ਚੰਡੀਗੜ੍ਹ ਟ੍ਰਿਪਲ ਮਰਡਰ ਕੇਸ ਮਾਮਲੇ 'ਚ ਆਇਆ ਨਵਾਂ ਮੋੜ, ਜਾਣ ਕੇ ਉੱਡ ਜਾਣਗੇ ਹੋਸ਼

ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ ਵਿਖੇ ਹੋਏ ਇੱਕੋਂ ਹੀ ...

ਚੰਡੀਗੜ੍ਹ — ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ ਵਿਖੇ ਹੋਏ ਇੱਕੋਂ ਹੀ ਪਰਿਵਾਰ ਦੇ ਕਤਲ ਦੀ ਗੁੱਥੀ ਹੁਣ ਸੁਲਝ ਗਈ ਹੈ। ਦੱਸ ਦੱਈਏ ਕਿ ਬੁੱਧਵਾਰ ਦੇਰ ਰਾਤ 1.30 ਵਜੇ ਮਕਾਨ ਨੰਬਰ-5012 'ਚ ਔਰਤ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਤਿੰਨਾਂ ਦੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕੀਤੀ ਗਈ ਸੀ।ਹੁਣ ਪੁਲਸ ਨੇ ਇਸ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਹੈ ਅਤੇ ਦੱਸਿਆ ਕਿ ਔਰਤ ਦੇ ਪਤੀ ਨੇ ਹੀ ਆਪਣੇ ਪਰਿਵਾਰ ਦੀ ਹੱਤਿਆ ਕੀਤੀ ਹੈ।ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ।ਉਸ ਦਾ ਪੀਜੀਆਈ ਚੰਡੀਗੜ੍ਹ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸੰਜੇ ਅਰੋੜਾ (47), ਜੋ ਕਿ ਪੰਚਕੂਲਾ ਦੇ ਸੈਕਟਰ-9 'ਚ ਕ੍ਰਿਸ਼ਣਾ ਡੇਅਰੀ ਚਲਾਉਂਦਾ ਹੈ, ਨੇ ਆਪਣੀ ਪਤਨੀ ਸਵਿਤਾ (45) ਅਤੇ ਬੇਟੇ ਅਰਜੁਨ (16) ਅਤੇ ਬੇਟੀ ਸੈਂਸੀ (21) ਦੀ ਬੁੱਧਵਾਰ ਦੁਪਹਿਰ ਤੇਜ਼ਧਾਰ ਚਾਕੂ ਨਾਲ ਹੱਤਿਆ ਕਰ ਦਿੱਤੀ।

ਚੰਡੀਗੜ੍ਹ 'ਚ ਹੋਇਆ ਟ੍ਰਿਪਲ ਮਰਡਰ, ਸ਼ੱਕ ਦੀ ਨਿਗਾਹ 'ਚ ਪਤੀ

ਸੰਜੇ ਨੇ ਸੱਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਚਾਕੂ ਨਾਲ ਮੌਤ ਦੇ ਘਾਟ ਉਤਾਰਿਆ।ਇਸ ਤੋਂ ਬਾਅਦ ਉਸ ਨੇ ਆਪਣੇ ਲੜਕੇ ਅਰਜੁਨ, ਜੋ 10ਵੀਂ ਜਮਾਤ 'ਚ ਪੜ੍ਹਦਾ ਸੀ, ਦੇ ਸਕੂਲੋਂ ਘਰ ਵਾਪਸ ਆਉਣ ਦਾ ਇੰਤਜਾਰ ਕੀਤਾ।ਜਦੋਂ ਅਰਜੁਨ ਘਰ ਪਹੁੰਚਿਆ ਤਾਂ ਉਸ ਦਾ ਵੀ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ।ਇਸ ਮਗਰੋਂ ਉਸ ਦੀ 21 ਸਾਲ ਬੇਟੀ ਸੈਂਸੀ, ਜੋ ਲਾਅ ਦੀ ਵਿਦਿਆਰਥਣ ਸੀ, ਘਰ ਆਈ ਤਾਂ ਉਸ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ।ਇਸ ਤੋਂ ਬਾਅਦ ਉਸ ਦੇ ਸਿਰ 'ਚ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ।ਸੰਜੇ ਨੇ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਸੀ। ਰੇਲਵੇ ਟਰੈਕ 'ਤੇ ਜ਼ਖਮੀ ਹਾਲਤ 'ਚ ਪਏ ਸੰਜੇ ਨੂੰ ਪਹਿਲਾਂ ਸੈਕਟਰ-6 ਦੇ ਪੰਚਕੂਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੁੱਧਵਾਰ ਰਾਤ ਨੂੰ ਉਸ ਦੀ ਹਾਲਤ ਗੰਭੀਰ ਵੇਖ ਕੇ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਕੈਪਟਨ ਦੀ ਸਰਬ-ਪਾਰਟੀ ਮੀਟਿੰਗ 'ਚ ਭਖਿਆ ਪਾਣੀ ਦਾ ਮੁੱਦਾ

ਦੱਸਿਆ ਜਾ ਰਿਹਾ ਹੈ ਕਿ ਪੀਜੀਆਈ ਸਟਾਫ ਨੇ ਸੰਜੇ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕਿਸੇ ਨੇ ਫੋਨ ਨਾ ਚੁੱਕਿਆ ਤਾਂ ਉਨ੍ਹਾਂ ਨੇ ਸੰਜੇ ਦੇ ਦੋਸਤ ਕਰਮਵੀਰ ਸਿੰਘ ਨਾਲ ਸੰਪਰਕ ਕੀਤਾ।ਉਨ੍ਹਾਂ ਨੇ ਕਰਮਵੀਰ ਨੂੰ ਸੰਜੇ ਦੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਸੂਚਨਾ ਦੇਣ ਲਈ ਕਿਹਾ।ਕਰਮਵੀਰ ਸਿੰਘ ਜਦੋਂ ਅੱਧੀ ਰਾਤ ਨੂੰ ਸੰਜੇ ਦੇ ਘਰ ਪਹੁੰਚਿਆ ਤਾਂ ਬਾਹਰੋਂ ਤਾਲਾ ਲੱਗਿਆ ਹੋਇਆ ਸੀ, ਜਦਕਿ ਅੰਦਰ ਲਾਈਟ ਜੱਗ ਰਹੀ ਸੀ। ਜਦੋਂ ਉਸ ਨੇ ਖਿੜਕੀ ਰਾਹੀਂ ਅੰਦਰ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਪੂਰੇ ਘਰ 'ਚ ਖੂਨ ਬਿਖਰਿਆ ਹੋਇਆ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਹਾਲਾਂਕਿ ਪੁਲਿਸ ਸੁਸਾਈਡ ਨੋਟ ਦੀ ਜਾਂਚ ਕਰ ਰਹੀ ਹੈ।ਸੂਤਰਾਂ ਨੇ ਦੱਸਿਆ ਕਿ ਸੰਜੇ ਅਰੋੜਾ ਕਾਫੀ ਕਰਜ਼ੇ 'ਚ ਡੁੱਬਿਆ ਹੋਇਆ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਸੀ।ਪੁਲਿਸ ਮੁਤਾਬਿਕ ਸੰਜੇ ਅਰੋੜਾ ਇਸ ਮਕਾਨ 'ਚ ਲਗਭਗ 1 ਸਾਲ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਿਰਾਏ 'ਤੇ ਰਹਿਣ ਆਏ ਸਨ।

Get the latest update about Punjabi News, check out more about Punjab News, Family Three Members, Chandigarh Triple Murder Case & Chandigarh Crime News

Like us on Facebook or follow us on Twitter for more updates.