ਮਾਤਾ ਚਾਂਦ ਕੌਰ ਨੂੰ ਗੋਲੀ ਮਾਰਨ ਵਾਲੇ ਦਾ ਸਕੈਚ ਹੋਇਆ ਜਾਰੀ, ਸੂਚਨਾ ਦੇਣ ਵਾਲੇ ਲਈ 5 ਲੱਖ ਦਾ ਇਨਾਮ

ਮਰਹੂਮ ਮਾਤਾ ਚਾਂਦ ਕੌਰ ਪਤਨੀ ਜਗਜੀਤ ਸਿੰਘ ਨਾਮਧਾਰੀ ਵਾਸੀ ਪਿੰਡ ਭੈਣੀ ਸਾਹਿਬ ਦੀ, ਥਾਣਾ ਕੂਮਕਲਾਂ, ਜ਼ਿਲ੍ਹਾ ਲੁਧਿਆਣਾ 'ਚ 4 ਅਪ੍ਰੈਲ 2016 ਨੂੰ 2 ਮੋਟਰਸਾਈਕਲ ਸਵਾਰ ਅਣਪਛਾਤੇ ਅਪਰਾਧੀਆਂ ਨੇ...

ਜਲੰਧਰ(ਬਿਊਰੋ)— ਮਰਹੂਮ ਮਾਤਾ ਚਾਂਦ ਕੌਰ ਪਤਨੀ ਜਗਜੀਤ ਸਿੰਘ ਨਾਮਧਾਰੀ ਵਾਸੀ ਪਿੰਡ ਭੈਣੀ ਸਾਹਿਬ ਦੀ, ਥਾਣਾ ਕੂਮਕਲਾਂ, ਜ਼ਿਲ੍ਹਾ ਲੁਧਿਆਣਾ 'ਚ 4 ਅਪ੍ਰੈਲ 2016 ਨੂੰ 2 ਮੋਟਰਸਾਈਕਲ ਸਵਾਰ ਅਣਪਛਾਤੇ ਅਪਰਾਧੀਆਂ ਨੇ ਸਤਗੁਰੂ ਪ੍ਰਤਾਪ ਸਿੰਘ ਅਕੈਡਮੀ ਡੇਰਾ ਭੈਣੀ ਸਾਹਿਬ ਦੇ ਗੇਟ ਕੋਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਦੇ ਸੰਬੰਧਾਂ 'ਚ ਸੀ.ਬੀ.ਆਈ, ਐੱਸ.ਸੀ.ਬੀ, ਚੰਡੀਗੜ੍ਹ ਵਲੋਂ ਮੁਕੱਦਮਾ ਨੰ. RC0512017S0002 ਮਿਤੀ 9 ਜਨਵਰੀ 2017 ਨੂੰ ਦਰਜ ਕੀਤਾ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ।

ਸੁਨੀਲ ਜਾਖੜ ਵਲੋਂ ਅਸਤੀਫਾ ਪੇਸ਼ ਕਰਨ 'ਤੇ ਕੈਪਟਨ ਨੇ ਬਿਆਨ ਕੀਤਾ ਜਾਰੀ

ਸੀ.ਬੀ.ਆਈ ਉਸ ਨੂੰ ਵਿਅਕਤੀ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕਰਦੀ ਹੈ, ਜੋ ਮਾਤਾ ਚਾਂਦ ਕੌਰ ਦੀ ਕਾਤਿਲਾਂ ਦੇ ਸੰਬੰਧ 'ਚ ਵਿਸ਼ਵਾਸਯੋਗ ਸੂਚਨਾ ਦੇਵੇਗਾ ਅਤੇ ਜਿਸ ਰਾਹੀਂ ਮਾਤਾ ਚਾਂਦ ਕੌਰ ਦੇ ਕਾਤਲਾਂ ਨੂੰ ਫੜਿਆ ਜਾ ਸਕੇ। ਇਨ੍ਹਾਂ 'ਚੋਂ ਇਕ ਕਾਤਲ ਦਾ ਸਕੈਚ ਜਾਰੀ ਕੀਤਾ ਗਿਆ ਹੈ। ਸੂਚਨਾ ਦੇਣ ਵਾਲੇ ਦਾ ਪਤਾ ਅਤੇ ਨਾਂ ਜੇਕਰ ਉਹ ਚਾਹਵੇ ਤਾਂ ਗੁਪਤ ਰੱਖਿਆ ਜਾ ਸਕਦਾ ਹੈ।

Get the latest update about True Scoop, check out more about Bhaini Sahib Gurdwara, Ludhiana News, Chand Kaur & Namdhari sect late Satguru Jagjit Singh

Like us on Facebook or follow us on Twitter for more updates.