ਚੱਕਾ ਜਾਮ ਦੌਰਾਨ ਗਾਜ਼ੀਪੁਰ ਬਾਰਡਰ ਉੱਤੇ ਬੈਰੀਕੇਡਿੰਗ, ਦਿੱਲੀ 'ਚ ਕਈ ਮੈਟਰੋ ਸਟੇਸ਼ਨ ਦੇ ਗੇਟ ਬੰਦ

ਕੇਂਦਰ ਸਰਕਾਰ ਦੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨ ਦਿੱਲੀ...

ਕੇਂਦਰ ਸਰਕਾਰ ਦੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨ ਦਿੱਲੀ ਬਾਰਡਰ ਉੱਤੇ ਜਮੇ ਹੋਏ ਹਨ। ਕਿਸਾਨਾਂ ਨੇ ਅੱਜ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ਭਰ ਵਿਚ ਚੱਕਾ ਜਾਮ ਦਾ ਐਲਾਨ ਕੀਤਾ ਹੈ। ਹਾਲਾਂਕਿ ਕਿਸਾਨਾਂ ਨੇ ਦਿੱਲੀ-ਐਨ.ਸੀ.ਆਰ. ਨੂੰ ਇਸ ਤੋਂ ਬਾਹਰ ਰੱਖਿਆ ਹੈ ਪਰ ਫਿਰ ਵੀ ਦਿੱਲੀ ਪੁਲਸ ਅਲਰਟ ਹੈ।

26 ਜਨਵਰੀ ਦੇ ਦਿਨ ਹੋਈ ਹਿੰਸਾ ਨੂੰ ਲੈ ਕੇ ਪੁਲਸ ਇਸ ਵਾਰ ਕੋਈ ਵੀ ਢਿੱਲ ਵਰਤਣ ਦੇ ਮੂਡ ਵਿਚ ਨਹੀਂ ਹੈ। ਦਿੱਲੀ ਪੁਲਸ ਨੇ ਸਿੰਘੂ ਅਤੇ ਗਾਜ਼ੀਪੁਰ ਬਾਰਡਰ ਉੱਤੇ ਸੁਰੱਖਿਆ ਦੇ ਸਪੈਸ਼ਲ ਇੰਤਜਾਮ ਕੀਤੇ ਹਨ।

ਜਨਪਥ ਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਬੰਦ
ਮੰਡੀ ਹਾਊਸ, ITO, ਦਿੱਲੀ ਗੇਟ, ਲਾਲ ਕਿਲਾ, ਜਾਮਾ-ਮਸਜਿਦ, ਜਨਪਥ, ਕੇਂਦਰੀ ਸਕੱਤਰੇਤ ਅਤੇ ਯੂਨੀਵਰਸਿਟੀ ਮੈਟਰੋ ਸਟੇਸ਼ਨ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਇਨ੍ਹਾਂ ਸਟੇਸ਼ਨਾਂ ਉੱਤੇ ਇੰਟਰਚੇਂਜ ਦੀ ਸੁਵਿਧਾ ਖੁੱਲੀ ਰਹੇਗੀ।
ਕਿਸਾਨਾਂ ਦੇ ਚੱਕਾ ਜਾਮ ਦੇ ਐਲਾਨ ਦੇ ਮੱਦੇਨਜ਼ਰ ਦਿੱਲੀ-ਗਾਜ਼ੀਪੁਰ ਬਾਰਡਰ ਉੱਤੇ ਸੁਰੱਖਿਆ ਇੰਤਜਾਮ ਸਖਤ ਕਰ ਦਿੱਤੇ ਗਏ ਹਨ। ਇਸ ਦੌਰਾਨ ਬੈਰੀਕੇਡਿੰਗ ਵੀ ਕਈ ਗਈ ਹੈ ਜਿਸ ਉੱਤੇ ਪੁਲਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਤਰਫ ਇਕ ਸੁਨੇਹਾ ਲਿਖ ਕੇ ਟੰਗ ਦਿੱਤਾ ਹੈ। ਜਿਸ ਉੱਤੇ ਕਿਸਾਨਾਂ ਦੀ ਐਂਟਰੀ ਨੂੰ ਮਨਾ ਕਰ ਦਿੱਤਾ ਗਿਆ ਹੈ।

Get the latest update about india, check out more about chakka jam, singhu ghazipur border, farmersbill & farmers protest

Like us on Facebook or follow us on Twitter for more updates.