ਚੰਡੀਗੜ੍ਹ:- ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ IAS ਸੰਜੇ ਪੋਪਲੀ ਦੇ ਘਰ ਚੱਲੀ ਗੋਲੀ, ਬੇਟੇ ਦੀ ਮੌਕੇ ਤੇ ਮੌਤ

ਪੰਜਾਬ 'ਚ ਕੁਝ ਦਿਨ ਪਹਿਲਾਂ ਵਿਜ਼ੀਲੈਂਸ ਦੇ ਨਿਸ਼ਾਨੇ 'ਚ ਆਈ ਆਈਏਐਸ ਸੰਜੇ ਪੋਪਲੀ ਦੇ ਪਰਿਵਾਰ ਤੇ ਦੁਖਾਂ ਦਾ ਪਹਾੜ ਡਿੱਗ ਗਿਆ ਹੈ। ਆਈਏਐਸ ਸੰਜੇ ਪੋਪਲੀ ਦੇ ਪੁੱਤਰ ਨੇ ਘਰ 'ਚ ਹੀ ਖੁਦ ਨੂੰ ਗੋਲੀ ਮਾਰ ਆਤਮ ਹੱਤਿਆ ਕਰ ਲਈ ਹੈ...

ਪੰਜਾਬ 'ਚ ਕੁਝ ਦਿਨ ਪਹਿਲਾਂ ਵਿਜ਼ੀਲੈਂਸ ਦੇ ਨਿਸ਼ਾਨੇ 'ਚ ਆਈ ਆਈਏਐਸ ਸੰਜੇ ਪੋਪਲੀ ਦੇ ਪਰਿਵਾਰ ਤੇ ਦੁਖਾਂ ਦਾ ਪਹਾੜ ਡਿੱਗ ਗਿਆ ਹੈ। ਆਈਏਐਸ ਸੰਜੇ ਪੋਪਲੀ ਦੇ ਪੁੱਤਰ ਨੂੰ ਗੋਲੀ ਲੱਗਣ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਹੈ। ਖਬਰ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਈਏਐਸ ਅਧਿਕਾਰੀ ਸੰਜੈ ਪੋਪਲੀ ਦੇ ਬੇਟੇ ਕਾਰਤਿਕ ਨੇ ਆਤਮ ਹੱਤਿਆ ਕੀਤੀ ਹੈ। ਜਾਣਕਾਰੀ ਹੈ ਕਿ ਪੋਪਲੀ ਦਾ ਬੇਟਾ ਕਾਰਤਿਕ ਕਾਲਜ ਵਿੱਚ ਪੜ੍ਹਦਾ ਸੀ ਅਤੇ ਪਿਤਾ ਖ਼ਿਲਾਫ਼ ਦਰਜ ਕੀਤੇ ਕੇਸ ਤੋਂ ਦੁਖੀ ਸੀ। ਪਰ ਸੰਜੇ ਪੋਪਲੀ ਦੇ ਪਰਿਵਾਰ ਵਲੋਂ ਵਿਜੀਲੈਂਸ ਵਿਭਾਗ ਦੀ ਟੀਮ ਤੇ ਬੇਟੇ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਸੂਚਨਾ ਮਿਲਣ ’ਤੇ ਐਸਐਸਪੀ ਕੁਲਦੀਪ ਚਾਹਲ ਸਮੇਤ ਕਈ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ।


ਜਾਣਕਾਰੀ ਮਿਲੀ ਹੈ ਕਿ ਅੱਜ ਸੰਜੇ ਪੋਪਲੀ ਦੀ ਮੋਹਾਲੀ ਅਦਾਲਤ 'ਚ ਪੇਸ਼ੀ ਹੋਣੀ ਸੀ ਜਿਸ ਦੇ ਚਲਦਿਆਂ ਵਿਜ਼ੀਲੈਂਸ ਦੀ ਟੀਮ ias ਸੰਜੇ ਪੋਪਲੀ ਦੇ ਘਰ ਪਹੁੰਚੀ ਸੀ। ਉਨ੍ਹਾਂ ਦੇ ਸਾਹਮਣੇ ਹੀ ਸੰਜੇ ਪੋਪਲੀ ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਲਈ। ਅੱਜ ਦੁਪਹਿਰ ਨੂੰ ਅਦਾਲਤ 'ਚ ਪੇਸ਼ੀ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਪਰਿਵਾਰ ਮੁਤਾਬਕ ਵਿਜੀਲੈਂਸ ਦੀ ਟੀਮ ਉਨ੍ਹਾਂ ਦੇ ਘਰ ਕੁਝ ਰਿਕਵਰੀ ਕਰਨ ਆਈ ਸੀ। ਇਸ ਦੌਰਾਨ ਜਾਂਚ ਕੀਤੀ ਗਈ। ਇਸ ਦੌਰਾਨ ਕਾਰਤਿਕ ਅਤੇ ਵਿਜੀਲੈਂਸ ਅਧਿਕਾਰੀਆਂ ਵਿਚਾਲੇ ਬਹਿਸ ਹੋ ਗਈ। ਝਗੜੇ ਤੋਂ ਬਾਅਦ ਹੀ ਉਸ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਲਈ। ਕਾਰਤਿਕ ਦੀ ਮਾਂ ਨੇ ਕਿਹਾ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਗੰਭੀਰ ਦੋਸ਼ ਲਾਏ।

ਜਿਕਰਯੋਗ ਹੈ ਕਿ 2008 ਬੈਚ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਨੂੰ ਕੁਝ ਦਿਨ ਪਹਿਲਾਂ ਪੰਜਾਬ ਵਿਜੀਲੈਂਸ ਨੇ ਉਸ ਦੇ ਸੈਕਟਰ 11 ਚੰਡੀਗੜ੍ਹ ਦੇ ਘਰ ਤੋਂ ਇੱਕ ਠੇਕੇਦਾਰ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।ਸੰਜੇ ਪੋਪਲੀ 'ਤੇ ਪੰਜਾਬ ਅਤੇ ਹਰਿਆਣਾ ਸਮੇਤ ਵੱਖ-ਵੱਖ ਠੇਕੇਦਾਰਾਂ ਤੋਂ ਟੈਂਡਰ ਦੇ ਬਦਲੇ ਵੱਡੀ ਰਕਮ ਰਿਸ਼ਵਤ ਲੈਣ ਦਾ ਦੋਸ਼ ਹੈ, ਜਿਸ ਦੇ ਚਲਦਿਆਂ ਉਸ ਨੂੰ ਚੰਡੀਗੜ੍ਹ ਪੁਲਸ ਅਤੇ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਕਈ ਜਿੰਦਾ ਕਾਰਤੂਸ ਬਰਾਮਦ ਹੋਏ। ਜਿਸ ਸਬੰਧੀ ਚੰਡੀਗੜ੍ਹ ਪੁਲੀਸ ਨੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਵੀ ਦਰਜ ਕੀਤਾ ਸੀ, ਉਦੋਂ ਤੋਂ ਉਹ ਹੁਣ ਤੱਕ ਪੁਲੀਸ ਰਿਮਾਂਡ ’ਤੇ ਸੀ ਅਤੇ ਅੱਜ ਉਸ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।

 

Get the latest update about ias sanjay popli son suicide, check out more about Punjab news, mohali news, ias sanjay popli & breaking news

Like us on Facebook or follow us on Twitter for more updates.