ਚੰਡੀਗੜ੍ਹ: 19 ਸਾਲਾਂ ਵਿਦਿਆਰਥਣ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

ਕੁੜੀ ਦੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕਾਲਜ ਦੇ ਗਾਰਡ ਨੇ ਲੜਕੀ ਨੂੰ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਖੜ੍ਹੀ ਦੇਖਿਆ ਸੀ...

ਚੰਡੀਗੜ੍ਹ ਦੇ ਸੈਕਟਰ 42 ਦੇ ਸਰਕਾਰੀ ਕਾਲਜ ਫਾਰ ਗਰਲਜ਼ (ਜੀਸੀਜੀ) ਦੀ ਵਿਦਿਆਰਥਣ ਨੇ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕੁੜੀ ਦੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕਾਲਜ ਦੇ ਗਾਰਡ ਨੇ ਲੜਕੀ ਨੂੰ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਖੜ੍ਹੀ ਦੇਖਿਆ ਸੀ। ਉਸ ਨੂੰ ਸ਼ੱਕ ਸੀ ਕਿ ਲੜਕੀ ਕੁਝ ਗਲਤ ਕਰ ਸਕਦੀ ਹੈ। ਇਸ ਤੋਂ ਬਾਅਦ ਉਸ ਕੁੜੀ ਨੇ ਚਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

ਵਿਦਿਆਰਥਣ ਦੀ ਪਛਾਣ ਸੈਕਟਰ 39 ਦੀ ਰਹਿਣ ਵਾਲੀ ਇਸ਼ੀਤਾ ਵਜੋਂ ਹੋਈ ਹੈ। 19 ਸਾਲਾਂ ਵਿਦਿਆਰਥਣ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਸੀ। ਇਸ਼ਿਤਾ ਦੀ ਮਾਂ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੀ ਹੈ। ਉਸਨੇ ਖੁਲਾਸਾ ਕੀਤਾ ਕਿ ਇਸ਼ਿਤਾ ਮਾਨਸਿਕ ਤਣਾਅ ਤੋਂ ਪੀੜਤ ਸੀ ਅਤੇ ਉਹ ਇਸਦੀ ਦਵਾਈ ਵੀ ਲੈ ਰਹੀ ਸੀ।


ਇਸ਼ਿਤਾ ਨੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ ਹੈ। ਕਾਲਜ ਦੇ ਗੇਟਕੀਪਰ ਨਰਿੰਦਰ ਪਾਲ ਦੇ ਨਾਲ ਦੋ ਹੋਰ ਚਸ਼ਮਦੀਦ ਗਵਾਹ ਵੀ ਸਨ। ਪੁਲਿਸ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ 'ਚ ਕਿਸੇ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਸੈਕਟਰ 36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Get the latest update about Chandigarh, check out more about Suicide Note, Suicide, College Roof Jump & punjabi news

Like us on Facebook or follow us on Twitter for more updates.