ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ‘ਆਮ ਆਦਮੀ ਪਾਰਟੀ’ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ

‘ਆਪ’ ਉਮੀਂਦਵਾਰਾਂ ਨੇ ਚੰਡੀਗੜ੍ਹ ਦੀ ਨਿਗਮ ਚੋਣਾਂ ਵਿਚ ਧਮਾਕੇਦਾਰ ਐਂਟਰੀ ਕੀਤੀ ਅਤੇ ਭਾਜਪਾ ਦੇ ਮੇਅਰ ਰਵੀ ਕਾਂਤ ਸ਼ਰਮਾ ਅਤੇ ...

‘ਆਪ’ ਉਮੀਂਦਵਾਰਾਂ ਨੇ ਚੰਡੀਗੜ੍ਹ ਦੀ ਨਿਗਮ ਚੋਣਾਂ ਵਿਚ ਧਮਾਕੇਦਾਰ ਐਂਟਰੀ ਕੀਤੀ ਅਤੇ ਭਾਜਪਾ ਦੇ ਮੇਅਰ ਰਵੀ ਕਾਂਤ ਸ਼ਰਮਾ ਅਤੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਨੂੰ ਪਛਾੜ ਦਿੱਤਾ ਹੈ। ‘ਆਪ’ ਉਮੀਂਦਵਾਰ ਦਮਨਜੀਤ ਸਿੰਘ ਨੇ ਵਾਰਡ ਨੰਬਰ 17 ਵਿੱਚ ਸ੍ਰੀ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ‘ਆਪ’ ਉਮੀਂਦਵਾਰ ਜਸਬੀਰ ਸਿੰਘ ਲਾਡੀ ਨੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਨੂੰ ਵਾਰਡ ਨੰਬਰ 21 ਵਿੱਚ 939 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।

ਚੰਡੀਗੜ੍ਹ ਦੇ 35 ਵਾਰਡਾਂ ਵਿੱਚੋਂ ਹੁਣ ਤਕ ਆਏ 28 ਨਤੀਜਿਆਂ ਵਿੱਚੋਂ 13 ਵਾਰਡ ‘ਆਪ’ ਦੇ ਹੱਕ ਵਿੱਚ ਜਾ ਚੁੱਕੇ ਹਨ ਜਦਕਿ ਭਾਜਪਾ ਨੇ 9 ਅਤੇ ਕਾਂਗਰਸ ਨੇ 5 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਕ ਵਾਰਡ ਸ਼੍ਰੋਮਣੀ ਅਕਾਲੀ ਦਲ ਨੇ ਜਿੱਤਿਆ ਹੈ। 24 ਦਸੰਬਰ ਨੂੰ ਹੋਈਆਂ ਵੋਟਾਂ ਦੌਰਾਨ 60 ਫ਼ੀਸਦੀ ਫਰਕ ਦਰਜ ਕੀਤੀ ਗਈ ਸੀ। ਹੋਰ ਜੇਤੂਆਂ ਵਿੱਚ ਕਾਂਗਰਸ ਦੇ ਗਰਪ੍ਰੀਤ ਸਿੰਘ ਵਾਰਡ ਨੰਬਰ 34, ਅਤੇ ਵਿਰੋਧੀ ਧਿਰ ਦੇ ਆਗੂ ਦਵਿੰਦਰ ਸਿੰਘ ਬਬਲਾ ਦੀ ਧਰਮਪਤਨੀ ਹਰਪ੍ਰੀਤ ਕੌਰ ਬਬਲਾ ਸ਼ਾਮਲ ਹਨ ਜੋ ਵਾਰਡ ਨੰਬਰ 10 ਤੋਂ 3103 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਭਾਜਪਾ ਦੀ ਸਰਬਜੀਤ ਕੌਰ ਵਾਰਡ ਨੰ:6 ਤੋਂ 502 ਵੋਟਾਂ ਦੇ ਫ਼ਰਕ ਨਾਲ ਅਤੇ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਵਾਰਡ ਨੰਬਰ 30 ਤੋਂ 2145 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ।

Get the latest update about MUNICIPAL CORPORATION SEAT, check out more about TRUESCOOP NEWS, AAP, BJP & CONGRESS

Like us on Facebook or follow us on Twitter for more updates.