ਜੇਕਰ ਕਾਂਗਰਸ ਮੁੱਖ ਮੰਤਰੀ ਚਿਹਰਾ ਬਦਲਦੀ ਹੈ, ਤਾਂ ਜਾਣੋ ਕੌਣ ਹੋਵੇਗਾ ਨਵਾ: CM Face

ਪੰਜਾਬ ਵਿਚ ਕਾਂਗਰਸ ਕਲਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਕਿ ਬਹੁਤ ਸਾਰੇ ਨੇਤਾਵਾਂ ਅਤੇ ..............

ਪੰਜਾਬ ਵਿਚ ਕਾਂਗਰਸ ਕਲਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਕਿ ਬਹੁਤ ਸਾਰੇ ਨੇਤਾਵਾਂ ਅਤੇ ਵਿਧਾਇਕਾਂ ਨੇ ਕੈਪਟਨ ਖਿਲਾਫ ਬਗਾਵਤ ਕਰ ਦਿੱਤੀ ਹੈ। ਅੱਜ  ਸੀਨੀਅਰ ਰਾਜ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਮੀਟਿੰਗ ਤੋਂ ਬਾਅਦ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਤੇਜ ਹੋ ਗਈ। ਖੁਦ ਮੀਡੀਆ ਨਾਲ ਗੱਲ ਕਰਦੇ ਹੋਏ ਤ੍ਰਿਪਤ ਰਜਿੰਦਰ ਬਾਜਵਾ ਨੇ ਇਹ ਬਿਆਨ ਦਿੱਤਾ ਕਿ ਕੈਪਟਨ ਅਕਾਲੀ ਦਲ ਨਾਲ ਮਿਲੇ ਹੋਏ ਹਨ। 


ਹੁਣ ਇਕ ਵੱਡੀ ਵੈਬਸਾਈਟ ਵਲੋਂ ਇਕ ਸਰਵੇ ਕੀਤਾ ਗਿਆ। ਜਿਸ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੀਨੀਅਰ ਰਾਜ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ। ਇਸ ਸਰੇਵ ਵਿਚ 4 ਮੁੱਖ ਨੇਤਾਵਾਂ ਦੇ ਨਾਮ ਨਾਲ ਲੋਕਾਂ ਦੀ ਰਾਏ ਜਾਣੀ ਗਈ।


ਚਾਰ ਮੰਤਰੀਆਂ ਦੇ ਨਾਂ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਹਨ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਲੋਕਾਂ ਦੀ ਸੋਚ ਹੈ ਕਿ ਤ੍ਰਿਪਤ ਰਜਿੰਦਰ ਬਾਜਵਾ ਅਗਲੇ CM ਬਣ ਸਕਦੇ ਹਨ। ਉਨ੍ਹਾਂ ਦੀ ਹੁਣ ਤੱਕ ਦੀ ਸ਼ਵੀ ਦੀ ਜੇ ਗੱਲ ਕਰੀਏ ਤਾਂ ਕਾਫੀ ਸਾਫ ਰਹੀ ਹੈ। ਅਤੇ ਹੋ ਕਾਫੀ ਸੀਨੀਅਰ ਆਗੂ ਹਨ। 

2 ਨੰਬਰ ਤੇ ਜੇ ਗੱਲ ਕਰੀਏ ਤਾਂ ਸੁੱਖ ਸਰਕਾਰੀਆ ਦਾ ਨਾਮ ਸਾਹਮਣੇ ਆਇਆ। ਇਸੀ ਤਰ੍ਹਾਂ ਤੀਸਰੇ ਨੰ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਫਿਰ ਚਰਨਜੀਤ ਸਿੰਘ ਚੰਨੀ  ਦਾ ਨਾਮ ਸਾਹਮਣੇ ਆਇਆ ਹੈ। 


ਅੱਜ ਹੋਈ ਇਸ ਮੀਟਿੰਗ ਕਈ ਵਿਧਾਇਕਾਂ ਵਲੋਂ ਕੈਪਟਨ ਖਿਲਾਫ ਵੱਡੀ ਬਗਾਵਤ ਕੀਤੀ ਗਈ। ਸੂਤਰਾਂ ਦੀ ਮੰਨੀਆਂ ਤਾਂ ਕੈਪਟਨ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਚੁੱਕੇ ਗਏ ਹਨ। ਆਉਣ ਵਾਲੀਆਂ ਚੋਣਾਂ ਨੂੰ ਲੈਕੇ ਵੀ ਵੱਡੇ ਸਵਾਲ ਜਵਾਬ ਕੀਤੇ ਗਏ ਹਨ।  ਮੰਤਰੀਆਂ ਤੇ ਵਿਧਾਇਕਾਂ ਦੇ ਨਾਮ ਹੇਠਾਂ ਦਿੱਤੇ ਗਏ ਹਨ। 

ਕੈਬਨਿਟ ਮੰਤਰੀ- ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ
ਵਿਧਾਇਕ- ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਸਿੰਘ ਰਾਜਾ ਵੜਿੰਗ,ਅਵਤਾਰ ਸਿੰਘ ਹੈਨਰੀ ਜੂਨੀਅਰ, ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ,  ਮਦਨ ਲਾਲ ਜਲਾਪੁਰ, ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ, ਦਵਿੰਦਰ ਘੁਬਾਇਆ, ਪ੍ਰੀਤਮ ਸਿੰਘ ਕੋਟਭਾਈ, ਕੁਲਬੀਰ ਸਿੰਘ ਜ਼ੀਰਾ, ਦਰਸ਼ਨ ਬਰਾੜ ,ਦਲਵੀਰ ਸਿੰਘ ਗੋਲਡੀ, ਪਰਗਟ ਸਿੰਘ, ਕਾਕਾ ਰਣਦੀਪ ਸਿੰਘ, ਅੰਗਦ ਸਿੰਘ, ਅਜੀਤ ਇੰਦਰ ਸਿੰਘ ਮੋਗਰ ਸਾਬਕਾ ਵਿਧਾਇਕ ਅਤੇ 6-7 ਹੋਰ ਵਿਧਾਇਕ ਮੌਜੂਦ ਸਨ। ਜਿਨ੍ਹਾਂ ਵਲੋਂ ਕੈਪਟਨ ਦਾ ਵਿਰੋਧ ਕੀਤਾ ਗਿਆ। 

Get the latest update about AMARINDER SINGH, check out more about LOCAL, PUNJAB, CONGRESS CRISIS & Charanjit Singh Channi

Like us on Facebook or follow us on Twitter for more updates.