹ ਕਰਵਾਇਆ।

 

 • ਮੋਹੀਨਾ ਕੁਮਾਰੀ ਸਿੰਘ-ਸੁਯੇਸ਼ ਰਾਵਤ : ਟੀ.ਵੀ ਅਭਿਨੇਤਰੀ-ਡਾਂਸਰ ਮੋਹੀਨਾ ਕੁਮਾਰੀ ਸਿੰਘ, ਜੋ ਕਿ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ 'ਨਾਇਰਾ' ਦੀ ਨਣਾਨ ਵਜੋਂ ਕਾਫੀ ਲੋਕਪ੍ਰਿਯ ਹੋਈ ਸੀ, ਨੇ ਆਪਣੇ ਮੰਗੇਤਰ ਸੁਯੇਸ਼ ਰਾਵਤ ਨਾਲ 14 ਅਕਤੂਬਰ ਨੂੰ ਹਰੀਦੁਆਰ 'ਚ ਟ੍ਰਡੀਸ਼ਨਲ ਸੈਰੇਮਨੀ ਨਾਲ ਵਿਆਹ ਕਰਵਾਇਆ।

 

 • ਰਾਜੀਵ ਸੇਨ-ਚਾਰੂ ਅਸੋਪਾ : ਅਭਿਨੇਤਰੀ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਆਪਣੀ ਗਰਲਫ੍ਰੈਂਡ ਚਾਰੂ ਅਸੋਪਾ ਨਾਲ ਗੋਆ 'ਚ ਬੰਗਾਲੀ ਅਤੇ ਮਸੀਹੀ ਰੀਤੀ-ਰਿਵਾਜਾਂ ਨਾਲ 16 ਜੂਨ ਨੂੰ ਕਰਵਾਇਆ ਸੀ।


ਜ਼ਿਕਰਯੋਗ ਹੈ ਕਿ ਵਿਆਹ ਤੋਂ ਇਲਾਵਾ ਮਨੋਰੰਜਨ ਇੰਡਸਟਰੀ ਦੇ ਅਜਿਹੇ ਵੀ ਕਈ ਸੈਲੀਬ੍ਰਿਟੀਜ਼ ਰਹੇ ਹਨ, ਜਿਨ੍ਹਾਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਇਨ੍ਹਾਂ 'ਚ ਸਲਮਾਨ ਖਾਨ ਦੀ ਭੈਣ ਅਰਪਿਤਾ ਸ਼ਰਮਾ ਨੇ ਬੇਟੀ ਨੂੰ ਜਨਮ ਦਿੱਤਾ। ਕਾਮੇਡੀਅਨ ਕਪਿਲ ਸ਼ਰਮਾ-ਗਿੰਨੀ ਚਤਰਥ ਦੇ ਘਰ ਵੀ ਇਸੇ ਸਾਲ ਬੇਟੀ ਨੇ ਜਨਮ ਲਿਆ ਹੈ। ਟੀ.ਵੀ. ਐਕਟਰ ਜੈ ਭਾਨੂਸ਼ਾਲੀ ਅਤੇ ਮਾਹੀ ਦੇ ਘਰ ਵੀ ਇਸੇ ਸਾਲ ਬੇਟੀ ਦੀਆਂ ਕਿਲਕਾਰੀਆਂ ਗੂੰਜੀਆਂ। ਪਾਲੀਵੁੱਡ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੇ ਘਰ ਇਸੇ ਸਾਲ ਬੇਟੇ ਨੂੰ ਜਨਮ ਦਿੱਤਾ।

Get the latest update about True Scoop Special News, check out more about News In Punjabi, Aayush Sharma, Charu Asopa & Year Ender 2019

Like us on Facebook or follow us on Twitter for more updates.