ਜਨਗਣਨਾ 'ਚ ਪੁੱਛੇ ਜਾਣਗੇ ਇਹ 31 ਸਵਾਲ, ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ

ਨਾਗਰਿਕਤਾ ਸੋਧ ਬਿੱਲ, ਨੈਸ਼ਨਲ ਰਜਿਸਟਰ ਫਾਰ ਸਿਟੀਜ਼ਨ ਅਤੇ ਨੈਸ਼ਨਲ ਪਾਪੂਲੈਸ਼ਨ ਰਜਿਸਟਰ 'ਤੇ ਦੇਸ਼ 'ਚ ...

ਨਵੀਂ ਦਿੱਲੀ  — ਨਾਗਰਿਕਤਾ ਸੋਧ ਬਿੱਲ, ਨੈਸ਼ਨਲ ਰਜਿਸਟਰ ਫਾਰ ਸਿਟੀਜ਼ਨ ਅਤੇ ਨੈਸ਼ਨਲ ਪਾਪੂਲੈਸ਼ਨ ਰਜਿਸਟਰ 'ਤੇ ਦੇਸ਼ 'ਚ ਜਾਰੀ ਬਹਿਸ ਵਿਚਕਾਰ ਮੋਦੀ ਸਰਕਾਰ ਨੇ ਜਨਗਣਨਾ 2021 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਨਵਾਂ ਗੈਜੇਟ ਜਾਰੀ ਕੀਤਾ ਗਿਆ ਹੈ, ਜਿਸ 'ਚ ਜਨਗਣਨਾ ਦੌਰਾਨ ਪੁੱਛੇ ਜਾਣ ਵਾਲੇ ਕੁੱਲ 31 ਸਵਾਲਾਂ ਦੀ ਲਿਸਟ ਵੀ ਸ਼ਾਮਲ ਹੈ। ਜਨਗਣਨਾ ਦੌਰਾਨ ਆਮ ਲੋਕਾਂ ਤੋਂ ਕੁੱਲ 31 ਸਵਾਲ ਪੁੱਛੇ ਜਾਣਗੇ, ਜਿਨ੍ਹਾਂ 'ਚ ਨਿੱਜੀ ਜਾਣਕਾਰੀ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਸਵਾਲ ਪੁੱਛੇ ਜਾਣਗੇ, ਕੀ ਤੁਸੀਂ ਕਿਹੜਾ ਅਨਾਜ ਖਾਂਦੇ ਹੋ। ਕੇਂਦਰ ਸਰਕਾਰ ਦੁਆਰਾ ਜਾਰੀ ਇਹ ਹੁਕਮ ਉਨ੍ਹਾਂ ਅਧਿਕਾਰਆਂ ਤੱਕ ਪਹੁੰਚਾਇਆ ਜਾਵੇਗਾ, ਜੋ ਜਨਗਣਨਾ ਦੀ ਪ੍ਰਕਿਰਿਆ 'ਚ ਸ਼ਾਮਲ ਹੋਣਗੇ। ਉਨ੍ਹਾਂ ਦੇ ਘਰ 'ਚ ਕਿਹੜਾ ਟੀਵੀ ਹੈ, ਪੀਣ ਦਾ ਪਾਣੀ ਹੈ ਜਾਂ ਨਹੀਂ, ਕੰਪਿਊਟਰ-ਲੈਪਟਾਪ ਹੈ ਜਾਂ ਨਹੀਂ ਸਮੇਤ ਕੁੱਲ 31 ਸਵਾਲ ਪੁੱਛੇ ਜਾਣਗੇ।

ਦਿੱਲੀ ਪੁਲਸ ਨੇ ਐਨਕਾਊਂਟਰ 'ਚ ISIS ਦੇ 3 ਅੱਤਵਾਦੀ ਕੀਤੇ ਗ੍ਰਿਫ਼ਤਾਰ

ਜਨਗਣਨਾ ਦੇ ਸਮੇਂ ਜੋ 31 ਸਵਾਲ ਪੁੱਛੇ ਜਾਣਗੇ, ਉਨ੍ਹਾਂ ਦੀ ਪੂਰੀ ਲਿਸਟ —
1. ਕੀ ਪਰਿਵਾਰ ਕੋਲ ਇਕ ਟੈਲੀਫੋਨ, ਮੋਬਾਇਲ ਫੋਨ, ਸਮਾਰਟਫੋਨ, ਸਾਈਕਲ, ਸਕੂਟਰ, ਮੋਟਰਸਾਈਕਲ, ਮੋਪੇਡ, ਕਾਰ, ਜੀਪ ਜਾਂ ਵੈਨ, ਰੇਡੀਓ ਜਾਂ ਟ੍ਰਾਂਸਜਿਸਟਰ, ਟੀਵੀ, ਲੈਪਟਾਪ ਜਾਂ ਕੰਪਿਊਟਰ ਅਤੇ ਇੰਟਰਨੈੱਟ ਤੱਕ ਪਹੁੰਚ ਹੈ?
2. ਭਵਨ ਸੰਖਿਆ (ਨਗਰਪਾਲਿਕਾ ਜਾਂ ਸਥਾਨਕ ਅਥਾਰਟੀ ਜਾਂ ਜਨਗਣਨਾ ਸੰਖਿਆ), ਜਨਗਣਨਾ ਘਰ ਦੀ ਸੰਖਿਆ, ਜਨਗਣਨਾ ਘਰ ਦੇ ਫਰਸ਼, ਕੰਧ ਅਤੇ ਛੱਤ ਦੀ ਮੁੱਖ ਸਮੱਗਰੀ, ਜਨਗਣਨਾ ਘਰ ਦਾ ਉਪਯੋਗ, ਜਨਗਣਨਾ ਘਰ ਦੀ ਸਥਿਤੀ, ਘਰ ਦਾ ਨੰਬਰ, ਕੁੱਲ ਜਨਰਲ ਰੂਪ ਤੋਂ ਘਰ ਦੇ ਮਲਕੀਅਤ ਦੀ ਸਥਿਤੀ, ਵਿਸ਼ੇਸ਼ ਰੂਪ ਤੋਂ ਘਰ ਦੇ ਕਬਜ਼ੇ 'ਚ ਰਹਿਣ ਵਾਲੇ ਕਮਰਿਆਂ ਦੀ ਸੰਖਿਆ, ਵਿਵਾਹਿਤ ਜੋੜੇ ਦੀ ਸੰਖਿਆ (ਰਹਿਣ ਵਾਲੇ) ਘਰੇਲੂ, ਪੀਣ ਦੇ ਪਾਣੀ ਦਾ ਮੁਖ ਸਰੋਤ ਅਤੇ ਘਰ 'ਚ ਮੁੱਖ ਅਨਾਜ ਦਾ ਸੇਵਨ।
3. ਨੋਟੀਫਿਕੇਸ਼ਨ ਮੁਤਾਬਕ ਲਾਈਟ ਦੇ ਮੁੱਖ ਸਰੋਤ ਨਾਲ ਸੰਬੰਧਿਤ ਸਵਾਲ, ਕੀ ਪਰਿਵਾਰ ਕੋਲ ਟਾਇਲਟ ਹੈ, ਟਾਇਲਟ ਦਾ ਪ੍ਰਕਾਰ, ਨਹਾਉਣ ਦੀ ਸਹੂਲਤ ਦੀ ਉਪਲੱਬਧਤਾ, ਰਸੋਈ ਅਤੇ ਰਸੋਈ ਗੈਸ/ਪੀਐੱਨਜੀ ਕਨੈਕਸ਼ਨ ਦੀ ਉਪਲੱਬਧਤਾ ਅਤੇ ਖਾਣਾ ਪਕਾਉਣ ਲਈ ਉਪਯੋਗ ਕੀਤੇ ਜਾਣ ਵਾਲੇ ਮੁੱਖ ਈਂਧਨ ਨਾਲ ਜੁੜੇ ਸਵਾਲ ਵੀ ਪੁੱਛੇ ਜਾਣਗੇ।
 

ਸੀਏਏ ਅਤੇ ਐੱਨਆਰਸੀ 'ਤੇ ਜਾਰੀ ਹੈ ਸਵਾਲ —
ਦੱਸ ਦੱਈਏ ਕਿ ਨਾਗਰਿਕਤਾ ਨਾਲ ਜੁੜੇ ਹੀ ਇਕ ਮਸਲੇ 'ਤੇ ਇਨੀਂ ਇਨੀਂ ਦਿਨੀਂ ਵਿਵਾਦ ਜਾਰੀ ਹੈ। ਕੇਂਦਰ ਸਰਕਰਾਰ ਦੁਆਰਾ ਪਾਸ ਕੀਤੇ ਗਏ ਨਾਗਰਿਕਤਾ ਸੋਧ ਐਕਟ ਵਿਰੁੱਧ ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵਿਰੋਧੀ ਧਿਰ ਤੋਂ ਲੈ ਕੇ ਆਮ ਲੋਕ ਅਤੇ ਸਟੂਡੈਂਟ ਤੱਕ ਸੜਕਾਂ 'ਤੇ ਹਨ ਅਤੇ ਕੇਂਦਰ ਦੇ ਇਸ ਕਾਨੂੰਨ ਨੂੰ ਸੰਵਿਧਾਨ ਵਿਰੋਧੀ, ਧੱਟ-ਗਿਣਤੀ ਵਿਰੋਧੀ ਕਰਾਕ ਦਿੱਤਾ ਹੈ। ਸੀਏਏ ਅਨੁਸਾਰ ਬੰਗਲਾਦੇਸ਼, ਅਫਗਾਨੀਸਤਾਨ, ਤੋਂ ਆਉਣ ਵਾਲੇ ਹਿੰਦੂ, ਜੈਨ, ਬੁੱਧ, ਸਿੱਖ, ਈਸਾਈ ਅਤੇ ਪਾਰਸੀ ਸ਼ਰਨਾਰਥੀਆਂ ਨੂੰ ਭਾਰਤ 'ਚ ਨਾਗਰਿਕਤਾ ਦਿੱਤੀ ਜਾਵੇਗੀ। ਇਸ ਲਿਸਟ 'ਚ ਮੁਸਲਿਮ ਸਮੁਦਾਏ ਦੇ ਲੋਕਾਂ ਨੂੰ ਨਾ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ਭਰ 'ਚ ਐੱਨਆਰਸੀ ਲਾਗੂ ਕਰਨ 'ਤੇ ਵੀ ਰੋਸ ਜਾਰੀ ਹੈ, ਜਿਸ 'ਚ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਇਕ ਸਾਜ਼ਿਸ਼ ਹੈ।

Get the latest update about Census, check out more about Asked, List Released, Punjabi News & National News

Like us on Facebook or follow us on Twitter for more updates.