ਚੰਡੀਗੜ੍ਹ: ਸੈਕਟਰ-33 ਦੇ ਸਰਕਾਰੀ ਸਕੂਲ ਦੇ ਬਾਹਰ 'ਸੀਨੀਅਰਾਂ' ਵੱਲੋਂ ਵਿਦਿਆਰਥੀ ਤੇ ਜਾਨਲੇਵਾ ਹਮਲਾ

ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-33 ਸਥਿਤ ਸਰਕਾਰੀ ਸਕੂਲ ਦੇ ਇਕ ਵਿਦਿਆਰਥੀ ਨੂੰ ਸਕੂਲ ਦੇ ਗੇਟ ਦੇ ਬਾਹਰ ਕੁਝ ਨੌਜਵਾਨਾਂ ਨੇ ਚਾਕੂ ਮਾਰ ਦਿੱਤਾ

ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਬਾਹਰ ਦਿਨ ਦਿਹਾੜੇ ਇੱਕ ਸਕੂਲੀ ਵਿਦਿਆਰਥੀ  ਤੇ ਸੀਨੀਅਰ ਵਿਦਿਆਰਥੀਆਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਹ ਵਿਦਿਆਰਥੀ ਕਿਸੇ ਕੰਮ ਲਈ ਸਕੂਲ ਗਿਆ ਹੋਇਆ ਸੀ ਤਾਂ ਸਕੂਲ ਦੇ ਗੇਟ ਦੇ ਬਾਹਰ ਕੁਝ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-33 ਸਥਿਤ ਸਰਕਾਰੀ ਸਕੂਲ ਦੇ ਇਕ ਵਿਦਿਆਰਥੀ ਨੂੰ ਸਕੂਲ ਦੇ ਗੇਟ ਦੇ ਬਾਹਰ ਕੁਝ ਨੌਜਵਾਨਾਂ ਨੇ ਚਾਕੂ ਮਾਰ ਦਿੱਤਾ। ਉਸ ਨੂੰ ਪਿੱਠ ਤੋਂ ਚਾਕੂ ਮਾਰਿਆ ਗਿਆ ਸੀ ਅਤੇ ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਪੀੜਤ ਲੜਕਾ ਪ੍ਰੋਜੈਕਟ ਦੀ ਫਾਈਲ ਲੈਣ ਸਕੂਲ ਗਿਆ ਹੋਇਆ ਸੀ। ਇਸ ਦੌਰਾਨ ਸਕੂਲ ਦੇ ਬਾਹਰ ਕੁਝ ਵਿਦਿਆਰਥੀਆਂ ਨੇ ਉਸ ਨੂੰ ਘੇਰ ਲਿਆ ਅਤੇ ਚਾਕੂ ਨਾਲ ਵਾਰ ਕਰ ਦਿੱਤਾ। ਉਹ ਇਸ ਸਮੇਂ ਜੀਐਮਸੀਐਚ 32 ਵਿੱਚ ਦਾਖਲ ਹੈ। ਸਕੂਲ ਦੇ ਨੇੜੇ ਕੋਈ ਸੁਰੱਖਿਆ ਤਾਇਨਾਤ ਨਾ ਹੋਣ ਕਾਰਨ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਸਾਨੀ ਨਾਲ ਫਰਾਰ ਹੋ ਗਏ।


ਪੀੜ੍ਹਤ ਨੇ ਆਪਣੇ ਬਿਆਨ 'ਚ ਖੁਲਾਸਾ ਕੀਤਾ ਕਿ ਵੀਰਵਾਰ ਨੂੰ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕੀਤੇ ਗੱਲ ਤੋਂ ਲੜਾਈ ਹੋ ਗਈ ਸੀ। ਲੜਾਈ ਦੌਰਾਨ 11ਵੀਂ ਜਮਾਤ ਦੇ ਕੁਝ ਵਿਦਿਆਰਥੀ ਜ਼ਖ਼ਮੀ ਹੋ ਗਏ। ਬਦਲਾ ਲੈਣ ਲਈ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਰਜਨ ਭਰ ਨੌਜਵਾਨਾਂ ਨੂੰ ਸਕੂਲ ਦੇ ਬਾਹਰ ਬੁਲਾਇਆ। ਇਨ੍ਹਾਂ ਨੌਜਵਾਨਾਂ ਨੇ ਫਿਰ ਨੌਵੀਂ ਜਮਾਤ ਦੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਇਕ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ ਗਿਆ।

ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

Get the latest update about Punjab news, check out more about CHANDIGARH SCHOOL STUDENT, CHANDIGARH SCHOOL STUDENT STABBED, CHANDIGARH & Chandigarh news

Like us on Facebook or follow us on Twitter for more updates.