ਕਿਸਾਨ ਮੋਰਚੇ ਕਾਰਨ ਐਲਰਟ ਹੋਈ ਚੰਡੀਗੜ੍ਹ ਪੁਲਿਸ, ਮੋਹਾਲੀ ਨਾਲ ਲੱਗਦੇ ਬਾਰਡਰ ਕੀਤੇ ਸੀਲ

ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਚੰਡੀਗੜ੍ਹ 'ਚ ਧਰਨਾ ਲਗਾਇਆ ਜਾਣਾ ਹੈ। ਜਿਸ 'ਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਵੱਖ ਵੱਖ ਮੁੱਦਿਆਂ ਦੇ ਸਵਾਲ ਦੇ ਘੇਰੇ 'ਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਦੇ ਲਈ ਕਿਸਾਨ ਜਥੇਬੰਦੀਆਂ ਮੋਹਾਲੀ 'ਚ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੀਆਂ ਹੋਈਆਂ ਹਨ ਤੇ ਕੁਝ ਸਮੇ 'ਚ ਹੀ ਚੰਡੀਗ੍ਹੜ ਵੀ ਪਹੁੰਚ ਜਾਣਗੀਆਂ...

ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਚੰਡੀਗੜ੍ਹ 'ਚ ਧਰਨਾ ਲਗਾਇਆ ਜਾਣਾ ਹੈ। ਜਿਸ 'ਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਵੱਖ ਵੱਖ ਮੁੱਦਿਆਂ ਦੇ ਸਵਾਲ ਦੇ ਘੇਰੇ 'ਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਦੇ ਲਈ ਕਿਸਾਨ ਜਥੇਬੰਦੀਆਂ ਮੋਹਾਲੀ 'ਚ  ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੀਆਂ ਹੋਈਆਂ ਹਨ ਤੇ ਕੁਝ ਸਮੇ 'ਚ ਹੀ ਚੰਡੀਗ੍ਹੜ ਵੀ ਪਹੁੰਚ ਜਾਣਗੀਆਂ। ਇਸੇ ਦੇ ਹੀ ਚਲਦਿਆਂ ਹੁਣ ਚੰਡੀਗੜ੍ਹ ਪੁਲਿਸ ਐਲਰਟ ਤੇ ਹੈ ਤੇ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਨੇ ਮੋਹਾਲੀ-ਚੰਡੀਗੜ੍ਹ ਨਾਲ ਲਗਦੇ ਬਾਰਡਰ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ। ਪੁਲਿਸ  ਵਲੋਂ ਕਿਸੇ ਨੂੰ ਹੀ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ  ਚ ਆਉਣ ਤੇ ਮਨਾਈ ਹੈ। 


ਜਾਣਕਾਰੀ ਮੁਤਾਬਿਕ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ। ਪਰ ਕਿਸਾਨ ਭਗਵੰਤ ਮਾਨ ਨੂੰ ਮਿਲਣ 'ਤੇ ਅੜੇ ਹੋਏ ਹਨ।ਇਸ ਦੇ ਨਾਲ ਹੀ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਿੱਥੇ ਪੁਲੀਸ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕੇਗੀ, ਉਥੇ ਪੱਕਾ ਮੋਰਚਾ ਲਾਉਣਗੇ।

ਜਿਕਰਯੋਗ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਵਲੋਂ ਇਸ ਧਰਨੇ ਲਈ ਆਪਣੀ ਪੂਰੀ ਤਿਆਰੀ ਕੀਤੀ ਗਈ ਸੀ। ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ ਕਿਸਾਨ ਘਰੋਂ ਰਾਸ਼ਨ ਵੀ ਲੈ ਕੇ ਆਏ ਹਨ ਤਾਂ ਜੋ ਚੰਡੀਗੜ੍ਹ ਵਿੱਚ ਠੋਸ ਮੋਰਚਾ ਲਾਇਆ ਜਾ ਸਕੇ। ਇਸ ਦੇ ਨਾਲ ਹੀ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਡਰਦਿਆਂ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਸੀ ਪਰ ਹੁਣ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ। 

Get the latest update about CHANDIGARH MOHALI BORDER SEAL, check out more about CM BHAGWANT MANN, PUNJAB POLICE, PUNJAB KISAN MORCHA & CHANDIGARH POLICE

Like us on Facebook or follow us on Twitter for more updates.