ਮੌਸਮ ਦਾ ਕਹਿਰ, ਸੁਖਣਾ ਝੀਲ ਘੁੰਮਣ ਆਈ ਕੁੜੀ ਤੇ ਡਿੱਗੀ ਬਿਜਲੀ 

ਸੂਬੇ 'ਚ ਮੌਸਮ ਵਿਭਾਗ ਦੂਰਾ ਜਾਰੀ ਕੀਤੇ ਗਏ ਐਲਰਟ ਦੇ ਚਲਦਿਆ ਇਕ ਵੱਡਾ ਹਾਦਸਾ...

ਚੰਡੀਗੜ੍ਹ: ਸੂਬੇ 'ਚ ਮੌਸਮ ਵਿਭਾਗ ਦੂਰਾ ਜਾਰੀ ਕੀਤੇ ਗਏ ਐਲਰਟ ਦੇ ਚਲਦਿਆ ਇਕ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਅਸਮਾਨੀ ਬਿਜਲੀ ਡਿਗਣ ਕਾਰਨ ਇਕ ਕੁੜੀ ਨੂੰ ਆਪਣੀ ਜਾਨ ਜਵਾਨੀ ਪਈ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਲੇਕ ਘੁੰਮਣ ਆਈ 19 ਸਾਲ ਤਾਹਿਬਾ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ ਉਸ ਦੀ ਮੌਤ ਹੋ ਗਈ। ਤਾਹਿਬਾ ਆਪਣੇ ਦੋਸਤਾਂ ਨਾਲ ਲੇਕ ‘ਤੇ ਘੁੰਮ ਰਹੀ ਸੀ। ਹਲਕੀ ਬਾਰਸ਼ ਹੋ ਰਹੀ ਸੀ। ਇਸੇ ਦੌਰਾਨ ਉਸ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ‘ਚ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦੀ ਚਿਤਾਵਨੀ, ਕੈਪਟਨ ਵਲੋਂ ਹਾਈ ਅਲਰਟ ਜਾਰੀ 

ਤਹਿਬਾ ਦੀ ਦੋਸਤ ਆਰਤੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਸਿੱਧਾ ਤਹਿਬਾ ‘ਤੇ ਡਿੱਗੀ। ਇਸ ਦੌਰਾਨ ਉਹ ਵੀ ਬੇਹੋਸ਼ ਹੋ ਗਈ ਸੀ। ਮ੍ਰਿਤਕ ਤਾਹਿਬਾ ਡੇਰਾ ਬੱਸੀ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਅਲਾਉਦੀਨ ਰੇਹੜੀ ‘ਤੇ ਸਮਾਨ ਵੇਚਦੇ ਹਨ। ਤਾਹਿਬਾ ਨੇ ਆਪਣੇ ਘਰ ਕਿਹਾ ਸੀ ਕਿ ਫੈਕਟਰੀ ‘ਚ ਛੁੱਟੀ ਹੈ ਤੇ ਉਹ ਚੰਡੀਗੜ੍ਹ ਘੁੰਮਣ ਜਾ ਰਹੀ ਹੈ। ਉਸ ਦੇ ਪਿਤਾ ਦੇ ਮਨ੍ਹਾ ਕਰਨ ‘ਤੇ ਵੀ ਉਹ ਨਹੀਂ ਮੰਨੀ ਤੇ ਝੀਲ 'ਤੇ ਚਲੀ ਗਈ। ਬਾਅਦ ਵਿੱਚ ਸ਼ਾਮ ਨੂੰ ਫੋਨ ਆਇਆ ਕਿ ਬਿਜਲੀ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਹੈ।

ਦਸ ਦਈਏ ਕਿ ਕੱਲ ਮੌਸਮ ਵਿਚਾਗ ਵਲੋਂ ਸੂਬੇ ਚ ਖਰਾਬ ਮੌਸਮ ਲਈ ਐਲਰਟ ਜਾਰੀ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਭਾਰੀ ਵਰਖਾ ਦੀ ਗੱਲ ਕਹਿ ਗਈ ਸੀ ਤੇ ਲੋਕ ਨੂੰ ਪਹਿਲਾ ਤੋਂ ਇਸ ਤੋਂ ਬਚਨ ਲਈ ਸਾਵਧਾਨੀ ਵਰਤਣ ਲਈ ਕਿਹਾ ਗਿਆ ਸੀ।  
 

Get the latest update about Punjabi News, check out more about Weather Alert, Chandigarh News, True Scoop Punjabi &

Like us on Facebook or follow us on Twitter for more updates.