ਮੁਹਾਲੀ: ਖੇਡ ਕੰਪਲੈਕਸ 'ਚ ਖੇਡ ਮੰਤਰੀ ਮੀਤ ਹੇਅਰ ਦੀ ਚੈਕਿੰਗ, ਮਾੜਾ ਖਾਣਾ ਪਰੋਸਣ ਲਈ ਮੈਸ ਠੇਕੇਦਾਰ ਨੂੰ ਲਗਾਈ ਫਿਟਕਾਰ

ਇਸ ਦੌਰਾਨ ਮੀਤ ਹੇਅਰ ਨੇ ਖੇਡ ਮੰਤਰੀ ਨੇ ਆਪ ਮੈਸ ਦੇ ਸਮਾਨ ਦਾ ਨਿਰੀਖਣ ਕੀਤਾ। ਉਨ੍ਹਾਂ ਠੇਕੇਦਾਰ ਨੂੰ ਮੌਕੇ ਉੱਤੇ ਹੀ ਫ਼ੋਨ ਕਰਕੇ ਮਾੜੀ ਕੁਆਲਟੀ ਦੇ ਖਾਣੇ ਲਈ ਫਿਟਕਾਰ ਵੀ ਲਗਾਈ...

ਅੱਜ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਮੁਹਾਲੀ ਦੇ ਫੇਜ਼-9 ਸਥਿਤ ਖੇਡ ਕੰਪਲੈਕਸ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਜਿਥੇ ਉਨ੍ਹਾਂ ਖਿਡਾਰੀਆਂ ਨੂੰ ਪਰੋਸੇ ਜਾਂਦੇ ਮਾੜੇ ਮਿਆਰ ਦੇ ਖਾਣੇ ਤੇ ਗੰਭੀਰ ਨੋਟਿਸ ਲਿਆ ਗਿਆ। ਇਥੇ ਮੀਤ ਹੇਅਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਿਡਾਰੀਆਂ ਦੀ ਸਿਹਤ ਅਤੇ ਉਨ੍ਹਾਂ ਦੀ ਡਾਇਟ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗੀ। 

ਇਸ ਦੌਰਾਨ ਮੀਤ ਹੇਅਰ ਨੇ ਖੇਡ ਮੰਤਰੀ ਨੇ ਆਪ ਮੈਸ ਦੇ ਸਮਾਨ ਦਾ ਨਿਰੀਖਣ ਕੀਤਾ। ਉਨ੍ਹਾਂ ਠੇਕੇਦਾਰ ਨੂੰ ਮੌਕੇ ਉੱਤੇ ਹੀ ਫ਼ੋਨ ਕਰਕੇ ਮਾੜੀ ਕੁਆਲਟੀ ਦੇ ਖਾਣੇ ਲਈ ਫਿਟਕਾਰ ਵੀ ਲਗਾਈ। ਇਸ ਤੋਂ ਬਾਅਦ ਮੀਤ ਹੇਅਰ ਨੇ ਕਿਹਾ ਕਿ ਡਾਇਟ ਦੇ ਮਾਪਦੰਡਾਂ ਉੱਤੇ ਖਰਾ ਨਾ ਉਤਰਨ ਵਾਲੇ ਠੇਕੇਦਾਰਾਂ ਦੇ ਠੇਕੇ ਰੱਦ ਕੀਤੇ ਜਾਣਗੇ। ਇਸ ਦੇ ਨਾਲ ਹੀ ਖੇਡ ਮੰਤਰੀ ਦੇ ਨਿਰਦੇਸ਼ਾਂ ਉੱਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵੱਲੋਂ ਠੇਕੇਦਾਰ ਨੂੰ ਤਾੜਨਾ ਪੱਤਰ ਜਾਰੀ ਕੀਤੇ ਹਨ। 
ਦਸ ਦਈਏ ਕਿ ਸਪੋਰਟਰ ਕੰਪਲੈਕਸ ਵਿੱਚ ਹਾਕੀ, ਮੁੱਕੇਬਾਜ਼ੀ, ਕੁਸ਼ਤੀ, ਬਾਸਕਟਬਾਲ, ਜੂਡੋ, ਵੇਟਲਿਫਟਿੰਗ, ਜਿਮਨਾਸਟਿਕ ਦੇ ਕਰੀਬ 350 ਖਿਡਾਰੀ ਮੌਜੂਦ ਹਨ ਅਤੇ ਇਥੇ ਆਪਣੀ ਟ੍ਰੇਨਿੰਗ ਲੈ ਰਹੇ ਹਨ। ਇਸ ਚੈਕਿੰਗ ਮੌਕੇ ਖੇਡ ਮੰਤਰੀ ਮੀਤ ਹੇਅਰ ਦੇ ਨਾਲ ਡਾਇਰੈਕਟਰ ਖੇਡਾਂ ਅਮਿਤ ਤਲਵਾੜ  ਵੀ ਮੌਜੂਦ ਸੀ।  

Get the latest update about sports news, check out more about punjab news, education minister & meet hayer

Like us on Facebook or follow us on Twitter for more updates.