ਹੁਣ ਪਿਆਜ਼ ਨਹੀਂ ਰੁਲਾ ਪਾਵੇਗਾ ਲੋਕਾਂ ਨੂੰ, ਜਾਣੋ ਕਿਵੇਂ?

ਮੋਦੀ ਸਰਕਾਰ ਤੁਰਕੀ ਅਤੇ ਮਿਸਰ ਤੋਂ ਦਰਾਮਦ ਕੀਤੇ 34,000 ਟਨ ਪਿਆਜ਼ ਨੂੰ 25 ਰੁਪਏ ਪ੍ਰਤੀ ਕਿੱਲੋ ਦੀ ਦਰ 'ਤੇ ਵੇਚਣ ਜਾ ਰਹੀ ਹੈ। ਇਹ ਉਹ ਪਿਆਜ਼ ਹਨ, ਜੋ ਸੂਬਾ ਸਰਕਾਰਾਂ ਨਹੀਂ ਖਰੀਦ ਰਹੀਆਂ ਹਨ। ਖ਼ਬਰ ਅਨੁਸਾਰ ਪਿਆਜ਼ਾਂ ਦਾ ਕੋਈ...

ਨਵੀਂ ਦਿੱਲੀ— ਮੋਦੀ ਸਰਕਾਰ ਤੁਰਕੀ ਅਤੇ ਮਿਸਰ ਤੋਂ ਦਰਾਮਦ ਕੀਤੇ 34,000 ਟਨ ਪਿਆਜ਼ ਨੂੰ 25 ਰੁਪਏ ਪ੍ਰਤੀ ਕਿੱਲੋ ਦੀ ਦਰ 'ਤੇ ਵੇਚਣ ਜਾ ਰਹੀ ਹੈ। ਇਹ ਉਹ ਪਿਆਜ਼ ਹਨ, ਜੋ ਸੂਬਾ ਸਰਕਾਰਾਂ ਨਹੀਂ ਖਰੀਦ ਰਹੀਆਂ ਹਨ। ਖ਼ਬਰ ਅਨੁਸਾਰ ਪਿਆਜ਼ਾਂ ਦਾ ਕੋਈ ਖਰੀਦਦਾਰ ਨਾ ਹੋਣ ਕਾਰਨ ਸਰਕਾਰ ਦਰਾਮਦ ਕੀਤੇ ਪਿਆਜ਼ ਨੂੰ 25 ਰੁਪਏ ਪ੍ਰਤੀ ਕਿੱਲੋ ਵੇਚਣ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਪਹਿਲਾਂ ਸਰਕਾਰ ਦੀ ਯੋਜਨਾ ਸੀ ਕਿ ਇਸ ਨੂੰ 55 ਰੁਪਏ ਪ੍ਰਤੀ ਕਿੱਲੋ 'ਤੇ ਵੇਚਿਆ ਜਾਵੇ।
ਦਰਅਸਲ ਸਰਕਾਰ ਨੂੰ ਇਹ ਕਦਮ ਇਸ ਲਈ ਚੁੱਕਣਾ ਪੈ ਰਿਹਾ ਹੈ ਤਾ ਕਿ ਪਿਆਜ਼ ਖਰਾਬ ਨਾ ਹੋਣ। ਅਸਲ ਵਿੱਚ ਪਿਆਜ਼ ਇੱਕ ਖਰਾਬ ਹੋਣ ਵਾਲੀ ਸਬਜ਼ੀ ਹੈ। ਖ਼ਾਸਕਰ ਦਰਾਮਦ ਕੀਤੇ ਪਿਆਜ਼ ਨੂੰ ਵਾਤਾਨੁਕੂਲਿਤ ਵਾਤਾਵਰਣ ਦੇ ਬਾਹਰ ਰੱਖਣ 'ਤੇ ਉਹ ਛੇਤੀ ਖਰਾਬ ਹੋ ਜਾਂਦਾ ਹੈ। ਇਸ ਲਈ ਸਰਕਾਰ ਕਈ ਆਪਸ਼ਨਾਂ ਬਾਰੇ ਸੋਚ ਰਹੀ ਹੈ, ਜਿਵੇਂ ਘਰੇਲੂ ਬਾਜ਼ਾਰ 'ਚ ਘੱਟ ਕੀਮਤ 'ਚ ਵੇਚਣਾ ਜਾਂ ਦੂਜੇ ਗੁਆਂਢੀ ਦੇਸ਼ਾਂ ਜਿਵੇਂ ਬੰਗਲਾਦੇਸ਼, ਸ੍ਰੀਲੰਕਾ, ਨੇਪਾਲ ਅਤੇ ਮਾਲਦੀਵ 'ਚ ਭੇਜਣ ਬਾਰੇ ਵੀ ਫੈਸਲਾ ਲੈ ਸਕਦੀ ਹੈ।

ਨਾਬਾਲਗ ਧੀ ਨੂੰ ਦਰਿੰਦਿਆਂ ਤੋਂ ਬਚਾਉਂਦੀ ਮਾਂ ਚੜ੍ਹੀ ਮੌਤ ਦੀ ਬਲੀ, ਪੜ੍ਹੋ ਦਿਲ ਦਹਿਲਾਉਣ ਵਾਲਾ ਮਾਮਲਾ

ਇਸ ਦਰਾਮਦ ਕੀਤੇ ਪਿਆਜ਼ ਦੇ ਸਵਾਦ 'ਚ ਕਮੀ ਨੂੰ ਵੇਖਦੇ ਹੋਏ ਕੁਝ ਸੂਬੇ ਭਾਰੀ ਛੋਟ ਚਾਹੁੰਦੇ ਹਨ ਜਦਕਿ ਬੰਗਲਾਦੇਸ਼ ਇਨ੍ਹਾਂ ਪਿਆਜ਼ਾਂ ਨੂੰ ਖਰੀਦਣ ਲਈ ਛੋਟ ਚਾਹੁੰਦਾ ਹੈ। ਜਿੱਥੇ ਤੱਕ ਤੁਰਕੀ ਦੇ ਪਿਆਜ਼ ਦੀ ਗੱਲ ਹੈ, ਇਹ ਨਾਸਿਕ ਪਿਆਜ਼ ਨਾਲੋਂ ਚਾਰ ਗੁਣਾ ਵੱਡਾ ਹੈ ਅਤੇ ਇਸ 'ਚ ਤਿੱਖਾਪਨ ਵੀ ਘੱਟ ਹੈ। ਇਕ ਸੂਤਰ ਨੇ ਕਿਹਾ, ''ਦਰਾਮਦ ਕੀਤੇ ਪਿਆਜ਼ਾਂ ਦਾ ਸਟਾਕ ਜਮਾਂ ਹੋ ਰਿਹਾ ਹੈ। ਸਾਡੇ ਕੋਲ ਪਹਿਲਾਂ ਹੀ 16 ਜਨਵਰੀ ਤੱਕ 22,000 ਟਨ ਦਾ ਸਟਾਕ ਮੌਜੂਦ ਹੈ। 25 ਜਨਵਰੀ ਤੱਕ ਇਸ 'ਚ 8000-9000 ਟਨ ਪਿਆਜ਼ ਹੋਰ ਜੁੜ ਜਾਵੇਗਾ। ਇਸ ਮਹੀਨੇ ਦੇ ਅੰਤ ਤਕ 5000-6000 ਟਨ ਪਿਆਜ਼ ਦੇ ਉਤਪਾਦਨ ਦੀ ਉਮੀਦ ਹੈ।''

ਦੋਸ਼ੀਆਂ ਦੇ ਵਕੀਲ 'ਤੇ ਵਰ੍ਹੀ ਨਿਰਭਿਆ ਦੀ ਮਾਂ, ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦਾ ਦਿੱਤਾ ਹਵਾਲਾ

ਸਰਕਾਰ ਨੇ ਹੁਣ ਤੱਕ ਸਿਰਫ 2000 ਟਨ ਦਰਾਮਦ ਪਿਆਜ਼ਾਂ ਦੀ ਵਿਕਰੀ ਕੀਤੀ ਹੈ। ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ) ਅਤੇ ਆਂਧਰਾ ਪ੍ਰਦੇਸ਼ ਨੂੰ 900 ਟਨ, ਉੱਤਰ ਪ੍ਰਦੇਸ਼ ਨੂੰ 220 ਟਨ, ਤੇਲੰਗਾਨਾ ਨੂੰ 120 ਟਨ, ਪੱਛਮੀ ਬੰਗਾਲ ਨੂੰ 125 ਟਨ ਅਤੇ ਉਤਰਾਖੰਡ ਨੂੰ 265 ਟਨ ਪਿਆਜ਼ ਕੇਂਦਰ ਸਰਕਾਰ ਵੇਚ ਚੁੱਕੀ ਹੈ। ਹਾਲਾਂਕਿ ਇਸ ਸਮੇਂ ਪਿਆਜ਼ ਦੀਆਂ ਕੀਮਤਾਂ ਦਿੱਲੀ 'ਚ 78 ਰੁਪਏ ਪ੍ਰਤੀ ਕਿੱਲੋ ਅਤੇ ਮੁੰਬਈ 'ਚ 80 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਹੈ।

Get the latest update about Business News, check out more about Onion, Modi Govt, True Scoop News & Cheap Onion

Like us on Facebook or follow us on Twitter for more updates.