ਚੰਡੀਗੜ੍ਹ— ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਭਾਰਤ ਦੇ ਕਈ ਹਿੱਸਿਆਂ ਵਿੱਚ 2 ਫਰਵਰੀ ਬੁੱਧਵਾਰ ਭਾਵ ਅੱਜ ਤੋਂ ਬਾਰਿਸ਼ ਦਾ ਦੌਰ ਸ਼ੁਰੂ ਹੋ ਰਿਹਾ ਹੈÍ ਇਹ 4-5 ਫਰਵਰੀ ਤੱਕ ਜਾਰੀ ਰਹਿ ਸਕਦਾ ਹੈÍ ਇਸ ਤੋਂ ਇਲਾਵਾ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ 'ਚ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ 2-3 ਡਿਗਰੀ ਤੱਕ ਵੱਧਣ ਦੀ ਸੰਭਾਵਨਾ ਹੈÍ ਇਸ ਨਾਲ ਹੀ ਕਸ਼ਮੀਰ 'ਚ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈÍ
ਮੰਗਲਵਾਰ ਨੂੰ ਆਈ.ਐਮ.ਡੀ. ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, 2 ਅਤੇ 4 ਫਰਵਰੀ ਦੇ ਵਿਚਕਾਰ ਪੱਛਮੀ ਹਿਮਾਲਿਆ ਖੇਤਰ ਵਿੱਚ ਦਰਮਿਆਨੀ ਬਾਰਿਸ਼ ਬਰਫਬਾਰੀ ਦੀ ਬਹੁਤ ਸੰਭਾਵਨਾ ਹੈÍ ਨਾਲ ਹੀ, ਹਿਮਾਚਲ ਪ੍ਰਦੇਸ਼ ਵਿੱਚ 2 ਅਤੇ 3 ਫਰਵਰੀ ਨੂੰ ਅਤੇ ਉੱਤਰਾਖੰਡ ਵਿੱਚ 3 ਅਤੇ 4 ਫਰਵਰੀ ਨੂੰ ਵੱਖ-ਵੱਖ ਥਾਈਾ ਗੜੇ ਪੈਣ ਦੀ ਸੰਭਾਵਨਾ ਹੈÍ ਵਿਭਾਗ ਨੇ 3 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ/ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈÍ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈÍ
ਤਾਪਮਾਨ
ਆਈ.ਐਮ.ਡੀ. ਨੇ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੂਰਬੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈÍ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ, ਹਰਿਆਣਾ 'ਚ ਅਗਲੇ 48 ਘੰਟਿਆਂ 'ਚ ਕੜਾਕੇ ਦੀ ਠੰਡ ਰਹਿਣ ਦੀ ਸੰਭਾਵਨਾ ਹੈÍ ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਉਉੱਤਰਾਖੰਡ, ਪੰਜਾਬ ਅਤੇ ਉੱਤਰੀ ਰਾਜਸਥਾਨ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈÍ
Get the latest update about truescoopnews, check out more about heavy rains, truescoop & meteorological department
Like us on Facebook or follow us on Twitter for more updates.