CBI 'ਚ ਚੀਫ ਅਤੇ ਸੀਨੀਅਰ ਮੈਨੇਜਰ ਦੀਆਂ 250 ਅਸਾਮੀਆਂ ਲਈ ਨਿਕਲੀ ਭਰਤੀ, 11 ਫਰਵਰੀ ਤੱਕ ਕਰੋ ਅਪਲਾਈ

ਸੈਂਟਰਲ ਬੈਂਕ ਆਫ ਇੰਡੀਆ ਦੀ ਇਸ ਭਰਤੀ ਲਈ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਔਨਲਾਈਨ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ...

ਬੈਂਕਿੰਗ ਸੈਕਟਰ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਸੈਂਟਰਲ ਬੈਂਕ ਆਫ ਇੰਡੀਆ (ਸੀਬੀਆਈ) ਨੇ ਚੀਫ ਅਤੇ ਸੀਨੀਅਰ ਮੈਨੇਜਰ ਦੀਆਂ ਅਸਾਮੀਆਂ ਲਈ  ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸੈਂਟਰਲ ਬੈਂਕ ਆਫ ਇੰਡੀਆ ਭਰਤੀ 2023 ਰਾਹੀਂ ਕੁੱਲ 250 ਅਸਾਮੀਆਂ  ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਚਾਹਵਾਨ ਉਮੀਦਵਾਰ ਸੈਂਟਰਲ ਬੈਂਕ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ Centralbankofindia.co.in 'ਤੇ ਜਾ ਕੇ ਆਖਰੀ ਮਿਤੀ 11 ਫਰਵਰੀ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 

ਇਸ ਲਿੰਕ 'ਤੇ ਕਲਿੱਕ ਕਰਕੇ ਸੈਂਟਰਲ ਬੈਂਕ ਆਫ ਇੰਡੀਆ ਭਰਤੀ 2023 ਨੋਟੀਫਿਕੇਸ਼ਨ ਦੀ ਜਾਂਚ ਕਰੋ।

ਸੈਂਟਰਲ ਬੈਂਕ ਆਫ ਇੰਡੀਆ ਭਰਤੀ 2023 ਅਸਾਮੀਆਂ ਦੇ ਵੇਰਵੇ
ਕੁੱਲ ਅਸਾਮੀਆਂ- 250
ਚੀਫ਼ ਮੈਨੇਜਰ - 50 ਅਸਾਮੀਆਂ
ਸੀਨੀਅਰ ਮੈਨੇਜਰ - 200 ਅਸਾਮੀਆਂ

ਯੋਗਤਾ
ਇਨ੍ਹਾਂ ਅਸਾਮੀਆਂ ਲਈ ਅਪਲਾਈ  ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ, ਉਮੀਦਵਾਰ ਲਈ ਲੋੜੀਂਦਾ ਤਜ਼ਰਬਾ ਹੋਣਾ ਵੀ ਜ਼ਰੂਰੀ ਹੈ।

ਅਰਜ਼ੀ ਦੀ ਫੀਸ
ਮੈਨੇਜਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 850 ਰੁਪਏ ਅਦਾ ਕਰਨੇ ਪੈਣਗੇ, ਜਦਕਿ ਐਸਸੀ, ਐਸਟੀ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।

ਚੋਣ ਪ੍ਰਕਿਰਿਆ
ਸੈਂਟਰਲ ਬੈਂਕ ਆਫ ਇੰਡੀਆ ਦੀ ਇਸ ਭਰਤੀ ਲਈ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਔਨਲਾਈਨ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ।