ਚੰਡੀਗੜ੍ਹ 'ਚ ਦੁਬਾਰਾ ਵੀਕੈਂਡ ਲਾਕਡਾਊਨ ਦਾ ਐਲਾਨ, ਯੂਕੇ ਕੋਵਿਡ ਸਟ੍ਰੇਨ ਨੇ ਵਧਾਈ ਪ੍ਰਸ਼ਾਸਨ ਦੀ ਚਿੰਤਾ

ਸ਼ਹਿਰ ਵਿਚ ਯੂਕੇ ਕੋਵਿਡ ਸਟ੍ਰੇਨ ਨੇ ਦਸਤਕ ਦੇ ਬਾਅਦ ਪ੍ਰਸ਼ਾਸਨ ਨੇ ਵੀਕੈਂਡ ਲਾਕਡਾਊਨ ਨੂੰ ਫਿਰ ਤੋਂ ਲਾਗੂ ਕਰਨ...

ਚੰਡੀਗੜ੍ਹ: ਸ਼ਹਿਰ ਵਿਚ ਯੂਕੇ ਕੋਵਿਡ ਸਟ੍ਰੇਨ ਨੇ ਦਸਤਕ ਦੇ ਬਾਅਦ ਪ੍ਰਸ਼ਾਸਨ ਨੇ ਵੀਕੈਂਡ ਲਾਕਡਾਊਨ ਨੂੰ ਫਿਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਤੇ ਐਤਵਾਰ ਨੂੰ ਲੋਕਾਂ ਨੂੰ ਜਨਤਕ ਸਥਾਨਾਂ, ਪ੍ਰੋਗਰਾਮਾਂ ਤੇ ਹੋਰ ਇਵੈਂਟਾਂ ਉੱਤੇ ਜਾਣ ਦੀ ਮਨਾਹੀ ਹੋਵੇਗੀ।

ਪੰਜਾਬ ਰਾਜਭਵਨ ਵਿਚ ਆਯੋਜਿਤ ਕੋਵਿਡ-19 ਵਾਰ ਰੂਮ ਮੀਟਿੰਗ ਦੌਰਾਨ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅਧਿਕਾਰੀਆਂ ਨਾਲ ਚਰਚਾ ਦੇ ਬਾਅਦ ਇਹ ਫੈਸਲਾ ਲਿਆ ਹੈ। ਚੰਡੀਗੜ੍ਹ ਵਿਚ ਵੀਕੈਂਡ ਲਾਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਬੰਦ ਰਹਿਣਗੀਆਂ।

ਮਾਰਕੀਟ, ਮਾਲ ਤੇ ਜਿਮ ਰਹਿਣਗੇ ਬੰਦ
ਰਾਕ ਗਾਰਡਨ, ਸੁਖਨਾ ਲੇਕ ਜਿਹੇ ਸੈਲਾਨੀ ਸਥਾਨਾਂ ਨੂੰ ਬੰਦ ਕਰਨ ਦਾ ਪਹਿਲਾਂ ਹੀ ਫੈਸਲਾ ਕੀਤਾ ਜਾ ਚੁੱਕਿਆ ਹੈ। ਸਾਰੀਆਂ ਮਾਰਕੀਟਸ, ਮਾਲ, ਜਿਮ, ਕਲੱਬ ਵੀ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਰਹਿਣਗੇ। ਸ਼ਨੀਵਾਰ ਤੇ ਐਤਵਾਰ ਨੂੰ ਪ੍ਰਸ਼ਾਸਨ ਦੀਆਂ ਟੀਮਾਂ ਇਨਫੈਕਸ਼ਨ ਦੀ ਚੇਨ ਚੋੜਨ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੀਆਂ। ਇਸ ਲਈ ਇਨਫੈਕਸ਼ਨ ਏਰੀਆ ਵਿਚ ਸਕ੍ਰੀਨਿੰਗ ਤੋਂ ਲੈ ਕੇ ਵੈਕਸੀਨੇਸ਼ਨ ਕੈਂਪੇਨ ਉੱਤੇ ਜ਼ੋਰ ਦਿੱਤਾ ਜਾਵੇਗਾ। ਪੁਲਸ ਵੀਕੈਂਡ ਲਾਵਡਾਊਨ ਨੂੰ ਸਫਲ ਬਣਾਉਣ ਦੇ ਲਈ ਨਾਕਾਬੰਦੀ ਕਰੇਗੀ। 

Get the latest update about Truescoop, check out more about Truescoop News, announced, administration & Chandigarh

Like us on Facebook or follow us on Twitter for more updates.