CANADA ਫੇਰੀ ਤੋਂ ਪਹਿਲਾਂ ਜਾਂਚ ਲਓ ਆਪਣੀ ਮੈਡੀਕਲ ਰਿਪੋਰਟ, ਹਾਈ ਕਮਿਸ਼ਨ ਨੇ ਜਾਰੀ ਕੀਤੀ ਐਡਵਾਈਜ਼ਰੀ

ਅਜੌਕੇ ਸਮੇਂ ਵਿਚ ਭਾਰਤੀ ਵਿਦਿਆਰਥੀ ਤੇ ਵਰਕਰ ਕੈਨੇਡਾ ਜਾਣ ਲਈ ਕਾਹਲੇ ਹਨ। ਇਸ ਦੌਰਾਨ ਕਿਸੇ ਤ...

ਨਵੀਂ ਦਿੱਲੀ/ਟੋਰਾਂਟੋ (ਇੰਟ): ਅਜੌਕੇ ਸਮੇਂ ਵਿਚ ਭਾਰਤੀ ਵਿਦਿਆਰਥੀ ਤੇ ਵਰਕਰ ਕੈਨੇਡਾ ਜਾਣ ਲਈ ਕਾਹਲੇ ਹਨ। ਇਸ ਦੌਰਾਨ ਕਿਸੇ ਤਰ੍ਹਾਂ ਦੀ ਵੀ ਗਲਤੀ ਤੁਹਾਡੀ ਫੇਰੀ ਵਿਚ ਰੁਕਾਵਟ ਪਾ ਸਕਦੀ ਹੈ। ਇਸ ਦੇ ਲਈ ਕੈਨੇਡਾ ਦੇ ਹਾਈ ਕਮਿਸ਼ਨ ਨੇ ਭਾਰਤੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਆਪਣੀ ਐਡਵਾਇਜ਼ਰੀ ਵਿਚ ਭਾਰਤ ਵਿਚ ਮੌਜੂਦ ਕੈਨੇਡਾ ਦੇ ਹਾਈ ਕਮਿਸ਼ਨ ਨੇ ਕਿਹਾ ਕਿ 'ਵਿਦਿਆਰਥੀ ਅਤੇ ਵਰਕਰ। ਕੈਨੇਡਾ ਦੀ ਯਾਤਰਾ ਕਰਨ ਤੋਂ ਪਹਿਲਾਂ ਤੁਹਾਡੀ ਲਾਜ਼ਮੀ ਡਾਕਟਰੀ ਜਾਂਚ ਹੋਣੀ ਚਾਹੀਦੀ ਹੈ। ਜੇ ਤੁਹਾਡਾ ਮੈਡੀਕਲ ਖਤਮ ਹੋ ਗਿਆ ਹੈ ਤਾਂ ਤੁਹਾਡਾ ਵੀਜ਼ਾ ਯਾਤਰਾ ਲਈ ਯੋਗ ਨਹੀਂ ਹੈ। ਤੁਹਾਡੇ ਮੈਡੀਕਲ ਰਿਪੋਰਟ ਦੇ ਨਤੀਜੇ ਸਹੀ ਤੇ ਤੁਹਾਡੀ ਪ੍ਰੀਖਿਆ ਦੌਰਾਨ 12 ਮਹੀਨਿਆਂ ਤੋਂ ਪੁਰਾਣੇ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਕੈਨੇਡਾ ਦੇ ਹਾਈ ਕਮਿਸ਼ਨ ਨੇ ਇਕ ਵੈਬਸਾਈਟ ਵੀ ਜਾਰੀ ਕੀਤੀ ਹੈ, ਜਿਸ ਵਿਚ ਤੁਸੀਂ ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ।'

Get the latest update about Advisory issued, check out more about visiting, medical report, Truescoop news & Truescoop

Like us on Facebook or follow us on Twitter for more updates.