ਰੋਪੜ 'ਚ ਦਰਦਨਾਕ ਹਾਦਸਾ: ਸੜਕ ਕਿਨਾਰੇ ਖੜੇ ਲੋਕਾਂ ਨੂੰ ਬੱਸ ਨੇ ਦਰੜਿਆ, 3 ਹਲਾਕ

ਪੰਜਾਬ ਦੇ ਰੋਪੜ ਜ਼ਿਲੇ ਵਿਚ ਸੋਮਵਾਰ ਸਵੇਰੇ ਹੋਏ ਦਰਦਨਾਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ...

ਪੰਜਾਬ ਦੇ ਰੋਪੜ ਜ਼ਿਲੇ ਵਿਚ ਸੋਮਵਾਰ ਸਵੇਰੇ ਹੋਏ ਦਰਦਨਾਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਨੈਸ਼ਨਲ ਹਾਈਵੇਅ ਐਕਸਟੈਂਸ਼ਨ 503 ਉੱਤੇ ਪਿੰਡ ਭਨੁਪਲੀ ਵਿਚ ਹੋਇਆ। ਹਿਮਾਚਲ ਤੋਂ ਚੰਡੀਗੜ੍ਹ ਆ ਰਹੀ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਬੱਸ ਨੇ ਸੜਕ ਕਿਨਾਰੇ ਖੜੇ 4 ਲੋਕਾਂ ਨੂੰ ਦਰੜ ਦਿੱਤਾ। ਇਨ੍ਹਾਂ ਵਿਚੋਂ ਦੋ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਥੇ ਹੀ ਤੀਜੇ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਇਹ ਹਾਦਸਾ ਸਵੇਰੇ 7:35 ਵਜੇ ਅਨੰਦਪੁਰ ਸਾਹਿਬ ਵਿਚ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਤੋਂ ਚੰਡੀਗੜ੍ਹ ਵਾਪਸ ਆ ਰਹੀ ਸੀਟੀਯੂ ਬੱਸ ਦੂਜੀ ਬੱਸ ਤੋਂ ਓਵਰਟੇਕ ਦੇ ਚੱਕਰ ਵਿਚ ਸਟਾਪ ਉੱਤੇ ਖੜੇ ਚਾਰ ਲੋਕਾਂ ਉੱਤੇ ਚੜ ਗਈ। ਦੋ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਤੀਜੇ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਚੌਥੇ ਨੂੰ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਸ ਨੂੰ ਜ਼ਿਲਾ ਸਿਵਲ ਹਸਪਤਾਲ ਤੇ ਉਥੋਂ PGIMER ਰੈਫਰ ਕੀਤਾ ਗਿਆ ਹੈ।

ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਸ ਨੇ ਬੱਸ ਨੂੰ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

Get the latest update about 3 died, check out more about Truescoop, transport bus, Truescoop News & chandigarh

Like us on Facebook or follow us on Twitter for more updates.