ਕੇਂਦਰ ਨੇ ਰਾਸ਼ਟਰੀ ਤਾਲਾਬੰਦੀ ਦੀ ਸੰਭਾਵਨਾ ਤੋਂ ਕੀਤਾ ਇਨਕਾਰ, ਜਾਰੀ ਕੀਤੀਆਂ ਨਵੀਂਆਂ ਗਾਈਡਲਾਈਨਸ

ਨੈਸ਼ਨਲ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕੇਂਦਰ ਨੇ ਕੋਵਿਡ-19 ਦੇ ਵਾਧੇ ਦੇ ਬਾਵ...

ਨਵੀਂ ਦਿੱਲੀ: ਨੈਸ਼ਨਲ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕੇਂਦਰ ਨੇ ਕੋਵਿਡ-19 ਦੇ ਵਾਧੇ ਦੇ ਬਾਵਜੂਦ ਕੌਮੀ ਤਾਲਾਬੰਦੀ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਾਲ ਹੀ ਵਿਚ ਸਿਹਤ ਮੰਤਰਾਲੇ ਵੱਲੋਂ ਸੁਝਾਏ ਗਏ ਰੋਕਥਾਮ ਉਪਾਵਾਂ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ।

ਐੱਮ.ਐੱਚ.ਏ. ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਾਰੇ ਪ੍ਰੋਟੇਕਾਲ ਫਾਲੋਅ ਕਰਨ ਲਈ ਕਿਹਾ ਗਿਆ ਹੈ। ਪਿਛਲੇ ਹਫ਼ਤੇ, ਸਿਹਤ ਮੰਤਰਾਲਾ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਜਿਹੇ ਜ਼ਿਲਿਆਂ ਦੀ ਪਛਾਣ ਕਰਨ ਲਈ ਕਿਹਾ ਸੀ ਜਿਥੇ ਇਕ ਹਫਤੇ ਵਿਚ ਪਾਜ਼ੇਟਿਵ ਮਾਮਲਿਆਂ ਦੀ ਦਰ 10 ਫੀਸਦੀ ਤੋਂ ਵਧ ਸੀ ਜਾਂ ਜਿਥੇ 60 ਫੀਸਦੀ ਤੋਂ ਵਧੇਰੇ ਬੈੱਡ ਰਿਜ਼ਰਵ ਸਨ। ਇਨ੍ਹਾਂ ਜ਼ਿਲਿਆਂ ਵਿਚ ਵਧੇਰੇ ਸਾਵਧਾਨੀ ਵਰਤਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਇਸ ਹੁਕਮ ਦੇ 10 ਵੱਡੇ ਰਾਜਾਂ ਦੇ ਸ਼ਹਿਰਾਂ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ, ਜਿਨ੍ਹਾਂ ਵਿਚ ਬਹੁਤੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਦਿੱਲੀ, ਮੁੰਬਈ, ਅਹਿਮਦਾਬਾਦ, ਸੂਰਤ ਅਤੇ ਲਖਨਊ ਸ਼ਾਮਲ ਹਨ। ਐੱਮ.ਐੱਚ.ਏ. ਨੇ ਰਾਜਾਂ ਨੂੰ ਕੋਵਿਡ-19 ਪ੍ਰਬੰਧਨ ਦੇ ਕੌਮੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ, ਜਿਸ ਵਿਚ ਫੇਸ ਮਾਸਕ ਦੀ ਵਰਤੋਂ, ਛੇ ਫੁੱਟ ਦੀ ਦੂਰੀ ਬਣਾਈ ਰੱਖਣਾ ਅਤੇ ਸਾਬਣ ਨਾਲ ਹੱਥਾਂ ਦੀ ਲਗਾਤਾਰ ਸਫਾਈ ਸ਼ਾਮਲ ਹੈ। ਐੱਮ.ਐੱਚ.ਏ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਐੱਮ.ਐੱਚ.ਏ. ਦਾ ਹੁਕਮ 31 ਮਈ ਤੱਕ ਲਾਗੂ ਰਹੇਗਾ। ਇਸ ਦੌਰਾਨ ਸੂਬਿਆਂ ਨੂੰ ਆਕਸੀਜਨ ਤੇ ਲੋੜੀਂਦੀਆਂ ਦਵਾਈਆਂ ਨੂੰ ਲੈ ਕੇ ਆਪਸ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

Get the latest update about national lockdown, check out more about Truescoopnews, rules out, Truescoop & possibility

Like us on Facebook or follow us on Twitter for more updates.