ਪ੍ਰੋਟੀਨ ਨਾਲ ਭਰਪੂਰ ਹੈ ਪਨੀਰ, ਜਾਣੋ ਇਸਨੂੰ ਖਾਣ ਦੇ ਫਾਇਦੇ

ਪਨੀਰ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਵਿਟਾਮਿਨ ਏ, ਵਿਟਾਮਿਨ ਡੀ, ਪ੍ਰੋਟੀਨ, ਫਾਸਫੋਰਸ, ਓਮੇਗਾ 3 ਵਰਗੇ ਤੱਤ ਪਾਏ ਜਾਂਦੇ ਹਨ...

ਪਨੀਰ ਇੱਕ ਪ੍ਰਸਿੱਧ ਡੇਅਰੀ ਪ੍ਰੋਡਕਟ ਹੈ, ਜੋ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ ਇਸ ਲਈ ਇਹ ਖਾਣ 'ਚ ਵੀ ਬਹੁਤ ਸਵਾਦ ਹੁੰਦਾ ਹੈ ਅਤੇ ਇਸਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਵੀ ਹੁੰਦੇ ਹਨ। ਪਨੀਰ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਵਿਟਾਮਿਨ ਏ, ਵਿਟਾਮਿਨ ਡੀ, ਪ੍ਰੋਟੀਨ, ਫਾਸਫੋਰਸ, ਓਮੇਗਾ 3 ਵਰਗੇ ਤੱਤ ਪਾਏ ਜਾਂਦੇ ਹਨ, ਜੋ ਕਿ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ। ਇਸ ਤੋਂ ਇਲਾਵਾ ਪਨੀਰ ਖਾਣ ਨਾਲ ਸਰੀਰ ਵਿਚ ਊਰਜਾ ਵੀ ਬਣੀ ਰਹਿੰਦੀ ਹੈ | ਤਾਂ ਆਓ ਜਾਣਦੇ ਹਾਂ ਪਨੀਰ ਖਾਣ ਦੇ ਕੀ ਫਾਇਦੇ ਹਨ-

1. ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ
ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਪਰ ਪਨੀਰ ਖਾਣ ਨਾਲ ਸਾਡੀਆਂ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਅਤੇ ਹੱਡੀਆਂ ਦੇ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। ਕਿਉਂਕਿ ਪਨੀਰ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ। ਪਨੀਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਨਾ ਸਿਰਫ ਸਰੀਰ ਵਿੱਚ ਊਰਜਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਸਗੋਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਵੀ ਮਦਦਗਾਰ ਹੈ। ਨਾਲ ਹੀ ਪਨੀਰ ਖਾਣ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨਹੀਂ ਹੁੰਦੀ ਹੈ।

2. ਭਾਰ ਘਟਾਉਣ ਵਿੱਚ ਮਦਦਗਾਰ
ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਨੀਰ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਕਿਉਂਕਿ ਪਨੀਰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਜਲਦੀ ਭੁੱਖ ਨਹੀਂ ਲੱਗਦੀ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

3. ਚਮੜੀ ਸਿਹਤਮੰਦ ਰਹਿੰਦੀ ਹੈ
ਪਨੀਰ ਦਾ ਸੇਵਨ ਸਿਹਤਮੰਦ ਚਮੜੀ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਕਿਉਂਕਿ ਪਨੀਰ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਦੇ ਸੇਵਨ ਨਾਲ ਚਮੜੀ ਨਾਲ ਜੁੜੀਆਂ ਝੁਰੜੀਆਂ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਇਸਦੇ ਨਾਲ ਹੀ ਪਨੀਰ 'ਚ ਸੇਲੇਨੀਅਮ ਅਤੇ ਹੋਰ ਵਿਟਾਮਿਨਾਂ ਸਾਡੀ ਚਮੜੀ ਨੂੰ ਚਮਕਦਾਰ ਬਣਾਈ ਰੱਖਦੇ ਹਨ। 

4. ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ
ਪਨੀਰ ਖਾਣ ਨਾਲ ਸਾਡਾ ਪਾਚਨ ਤੰਤਰ ਬਿਲਕੁਲ ਠੀਕ ਰਹਿੰਦਾ ਹੈ। ਕਿਉਂਕਿ ਪਨੀਰ 'ਚ ਪ੍ਰੋਬਾਇਓਟਿਕ ਤੱਤ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਪਾਚਨ ਨਾਲ ਜੁੜੀਆਂ ਅਨੇਕ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।


5. ਤਣਾਅ ਘਟਾਉਣ ਵਿੱਚ ਮਦਦਗਾਰ
ਤਣਾਅ ਨੂੰ ਘੱਟ ਕਰਨ ਲਈ ਪਨੀਰ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ। ਕਿਉਂਕਿ ਪਨੀਰ 'ਚ ਟਰਾਈਟੋਫੈਨ ਪਾਇਆ ਜਾਂਦਾ ਹੈ, ਜੋ ਮੂਡ ਨੂੰ ਬਦਲਣ 'ਚ ਮਦਦਗਾਰ ਸਾਬਤ ਹੁੰਦਾ ਹੈ। ਇਸ ਤਰਾਂ ਪਨੀਰ ਤਣਾਅ ਨੂੰ ਘਟ ਕਰਨ 'ਚ ਮਦਦ ਕਰਦਾ ਹੈ। 

6. ਇਮਿਊਨਿਟੀ ਵਧਦੀ ਹੈ
ਪਨੀਰ ਖਾਣ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ। ਕਿਉਂਕਿ ਪਨੀਰ ਪ੍ਰੋਟੀਨ ਦੇ ਨਾਲ-ਨਾਲ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਨੂੰ ਵਾਇਰਸ ਅਤੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਰੋਜ਼ਾਨਾ ਪਨੀਰ ਖਾਣ ਨਾਲ ਖਾਂਸੀ, ਦਮਾ, ਬ੍ਰੌਨਕਾਈਟਸ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਹੀਮੋਗਲੋਬਿਨ ਕੰਟੈਂਟ ਨੂੰ ਠੀਕ ਕਰਦਾ ਹੈ ਅਤੇ ਬੱਚਿਆਂ ਦੇ ਇਮਿਊਨ ਸਿਸਟਮ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। 

7. ਵਾਲਾਂ ਲਈ ਫਾਇਦੇਮੰਦ
ਵਾਲਾਂ ਦੇ ਝੜਨ ਦੀ ਸਮੱਸਿਆ ਹੋਣ 'ਤੇ ਵੀ ਪਨੀਰ ਫਾਇਦੇਮੰਦ ਸਾਬਤ ਹੋ ਸਕਦਾ ਹੈ ਕਿਉਂਕਿ ਪਨੀਰ 'ਚ ਪ੍ਰੋਟੀਨ ਅਤੇ ਅਮੀਨੋ ਐਸਿਡ ਹੁੰਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ​​ਅਤੇ ਸੰਘਣਾ ਬਣਾਉਣ 'ਚ ਮਦਦ ਕਰਦਾ ਹੈ। ਇਸ ਵਿੱਚ ਵੇਅ ਪ੍ਰੋਟੀਨ ਅਤੇ ਕੈਸੀਨ ਵੀ ਹੁੰਦੇ ਹਨ, ਜੋ ਵਾਲਾਂ ਨੂੰ ਖੂਬਸੂਰਤ ਬਣਾਉਣ ਵਿੱਚ ਸਹਾਇਤਾ ਕਰਦੇ ਹਨ।

Get the latest update about health news, check out more about healthy food paneer, lifestyle news, health benefits of paneer & rich source of protin

Like us on Facebook or follow us on Twitter for more updates.