ਕੋਰੋਨਾ ਕਾਰਣ ਭਾਰਤ ਨੇ ਬ੍ਰਿਟੇਨ ਦੀਆਂ ਉਡਾਣਾਂ ਉੱਤੇ ਵਧਾਈ 7 ਜਨਵਰੀ ਤੱਕ ਪਾਬੰਦੀ

ਭਾਰਤ ਦੇ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਬੁੱਧਵਾਰ ਨੂੰ ਐਲਾਨ...

ਭਾਰਤ ਦੇ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਆਰਜੀ ਪਾਬੰਦੀ ਨੂੰ 7 ਜਨਵਰੀ 2021 ਤੱਕ ਲਈ ਵਧਾ ਦਿੱਤਾ ਹੈ। ਇਹ ਪਾਬੰਦੀ ਬ੍ਰਿਟੇਨ ਵਿਚ ਫੈਲੇ ਨਵੇਂ ਕੋਰੋਨਾ ਸਟਰੇਨ ਕਾਰਣ ਲਗਾਈ ਗਈ ਹੈ।

ਹਰਦੀਪ ਪੁਰੀ ਨੇ ਟਵੀਟ ਕਰ ਕੇ ਲਿਖਿਆ ਕਿ ਯੂਕੇ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਉੱਤੇ 7 ਜਨਵਰੀ 2021 ਤੱਕ ਪਾਬੰਦੀ ਵਧਾਈ ਗਈ ਹੈ। ਇਸ ਤੋਂ ਬਾਅਦ ਸਖਤੀ ਨਾਲ ਰੈਗੂਲੇਟਿਡ ਉਡਾਣਾਂ ਚਲਾਈਆਂ ਜਾਣਗੀਆਂ, ਜਿਸ ਦੇ ਵੇਰਵਿਆਂ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ। ਭਾਰਤ ਨੇ ਪਿਛਲੇ ਹਫਤੇ ਬ੍ਰਿਟੇਨ ਤੋਂ ਸਾਰੀਆਂ ਆਉਣ-ਜਾਣ ਵਾਲੀਆਂ ਉਡਾਣਾਂ ਉੱਤੇ ਨਵੇਂ ਕੋਰੋਨਾ ਵਾਇਰਸ ਦੇ ਫੈਲਣ ਕਾਰਣ ਪਾਬੰਦੀ ਲਗਾ ਦਿੱਤੀ ਸੀ। 

ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਯਾਤਰੀਆਂ, ਜੋ ਪਿਛਲੇ 14 ਦਿਨਾਂ ਵਿਚ-9 ਦਸੰਬਰ ਤੋਂ 22 ਦਸੰਬਰ ਦੇ ਵਿਚਾਲੇ ਭਾਰਤ ਆਏ- ਵਿਚ ਜੇਕਰ ਕੋਰੋਨਾ ਦੇ ਲੱਛਣ ਮਿਲਦੇ ਹਨ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਆਸੀਸੋਲੇਟ ਕੀਤਾ ਜਾਣਾ ਲਾਜ਼ਮੀ ਹੈ। ਮੰਤਰਾਲਾ ਨੇ ਦੱਸਿਆ ਕਿ ਅਜੇ ਤੱਕ ਭਾਰਤ ਵਿਚ ਨਵੇਂ ਕੋਰੋਨਾ ਸਟਰੇਨ ਦੇ 20 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੇ ਭਾਰਤ ਸਰਕਾਰ ਦੀ ਚਿੰਤਾ ਵਧਾਈ ਹੋਈ ਹੈ। 

Get the latest update about Hardeep puri, check out more about flights, suspension & UK

Like us on Facebook or follow us on Twitter for more updates.