ਲੁਧਿਆਣਾ 'ਚ ਸਰਕਾਰ ਦੇ ਖਿਲਾਫ ਚੱਕਾ ਜਾਮ, ਅੱਜ ਸਰਕਾਰੀ ਬੱਸਾਂ ਦੀ ਹੜਤਾਲ

ਲੁਧਿਆਣਾ ਵਿੱਚ ਅੱਜ ਦੇ ਖਿਲਾਫ਼ ਸਰਕਾਰੀ ਬੱਸਾਂ ਦੇ ਮੁਲਾਜਮਾਂ ਵਲੋਂ ਚੱਕਾ ਜਾਮ ਕੀਤਾ ਗਿਆ ਹੈ। ਇਹ ਚੱਕਾ ਜਾਮ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪੱਕਾ ਧਰਨਾ ਲਗਾ ਕੀਤਾ ਜਾ ਰਿਹਾ ਹੈ...

ਲੁਧਿਆਣਾ ਵਿੱਚ ਅੱਜ ਦੇ ਖਿਲਾਫ਼ ਸਰਕਾਰੀ ਬੱਸਾਂ ਦੇ ਮੁਲਾਜਮਾਂ ਵਲੋਂ ਚੱਕਾ ਜਾਮ ਕੀਤਾ ਗਿਆ ਹੈ। ਇਹ ਚੱਕਾ ਜਾਮ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪੱਕਾ ਧਰਨਾ ਲਗਾ ਕੀਤਾ ਜਾ ਰਿਹਾ ਹੈ। ਇਸ ਪੱਕੇ ਧਰਨੇ ਦੇ ਕਾਰਨ ਜਿੱਥੇ ਬੱਸਾਂ ਦਾ ਜਾਮ ਹੋਵੇਗਾ, ਉੱਥੇ ਹੀ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਬੱਸ ਸਟੈਂਡ ’ਤੇ ਦੋ ਘੰਟੇ ਧਰਨਾ ਦਿੱਤਾ ਸੀ। 


ਮੁਲਾਜਮਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਰਾਹ 'ਤੇ ਚੱਲ ਰਹੀ ਹੈ। ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਛੱਡ ਕੇ ਹੜਤਾਲ 'ਤੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। 

Get the latest update about PUNJAB BUSES STRIKE TODAY, check out more about BUSES STRIKE TODAY, CHAKKA JAM IN LUDHIANA, PUNJAB NEWS & PUNJAB TRANSPORT

Like us on Facebook or follow us on Twitter for more updates.