ਚੰਡੀਗੜ੍ਹ: ਕਾਰਮਲ ਕਾਨਵੈਂਟ ਸਕੂਲ ਵਿੱਚ ਵਿਦਿਆਰਥੀਆਂ 'ਤੇ ਡਿੱਗਿਆ 250 ਸਾਲ ਪੁਰਾਣਾ ਦਰੱਖਤ; ਇੱਕ ਦੀ ਮੌਤ, ਕਈ ਜ਼ਖ਼ਮੀ

ਚੰਡੀਗੜ੍ਹ ਦੇ ਸੈਕਟਰ 9 ਕਾਰਮਲ ਕਾਨਵੈਂਟ ਸਕੂਲ 'ਚ ਸ਼ੁੱਕਰਵਾਰ ਨੂੰ ਇਕ ਪੁਰਾਣਾ ਦਰੱਖਤ ਜ਼ਮੀਨ 'ਤੇ ਬੈਠੇ ਵਿਦਿਆਰਥੀਆਂ 'ਤੇ ਡਿੱਗ ਗਿਆ। ਜਿਸ ਦੇ ਨਾਲ ਇਕ ਬੱਚੇ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਹੀਰਾਕਸ਼ੀ ਵਜੋਂ ਹੋਈ ਹੈ, ਜੋ ਕਿ ਸੈਕਟਰ-43 ਵਿੱਚ ਰਹਿੰਦੀ ਸੀ...

ਚੰਡੀਗੜ੍ਹ ਦੇ ਸੈਕਟਰ 9 ਕਾਰਮਲ ਕਾਨਵੈਂਟ ਸਕੂਲ 'ਚ ਸ਼ੁੱਕਰਵਾਰ ਨੂੰ ਇਕ ਪੁਰਾਣਾ ਦਰੱਖਤ ਜ਼ਮੀਨ 'ਤੇ ਬੈਠੇ ਵਿਦਿਆਰਥੀਆਂ 'ਤੇ ਡਿੱਗ ਗਿਆ। ਜਿਸ ਦੇ ਨਾਲ ਇਕ ਬੱਚੇ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਹੀਰਾਕਸ਼ੀ ਵਜੋਂ ਹੋਈ ਹੈ, ਜੋ ਕਿ ਸੈਕਟਰ-43 ਵਿੱਚ ਰਹਿੰਦੀ ਸੀ। ਇਸ ਘਟਨਾ 'ਚ ਜਖਮੀ ਹੋਏ 11 ਬੱਚਿਆਂ ਨੂੰ ਜੀ.ਐੱਮ.ਐੱਸ.ਐੱਚ.-16 ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ 2 ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਹਿਲਾ ਕੰਡਕਟਰ ਅਤੇ ਇਕ ਵਿਦਿਆਰਥੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਘਟਨਾ ਬ੍ਰੇਕ ਟਾਈਮ ਦੌਰਾਨ ਵਾਪਰੀ ਜਦੋਂ ਵਿਦਿਆਰਥੀ ਦਰੱਖਤ ਹੇਠਾਂ ਬੈਠ ਕੇ ਦੁਪਹਿਰ ਦਾ ਖਾਣਾ ਖਾ ਰਹੇ ਸਨ। ਅਚਾਨਕ ਉਨ੍ਹਾਂ 'ਤੇ ਦਰੱਖਤ ਡਿੱਗ ਪਿਆ। ਇਹ ਦਰੱਖਤ ਲਗਭਗ 70 ਫੁੱਟ ਉੱਚਾ ਅਤੇ 250 ਸਾਲ ਪੁਰਾਣਾ ਸੀ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕਈ ਬੱਚਿਆਂ ਦੇ ਪਰਿਵਾਰ ਵਾਲੇ ਸਕੂਲ ਪਹੁੰਚ ਗਏ। ਸਕੂਲ ਦੇ ਬਾਹਰ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਫੋਰਸ ਵੀ ਤਾਇਨਾਤ ਸੀ। ਡੀਸੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜ਼ਖਮੀ ਬੱਚਿਆਂ ਨੂੰ ਮਿਲਣ ਲਈ ਹਸਪਤਾਲ ਪੁੱਜੇ ਹਨ।

Get the latest update about ACCIDENT IN CHANDIGARH, check out more about CARMAL CONVENT SCHOOL ACCIDENT, TREE FALL IN CHANDIGARH, PUNJAB NEWS & CHANDIGARH SECTOR 9 SCHOOL ACCIDENT

Like us on Facebook or follow us on Twitter for more updates.