ਪੰਜਾਬ ਕਾਂਗਰਸ ਵਿਵਾਦ: ਚਰਨਜੀਤ ਚੰਨੀ ਅੱਜ ਦਿੱਲੀ ਹੋਣਗੇ ਰਵਾਨਾ, ਹਾਈਕਮਾਨ ਨੂੰ ਦੇਣਗੇ ਰਿਪੋਰਟ

ਪੰਜਾਬ ਕਾਂਗਰਸ ਵਿਚ ਤੂਫਾਨ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸ਼ੁੱਕਰਵਾਰ ਨੂੰ ਦਿੱਲੀ ਜਾ ਰਹੇ ਹ...

ਪੰਜਾਬ ਕਾਂਗਰਸ ਵਿਚ ਤੂਫਾਨ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸ਼ੁੱਕਰਵਾਰ ਨੂੰ ਦਿੱਲੀ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੁਪਹਿਰ ਤੋਂ ਬਾਅਦ ਚੰਡੀਗੜ੍ਹ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ ਚੰਨੀ ਸਿੱਧੂ ਨਾਲ ਹੋਈ  ਪੂਰੀ ਮੀਟਿੰਗ ਦੀ ਜਾਣਕਾਰੀ ਹਾਈਕਮਾਨ ਨੂੰ ਦੇਣਗੇ। ਤੇ ਉਨ੍ਹਾਂ ਨੂੰ ਕਿਨ੍ਹਾਂ ਚੀਜ਼ਾਂ ਤੋਂ ਇੰਤਰਾਜ ਹੈ ਇਸ ਬਾਰੇ ਵੀ ਗੱਲ ਕਰਨਗੇ। 

ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਅਤੇ ਨਾਰਾਜ਼ਗੀ ਦਾ ਮੁੱਦਾ ਹੱਲ ਹੋ ਗਿਆ ਸੀ। ਹਾਈ ਕਮਾਨ ਦੇ ਸੁਪਰਵਾਈਜ਼ਰ ਹਰੀਸ਼ ਰਾਵਤ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਭਵਨ ਵਿਖੇ ਤਿੰਨ ਘੰਟਿਆਂ ਤੋਂ ਵੱਧ ਚੱਲੀ ਮੀਟਿੰਗ ਵਿਚ ਮੁੱਖ ਭੂਮਿਕਾ ਨਿਭਾਈ।

ਸਿੱਧੂ ਨੇ ਤਿੰਨ ਮੈਂਬਰੀ ਕਮੇਟੀ ਦੇ ਗਠਨ 'ਤੇ ਸਹਿਮਤੀ ਪ੍ਰਗਟਾਈ
ਨਵਜੋਤ ਸਿੰਘ ਸਿੱਧੂ ਤਿੰਨ ਮੈਂਬਰੀ ਕਮੇਟੀ ਬਣਾਉਣ ਲਈ ਸਹਿਮਤ ਹੋ ਗਏ ਹਨ ਅਤੇ ਉਨ੍ਹਾਂ ਦਾ ਅਸਤੀਫ਼ਾ ਹਾਈਕਮਾਨ ਨੇ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਸਿੱਧੂ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਹਾਲਾਂਕਿ ਕਾਂਗਰਸ ਪਾਰਟੀ ਅਤੇ ਕਿਸੇ ਵੀ ਨੇਤਾ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਪਤਾ ਲੱਗਾ ਹੈ ਕਿ ਵਿਵਾਦ ਇਸ ਹੱਦ ਤਕ ਸੁਲਝਾ ਲਿਆ ਗਿਆ ਸੀ ਕਿ ਮੁੱਖ ਮੰਤਰੀ ਚੰਨੀ ਨੇ ਸਿੱਧੂ ਦੀ ਇਹ ਕਹਿ ਕੇ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਨੂੰ ਟਾਲ ਦਿੱਤਾ ਕਿ ਭਵਿੱਖ ਵਿੱਚ ਇਹ ਮਸਲਾ ਹੱਲ ਨਹੀਂ ਹੋਇਆ ਸੀ। ਸਿੱਧੂ ਦੀ ਰਾਏ ਅਜਿਹੇ ਮਾਮਲਿਆਂ ਵਿਚ ਵੀ ਲਈ ਜਾਵੇਗੀ।

ਕਾਂਗਰਸ ਦੇ ਅੰਦਰੂਨੀ ਸੂਤਰਾਂ ਅਨੁਸਾਰ, ਪਾਰਟੀ ਹਾਈਕਮਾਂਡ ਨੇ ਆਖਿਰਕਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਬੇਨਤੀ ਨੂੰ ਸੁਣ ਲਿਆ ਹੈ। ਉਤਰਾਖੰਡ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੇ ਹਰੀਸ਼ਰਾਵਤ ਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਅਤੇ ਉੱਤਰਾਖੰਡ ਵਿਚ ਕੰਮ ਸੰਭਾਲਣ ਦਾ ਫੈਸਲਾ ਕੀਤਾ ਹੈ। ਰਾਵਤ ਦੀ ਥਾਂ ਹਰੀਸ਼ ਚੌਧਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਉਣ ਦੀ ਵੀ ਚਰਚਾ ਹੈ। ਇਸ ਸਬੰਧੀ ਪਾਰਟੀ ਹਾਈ ਕਮਾਂਡ ਵੱਲੋਂ ਛੇਤੀ ਹੀ ਐਲਾਨ ਵੀ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ ਕੈਪਟਨ ਨੇ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਅਜਿਹੇ ਵਿਚ ਕਾਂਗਰਸ ਕਲੇਹ ਵੱਧਦੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਕੈਪਟਨ ਨਾਲ ਸ਼ਾਮਲ ਹੋਣ ਵਾਲੇ ਨੇਤਾ ਕਿਹੜੇ ਹੋਣਗੇ, ਤੇ ਇਸ ਦਾ ਕਾਂਗਰਸ ਉਪਰ ਕੀ ਅਸਰ ਪਾਵੇਗਾ।

ਸੂਤਰਾਂ ਮੁਤਾਬਕ, ਕਰੀਬ 1 ਦਰਜਨ ਤੋਂ ਜ਼ਿਆਦਾ ਨੇਤਾ ਕੈਪਟਨ ਦੇ ਸੰਪਾਰਕ ਵਿਚ ਹਨ। ਅਜਿਹੇ ਵਿਚ ਪਾਰਚੀ ਟੁੱਟਣ ਨਾਲ  ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ।
 

Get the latest update about PUNJAB CM, check out more about PUNJAB NEWS, POLITICS NEWS, CHARANJIT SINGH CHANNI & CAPT VS SIDHU

Like us on Facebook or follow us on Twitter for more updates.