ਮਾਰਕੀਟ ਜਾ ਰਹੇ ESI ਦੇ ਸੇਵਾਮੁਕਤ SMO ਨੂੰ Pit bull ਨੇ ਜਕੜਿਆਂ ਆਪਣੇ ਦੰਦਾਂ ਨਾਲ, ਕੇਸ ਦਰਜ

ਮੋਹਾਲੀ ਈ. ਐੱਸ. ਆਈ ਦੇ ਸੇਵਾਮੁਕਤ ਐੱਸ.ਐੱਮ.ਓ ਡਾ. ਅਨਿਲ ਜੋਸ਼ੀ ਨੂੰ ਉਨ੍ਹਾਂ ਦੇ ਗੁਆਂਢੀ ਅਮਨ ਦੇ ਪਾਲਤੂ ਕੁੱਤੇ ਪਿਟਬੁੱਲ ਨੇ ਉਸ ਸਮੇਂ ਵੱਢ ਲਿਆ ਜਦੋਂ ਉਹ ਸ਼ਾਮ ਨੂੰ ਮਾਰਕੀਟ ਜਾ ਰਹੇ ਸਨ। ਡਾ. ਜੋਸ਼ੀ ਨੂੰ ਪਿਟਬੁੱਲ ਦੇ ਦੰਦਾਂ ਦੀ ਜਕੜ ਤੋਂ...

ਨਵੀਂ ਦਿੱਲੀ— ਮੋਹਾਲੀ ਈ. ਐੱਸ. ਆਈ ਦੇ ਸੇਵਾਮੁਕਤ ਐੱਸ.ਐੱਮ.ਓ ਡਾ. ਅਨਿਲ ਜੋਸ਼ੀ ਨੂੰ ਉਨ੍ਹਾਂ ਦੇ ਗੁਆਂਢੀ ਅਮਨ ਦੇ ਪਾਲਤੂ ਕੁੱਤੇ ਪਿਟਬੁੱਲ ਨੇ ਉਸ ਸਮੇਂ ਵੱਢ ਲਿਆ ਜਦੋਂ ਉਹ ਸ਼ਾਮ ਨੂੰ ਮਾਰਕੀਟ ਜਾ ਰਹੇ ਸਨ। ਡਾ. ਜੋਸ਼ੀ ਨੂੰ ਪਿਟਬੁੱਲ ਦੇ ਦੰਦਾਂ ਦੀ ਜਕੜ ਤੋਂ ਕਾਫ਼ੀ ਮੁਸ਼ਕਲ ਨਾਲ ਛੁਡਾਇਆ ਗਿਆ। ਇਲਾਜ ਲਈ ਤੁਰੰਤ ਫੇਜ਼-6 ਸਿਵਲ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਟੀਕੇ ਲਗਾਏ ਗਏ। ਮਟੌਰ ਥਾਣਾ ਪੁਲਸ ਨੇ ਇਸ ਮਾਮਲੇ 'ਚ ਡਾ. ਅਨਿਲ ਜੋਸ਼ੀ ਦੀ ਸ਼ਿਕਾਇਤ 'ਤੇ ਫੇਜ਼-7 ਵਾਸੀ ਅਮਨ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 289, 506, 323 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦਸੰਬਰ ਦੀ ਤਾਰੀਖ ਨੂੰ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਇਨ੍ਹਾਂ ਰਾਸ਼ੀਆਂ ਦੇ ਵਾਲੇ ਲੋਕਾਂ 'ਤੇ ਪਵੇਗਾ ਅਸਰ

ਡਾ. ਅਨਿਲ ਜੋਸ਼ੀ ਵਾਸੀ ਮਕਾਨ ਨੰਬਰ-161 ਫੇਜ਼-7 ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦੂਜੇ ਪਾਸੇ ਮਕਾਨ ਨੰਬਰ-704 'ਚ ਅਮਨ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਜਿਸ ਨੇ ਪਿਟਬੁੱਲ ਕੁੱਤਾ ਪਾਲਿਆ ਹੋਇਆ ਹੈ। ਪੀੜਤ ਨੇ ਆਪਣੀ ਸ਼ਿਕਾਇਤ 'ਚ ਜ਼ਿਕਰ ਕੀਤਾ ਕਿ ਅਮਨ ਅਕਸਰ ਆਪਣੇ ਕੁੱਤੇ ਨੂੰ ਬਿਨਾਂ ਚੇਨ ਦੇ ਖੁੱਲ੍ਹੇ ਛੱਡ ਦਿੰਦਾ ਹੈ ਜੋ ਕਿ ਰਾਹਗੀਰਾਂ 'ਤੇ ਬੇਵਜਾਹ ਭੌਂਕਦਾ ਹੈ ਅਤੇ ਉਨ੍ਹਾਂ ਨੂੰ ਵੱਢਣ ਲਈ ਭੱਜਦਾ ਹੈ। ਉਨ੍ਹਾਂ ਪਹਿਲਾਂ ਵੀ ਕਈ ਵਾਰ ਅਮਨ ਨੂੰ ਉਸ ਦੇ ਕੁੱਤੇ ਨੂੰ ਬੰਨ੍ਹ ਕੇ ਰੱਖਣ ਲਈ ਕਿਹਾ ਸੀ ਪਰ ਉਸ ਨੇ ਉਲਟਾ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਜਦੋਂ ਬੀਜੇਪੀ ਉਮੀਦਵਾਰ ਦੇ ਵੱਜੀਆਂ ਲੱਤਾਂ, ਝਾੜੀਆਂ 'ਚ ਲੁੱਕ ਕੇ ਭੀੜ ਤੋਂ ਬਚਾਈ ਜਾਨ

ਇਸ ਸਬੰਧੀ ਉਨ੍ਹਾਂ 6 ਨਵੰਬਰ ਨੂੰ ਪੁਲਸ ਸਟੇਸ਼ਨ ਮਟੌਰ 'ਚ ਅਮਨ ਖਿਲਾਫ਼ ਸ਼ਿਕਾਇਤ ਵੀ ਦਿੱਤੀ ਸੀ। ਕਾਰਵਾਈ ਨਾ ਹੋਣ 'ਤੇ ਉਨ੍ਹਾਂ ਮਾਮਲਾ ਐੱਮ. ਸੀ ਗੁਰਮੀਤ ਕੌਰ ਦੇ ਧਿਆਨ 'ਚ ਲਿਆਂਦਾ। ਉਨ੍ਹਾਂ ਅਮਨ ਨੂੰ ਲਾਪਰਵਾਹੀ ਨਾ ਕਰਨ ਤੇ ਆਪਣਾ ਕੁੱਤਾ ਬੰਨਣ ਲਈ ਵਾਰਨਿੰਗ ਦਿੱਤੀ ਸੀ ਪਰ ਉਸ ਸਮੇਂ ਅਮਨ ਨੇ ਕਿਹਾ ਕਿ ਉਹ ਅੱਗੇ ਤੋਂ ਆਪਣਾ ਕੁੱਤਾ ਬੰਨ੍ਹ ਕੇ ਰੱਖੇਗਾ। ਉਨ੍ਹਾਂ ਨੇ ਪਿਟਬੁਲ ਦੀ ਕੁੱਝ ਵੀਡੀਓ ਵੀ ਬਣਾਈ ਤੇ ਪੁਲਸ ਸਟੇਸ਼ਨ 'ਚ ਵੀ ਦਿੱਤੀ। ਐਤਵਾਰ ਸ਼ਾਮ ਸਾਢੇ 7 ਵਜੇ ਜਦੋਂ ਉਹ ਮਾਰਕੀਟ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਹੇਠਾਂ ਬਿਨਾਂ ਚੇਨ ਦੇ ਅਮਨ ਦਾ ਕੁੱਤਾ ਬੈਠਾ ਸੀ ਜਦੋਂ ਉਹ ਕੋਲੋਂ ਲੰਘਣ ਲੱਗੇ ਤਾਂ ਕੁੱਤੇ ਨੇ ਉਸ ਨੂੰ ਵੱਢ ਲਿਆ। ਉਸ ਸਮੇਂ ਉਨ੍ਹਾਂ ਦਾ ਦੋਸਤ ਜਗਦੀਪ ਸਿੰਘ ਵੀ ਉਨ੍ਹਾਂ ਨਾਲ ਸੀ ਜਿਨ੍ਹਾਂ ਕਾਫੀ ਮੁਸ਼ਕਿਲ ਨਾਲ ਕੁੱਤੇ ਤੋਂ ਉਨ੍ਹਾਂ ਨੂੰ ਛੁਡਾਇਆ ਅਤੇ ਫੇਜ਼-6 ਦੇ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦਿੱਤਾ। ਡਾ. ਅਨਿਲ ਜੋਸ਼ੀ ਨੇ ਇਸ ਦੀ ਸ਼ਿਕਾਇਤ ਮਟੌਰ ਥਾਣਾ ਪੁਲਸ ਨੂੰ ਦਿੱਤੀ, ਜਿਸ ਮਗਰੋਂ ਅਮਨ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Get the latest update about Mohali News, check out more about Pit bull Attack News, Chandigarh Crime News, Mohali ESI Retired SMO & True Scoop News

Like us on Facebook or follow us on Twitter for more updates.