ਚੰਡੀਗੜ੍ਹ: ਸਿੱਧੂ ਮੂਸੇਵਾਲਾ ਤੇ ਜਾਨਲੇਵਾ ਹਮਲੇ ਤੋਂ ਬਾਅਦ ਸਦਮੇ 'ਚ ਗਿਆ ਫ਼ੈਨ, ਭੋਗ ਤੋਂ ਬਾਅਦ ਕੀਤੀ ਆਤਮ ਹੱਤਿਆ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿੱਥੇ ਹਮੇਸ਼ਾ ਲਈ ਲੋਕਾਂ ਦੇ ਦਿਲਾਂ 'ਚ ਅਮਰ ਹੋ ਗਿਆ ਹੈ ਪਰ ਹਜੇ ਵੀ ਸਿੱਧੂ ਦੇ ਕੁਝ ਫੈਨਸ ਸਿੱਧੂ ਦੀ ਮੌਤ ਦੀ ਗੱਲ ਤੇ ਸਦਮੇ 'ਚ ਹਨ। ਇਸੇ ਦੇ ਚਲਦਿਆਂ ਸਦਮੇ 'ਚ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਖੁਦਕੁਸ਼ੀ ਕਰ ਲਈ...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿੱਥੇ ਹਮੇਸ਼ਾ ਲਈ ਲੋਕਾਂ ਦੇ ਦਿਲਾਂ 'ਚ ਅਮਰ ਹੋ ਗਿਆ ਹੈ ਪਰ ਹਜੇ ਵੀ ਸਿੱਧੂ ਦੇ ਕੁਝ ਫੈਨਸ ਸਿੱਧੂ ਦੀ ਮੌਤ ਦੀ ਗੱਲ ਤੇ ਸਦਮੇ 'ਚ ਹਨ। ਇਸੇ ਦੇ ਚਲਦਿਆਂ ਸਦਮੇ 'ਚ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਖੁਦਕੁਸ਼ੀ ਕਰ ਲਈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਬਹੁਤ ਦੁਖੀ ਸੀ। ਸਿੱਧੂ ਦੇ ਭੋਗ ਵਾਲੇ ਦਿਨ ਉਨ੍ਹਾਂ ਅੰਤਿਮ ਅਰਦਾਸ ਲਾਈਵ ਵੇਖੀ ਅਤੇ ਮੂਸੇਵਾਲਾ ਦੇ ਪਿਤਾ ਦਾ ਦਰਦ ਸੁਣਿਆ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ।


ਖ਼ੁਦਕੁਸ਼ੀ ਕਰਨ ਵਾਲਾ ਨੌਜਵਾਨ ਜਸਵਿੰਦਰ ਸਿੰਘ(20) ਚੰਡੀਗੜ੍ਹ ਦੇ ਨਾਲ ਲੱਗਦੇ ਡੇਰਾਬਸੀ ਇਲਾਕੇ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦਾ ਭੋਗ ਪ੍ਰੋਗਰਾਮ ਨੂੰ ਉਸ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਲਾਈਵ ਦੇਖਿਆ। ਇਸ ਦੌਰਾਨ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਵੀ ਦੇਖਿਆ ਅਤੇ ਸੁਣਿਆ। ਇਸ ਤੋਂ ਬਾਅਦ ਉਹ ਤਣਾਅ ਵਿਚ ਆ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ। ਉਹ ਹਮੇਸ਼ਾ ਉਸ ਬਾਰੇ ਗੀਤ ਪੜ੍ਹਦਾ ਤੇ ਸੁਣਦਾ। ਜਿਸ ਦਿਨ ਉਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੀ ਖ਼ਬਰ ਮਿਲੀ ਤਾਂ ਉਸ ਸਦਮੇ 'ਚ ਚਲਾ ਗਿਆ ਸੀ ਪਰ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਸਮਾਂ ਆਉਣ ਨਾਲ ਸਭ ਕੁਝ ਠੀਕ ਹੋ ਜਾਵੇਗਾ। ਪਰ ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ ਅਤੇ ਭੋਗ ਦਾ ਲਾਈਵ ਪ੍ਰੋਗਰਾਮ ਦੇਖਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲੈ ਗਏ। ਇੱਥੇ ਉਸ ਦੀ ਹਾਲਤ ਨਾਜ਼ੁਕ ਹੋਣ ’ਤੇ ਪੁਲੀਸ ਨੇ ਉਸ ਨੂੰ ਜੀਐਮਸੀਐਚ-32 ਚੰਡੀਗੜ੍ਹ ਰੈਫਰ ਕਰ ਦਿੱਤਾ। ਇੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਜਸਵਿੰਦਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ।

Get the latest update about SUICIDE, check out more about SIDHU MOOSEWALA, SIDHU MOSEWALA MURDER & FAN SUICIDE AFTER SIDHU MOSEWALA ANTIM ARDAS

Like us on Facebook or follow us on Twitter for more updates.