ਇੱਧਰ ਮਾਂ ਨੇ ਛੱਡਿਆ ਮਾਸੂਮ ਦਾ ਹੱਥ, ਓਧਰ ਮੌਤ ਨੇ ਲਾਇਆ ਗਲੇ!!

ਹਾਲ ਹੀ 'ਚ ਇਕ ਲਾਪਰਵਾਹੀ ਨੇ ਇਕ ਮਾਂ ਤੋਂ ਉਸ ਦੇ ਬੱਚੇ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ। 4 ਸਾਲ ਦੇ ਮਾਸੂਮ ਸੌਰਵ ਨੂੰ ਕੀ ਪਤਾ ਸੀ ਕਿ ਮਾਂ ਦਾ ਹੱਥ ਛੱਡਣ ਦਾ ਕੀ ਅੰਜਾਮ ਹੋਵੇਗਾ। ਸੜਕ 'ਤੇ ਜਿਵੇਂ ਹੀ ਮਾਂ ਨਾਲ ਉਸ ਦੇ ਲਾਡਲੇ ਦਾ ਹੱਥ ਛੁੱਟਿਆ ਤਾਂ ਪਿੱਛਿਓਂ...

ਮੋਹਾਲੀ— ਹਾਲ ਹੀ 'ਚ ਇਕ ਲਾਪਰਵਾਹੀ ਨੇ ਇਕ ਮਾਂ ਤੋਂ ਉਸ ਦੇ ਬੱਚੇ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ। 4 ਸਾਲ ਦੇ ਮਾਸੂਮ ਸੌਰਵ ਨੂੰ ਕੀ ਪਤਾ ਸੀ ਕਿ ਮਾਂ ਦਾ ਹੱਥ ਛੱਡਣ ਦਾ ਕੀ ਅੰਜਾਮ ਹੋਵੇਗਾ। ਸੜਕ 'ਤੇ ਜਿਵੇਂ ਹੀ ਮਾਂ ਨਾਲ ਉਸ ਦੇ ਲਾਡਲੇ ਦਾ ਹੱਥ ਛੁੱਟਿਆ ਤਾਂ ਪਿੱਛਿਓਂ ਆ ਰਹੀ ਤੇਜ਼ ਰਫਤਾਰ ਸਕੋਡਾ ਨੇ ਮਾਸੂਮ ਨੂੰ ਟੱਕਰ ਮਾਰ ਦਿੱਤੀ। ਸਕੋਡਾ ਚਾਲਕ ਖਰੜ ਵਾਸੀ ਵਿਕਾਸ ਲਖਨਪਾਲ ਬੱਚੇ ਨੂੰ ਲੋਕਾਂ ਦੀ ਮਦਦ ਤੋਂ ਫੇਜ਼-6 ਸਿਵਲ ਹਸਪਤਾਲ ਲੈ ਕੇ ਗਿਆ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਸੀ.ਆਰ.ਪੀ.ਸੀ 174 ਦੇ ਤਹਿਤ ਕਾਰਵਾਈ ਕਰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਘਰਵਾਲਿਆਂ ਨੂੰ ਸੌਂਪ ਦਿੱਤਾ ਹੈ। ਸਬ-ਇੰਸਪੈਕਟਰ ਕੇਬਲ ਸਿੰਘ ਨੇ ਦੱਸਿਆ ਕਿ ਬੱਚਾ ਮਾਂ ਦਾ ਹੱਥ ਛੁਡਾ ਤੇ ਸੜਕ ਵਿਚਕਾਰ ਆ ਗਿਆ ਸੀ ਅਤੇ ਪਿੱਛਿਓਂ ਆ ਰਹੀ ਸਕੋਡਾ ਦੀ ਲਪੇਟ 'ਚ ਆ ਗਿਆ।

ਜਦੋਂ ਅਸਲ ਜ਼ਿੰਦਗੀ 'ਚ ਧਰਮਿੰਦਰ ਬਣ ਇਹ ਸ਼ਖਸ ਜਾ ਚੜ੍ਹਿਆ ਟੈਂਕੀ 'ਤੇ, ਜਾਣੋ ਕੀ ਹੋਇਆ ਅੱਗੇ...

ਵਾਹਨ ਚਾਲਕਾਂ ਦੀ ਸਪੀਡ ਹੁੰਦੀ ਹੈ ਜ਼ਿਆਦਾ
ਮ੍ਰਿਤਕ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਘਟਨਾ ਵਾਲੇ ਸਥਾਨ 'ਤੇ ਕੋਈ ਵਿਵਸਥਾ ਨਾ ਹੋਣ ਕਾਰਨ ਵਾਹਨ ਚਾਲਕ ਤੇਜ਼ ਰਫਤਾਰੀ ਨਾਲ ਗੱਡੀਆਂ ਲੈ ਕੇ ਜਾਂਦੇ ਹਨ। ਸੌਰਵ ਹੱਥ ਛਡਵਾ ਕੇ ਸੜਕ ਵਿਚਕਾਰ ਆ ਗਿਆ ਤਾਂ ਗੱਡੀ ਦੀ ਸਪੀਡ ਵੀ ਤੇਜ਼ ਸੀ। ਉਸੇ ਸਮੇਂ ਉਹ ਹੇਠਾਂ ਆਇਆ ਅਤੇ ਉਸ ਦੀ ਮੌਤ ਹੋਈ। ਜੇਕਰ ਸਪੀਡ ਘੱਟ ਹੁੰਦੀ ਤਾਂ ਸੌਰਵ ਨੂੰ ਜ਼ਿਆਦਾ ਸੱਟ ਨਹੀਂ ਲੱਗਦੀ। ਇੱਥੇ ਸੜਕ 'ਤੇ ਸਪੀਡ ਬ੍ਰੇਕਰ ਹੋਣ ਚਾਹੀਦੀ ਹੈ, ਤਾਂ ਕਿ ਵਾਹਨ ਚਾਲਕ ਘੱਟ ਸਪੀਡ ਨਾਲ ਚੱਲੇ। ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਜੇਕਰ ਮਾਂ-ਪਿਓ ਵੀ ਆਪਣੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਤਾਂ ਜੋ ਅਜਿਹੇ ਹਾਦਸੇ ਘੱਟ ਹੋਣ।

Get the latest update about Chandigarh Raod Accident, check out more about True Scoop News, News In Punjabi, Chandigarh News & Road Car Accident

Like us on Facebook or follow us on Twitter for more updates.