ਇਸ਼ਕ 'ਚ ਕਮਲੀ ਹੋਈ ਢਾਈ ਸਾਲਾ ਮਾਸੂਮ ਬੱਚੇ ਦੀ ਮਾਂ, ਬਣੀ ਆਪਣੇ ਹੀ ਬੱਚੇ ਦੀ ਕਾਤਲ

ਚੰਡੀਗੜ੍ਹ ਸ਼ਹਿਰ 'ਚ ਮਮਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਹਿਲਾ ਆਪਣੇ ਢਾਈ ਸਾਲ ਦੇ ਬੱਚੇ ਨੂੰ ਬੈੱਡ ਦੇ ਬਾਕਸ 'ਚ ਬੰਦ ਕਰਕੇ...

ਚੰਡੀਗੜ੍ਹ— ਚੰਡੀਗੜ੍ਹ ਸ਼ਹਿਰ 'ਚ ਮਮਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਹਿਲਾ ਆਪਣੇ ਢਾਈ ਸਾਲ ਦੇ ਬੱਚੇ ਨੂੰ ਬੈੱਡ ਦੇ ਬਾਕਸ 'ਚ ਬੰਦ ਕਰਕੇ ਪ੍ਰੇਮੀ ਨਾਲ ਭੱਜ ਗਈ। ਕਾਫੀ ਦੇਰ ਤੱਕ ਬਕਸੇ 'ਚ ਬੰਦ ਰਹਿਣ ਕਾਰਨ ਦਮ ਘੁੱਟਣ ਨਾਲ ਮਾਸੂਮ ਨੇ ਦਮ ਤੋੜ ਦਿੱਤਾ। ਮੁੱਢਲੀ ਜਾਂਚ 'ਚ ਪੁਲਸ ਦਾ ਵੀ ਮੰਨਣਾ ਹੈ ਕਿ ਮਹਿਲਾ ਨੇ ਹੀ ਬੱਚੇ ਨੂੰ ਬਕਸੇ 'ਚ ਬੰਦ ਕੀਤਾ ਸੀ। ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ।

ਇੱਧਰ ਮਾਂ ਨੇ ਛੱਡਿਆ ਮਾਸੂਮ ਦਾ ਹੱਥ, ਓਧਰ ਮੌਤ ਨੇ ਲਾਇਆ ਗਲੇ!!

ਸੈਕਟਰ-45 ਬੁੜੈਲ ਵਾਸੀ ਦਸ਼ਰਥ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਉਸ ਨੇ ਦੱਸਿਆ ਕਿ ਐਤਵਾਰ ਨੂੰ ਉਹ ਕੰਮ 'ਤੇ ਗਿਆ ਸੀ। ਦੇਰ ਰਾਤ ਕਰੀਬ 9 ਵਜੇ ਘਰ ਪਹੁੰਚਿਆ ਤਾਂ ਬੱਚੇ ਨਾਲ ਪਤਨੀ ਰੂਪਾ ਵੀ ਨਹੀਂ ਦਿਖੀ। ਉਸ ਨੇ ਰੂਪਾ ਨੂੰ ਕਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਘਰ ਛੱਡ ਕੇ ਚਲੀ ਗਈ ਹੈ।

26 ਜਨਵਰੀ ਨੂੰ ਵੀ ਨਹੀਂ ਮਿਲੇ 'ਸਮਾਰਟ ਫੋਨ', ਅਕਾਲੀ ਦਲ ਨੇ ਕੈਪਟਨ ਨੂੰ ਖੜ੍ਹਾ ਕੀਤਾ ਕਠਘਰੇ 'ਚ

ਬੱਚਾ ਬੈੱਡ ਦੇ ਬਾਕਸ 'ਚ ਹੈ। ਉਸ ਨੇ ਬੈੱਡ ਬਾਕਸ ਖੋਲ੍ਹਿਆ ਤਾਂ ਬੱਚਾ ਮਰਿਆ ਪਿਆ ਸੀ। ਸੈਕਟਰ-34 ਥਾਣੇ ਦੀ ਪੁਲਸ ਨੇ ਬੱਚੇ ਦੇ ਪਿਤਾ ਦਸ਼ਰਥ ਦੀ ਸ਼ਿਕਾਇਤ ਦੇ ਆਧਾਰ 'ਤੇ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਹਾਦਸਾ ਹੈ ਜਾਂ ਕਤਲ, ਮਹਿਲਾ ਨੂੰ ਮਿਲਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਮਿਲ ਸਕੇਗੀ।

ਵਿਆਹ 'ਚ ਸ਼ਾਮਲ ਸਨ ਪੁਲਸ ਕਮਿਸ਼ਨਰ ਤੇ DC ਪਰ ਫਿਰ ਵੀ ਨਾ ਡਰੇ ਚੋਰ, ਇਸ ਘਟਨਾ ਨੂੰ ਦਿੱਤਾ ਅੰਜਾਮ

Get the latest update about Punjab News, check out more about Chandigarh News, True Scoop News, News In Punjabi & Punjab Crime News

Like us on Facebook or follow us on Twitter for more updates.