Skin ਲਈ ਨੁਕਸਾਨਦਾਇਕ ਹਨ ਕੈਮੀਕਲ, ਘਰ ਦੀ ਰਸੋਈ 'ਚ ਹੀ ਮਿਲ ਜਾਣਗੇ ਇਹ Natural Beauty Products

ਅੱਜ ਕੱਲ ਮਾਰਕੀਟ 'ਚ ਕਈ ਤਰ੍ਹਾਂ ਦੇ ਐਸੇ ਪ੍ਰੋਡਕਟ ਹਨ ਜੋਕਿ ਤੁਹਾਨੂੰ ਸ੍ਕਿਨ ਨੂੰ ਖੂਬਸੂਰਤ ਬਣਾਉਣ ਅਤੇ ਨਿਖਾਰਨ ਦੇ ਦਾਅਵੇ ਕਰਦੀਆਂ ਹਨ। ਪਰ ਇਨ੍ਹਾਂ ਮਾਰਕੀਟ ਦੇ ਪ੍ਰੋਡਕਟ 'ਚ ਕਈ ਵਾਰ ਜੋ ਕੈਮੀਕਲ ਮਿਲਾਏ ਹੁੰਦੇ ਹਨ। ਉਹ ਸਾਡੀ ਸ੍ਕਿਨ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ...

ਅੱਜ ਕੱਲ ਮਾਰਕੀਟ 'ਚ ਕਈ ਤਰ੍ਹਾਂ ਦੇ ਐਸੇ ਪ੍ਰੋਡਕਟ ਹਨ ਜੋਕਿ ਤੁਹਾਨੂੰ ਸ੍ਕਿਨ ਨੂੰ ਖੂਬਸੂਰਤ ਬਣਾਉਣ ਅਤੇ ਨਿਖਾਰਨ ਦੇ ਦਾਅਵੇ ਕਰਦੀਆਂ ਹਨ। ਪਰ ਇਨ੍ਹਾਂ ਮਾਰਕੀਟ ਦੇ ਪ੍ਰੋਡਕਟ 'ਚ ਕਈ ਵਾਰ ਜੋ ਕੈਮੀਕਲ ਮਿਲਾਏ ਹੁੰਦੇ ਹਨ। ਉਹ ਸਾਡੀ ਸ੍ਕਿਨ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਇਨ੍ਹਾਂ ਮਾਰਕੀਟ ਦੇ ਪ੍ਰੋਡਕਟਸ ਦੇ ਇਲਾਵਾ ਦੂਜੇ ਵਿਕਲਪ ਵੱਲ ਦੇਖਿਆ ਜਾਵੇ ਤਾਂ ਤੁਹਾਡੇ ਘਰ 'ਚ ਹੀ ਬਹੁਤ ਸਾਰੀਆਂ ਐਸੀਆਂ ਸਬਜ਼ੀਆਂ ਫੁੱਲ ਹਨ ਜੋ ਕਿ ਕੁਦਰਤੀ ਤੌਰ ਤੇ ਤੁਹਾਨੂੰ ਨਿਖਰੀ ਅਤੇ ਖੂਬਸੂਰਤ ਤਵਚਾ ਦੇ ਸਕਦੀਆਂ ਹਨ। ਸੁੰਦਰਤਾ ਵਧਾਉਣ ਲਈ ਤੁਸੀਂ ਆਲੂ ਦੇ ਛਿਲਕੇ, ਚੌਲਾਂ ਦਾ ਪਾਣੀ, ਵਰਤੇ ਹੋਏ ਗ੍ਰੀਨ ਟੀ ਬੈਗ, ਰਸੋਈ ਵਿਚ ਛੱਡੀਆਂ ਗਈਆਂ ਅਜਿਹੀਆਂ ਕਈ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਖੂਬਸੂਰਤੀ ਵਧੇਗੀ ਅਤੇ ਤੁਸੀਂ ਕੈਮੀਕਲ ਯੁਕਤ ਬਿਊਟੀ ਪ੍ਰੋਡਕਟਸ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚੋਗੇ। 

ਚੌਲਾਂ ਦਾ ਪਾਣੀ 
ਚੌਲਾਂ ਦੇ ਪਾਣੀ ਦੀ ਵਰਤੋਂ ਨਾਲ ਤੁਸੀਂ ਚਿਹਰੇ ਅਤੇ ਵਾਲਾਂ ਦੀ ਰੰਗਤ ਨੂੰ ਨਿਖਾਰਨ ਲਈ ਕਰ ਸਕਦੇ ਹੋ। ਇਹ ਪਾਣੀ ਬਣਾਉਣ ਲਈ ਤੁਸੀਂ ਸਭ੍ ਤੋਂ ਪਹਿਲਾ ਚੌਲਾਂ ਨੂੰ ਧੋ ਕੇ ਅੱਧੇ ਘੰਟੇ ਲਈ ਪਾਣੀ 'ਚ ਭਿਓ ਦਿਓ। ਇਸ ਪਾਣੀ ਨੂੰ ਵਾਲਾਂ 'ਤੇ ਛਿੜਕਾਅ ਕਰਨ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਚਿਹਰੇ 'ਤੇ ਇਸ ਦਾ ਛਿੜਕਾਅ ਕਰਨ ਨਾਲ ਚਮੜੀ ਚਮਕਦੀ ਹੈ।

ਗ੍ਰੀਨ ਟੀ 
ਅਸੀਂ ਹਮੇਸ਼ਾ ਹੀ ਟੀ ਬੈਗ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਸੁੱਟ ਦਿੰਦੇ ਹਾਂ ਪਰ ਇਹ ਵੇਸਟ ਟੀ ਬੈਗ ਚਮੜੀ ਨੂੰ ਨਿਖਾਰਨ 'ਚ ਮਦਦ ਕਰਦਾ ਹੈ। ਗ੍ਰੀਨ ਟੀ ਬੈਗ ਦੀ ਵਰਤੋਂ ਨਾਲ ਕਾਲੇ ਘੇਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਲਈ ਟੀ ਬੈਗ ਨੂੰ ਫਰਿੱਜ ਚ ਰੱਖ ਠੰਡਾ ਕਰੋ। ਇਨ੍ਹਾਂ ਨੂੰ 5-10 ਮਿੰਟਾਂ ਲਈ ਅੱਖਾਂ ਦੇ ਹੇਠਾਂ ਰੱਖੋ। ਫਿਰ ਚਿਹਰਾ ਧੋ ਲਓ। ਗ੍ਰੀਨ ਟੀ ਤੋਂ ਘਰੇਲੂ ਸਕਰੱਬ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਟੀ ਬੈਗ 'ਚੋਂ ਪੱਤੀਆਂ ਕੱਢ ਕੇ ਉਸ 'ਚ ਸ਼ਹਿਦ ਮਿਲਾ ਲਓ। ਇਸ ਸਕਰਬ ਨਾਲ ਚਿਹਰੇ ਦੀ ਹੌਲੀ-ਹੌਲੀ ਮਾਲਿਸ਼ ਕਰੋ। 10 ਮਿੰਟ ਬਾਅਦ ਪਾਣੀ ਨਾਲ ਧੋ ਲਓ।


ਅੰਡੇ ਦੀ ਜ਼ਰਦੀ 
ਵਾਲਾਂ ਦੀ ਸੁੰਦਰਤਾ ਵਧਾਉਣ ਲਈ ਅੰਡੇ ਦੀ ਜ਼ਰਦੀ ਦੀ ਵਰਤੋਂ ਕਰੋ। ਅੰਡੇ ਦੀ ਜ਼ਰਦੀ 'ਚ ਐਲੋਵੇਰਾ ਜੈੱਲ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ। ਇਸ ਨੂੰ 20 ਮਿੰਟ ਲਈ ਵਾਲਾਂ 'ਤੇ ਲੱਗਾ ਰਹਿਣ ਦਿਓ, ਫਿਰ ਸ਼ੈਂਪੂ ਕਰੋ। ਅਜਿਹਾ ਕਰਨ ਨਾਲ ਵਾਲ ਨਰਮ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵਧ ਜਾਂਦੀ ਹੈ।

ਨਿੰਬੂ ਦੇ ਛਿਲਕੇ 
ਨਿਚੋੜੇ ਹੋਏ ਨਿੰਬੂ ਦੇ ਛਿਲਕਿਆਂ ਨੂੰ ਨਾ ਸੁੱਟੋ, ਇਸ ਤਰ੍ਹਾਂ ਵਰਤੋਂ ਕਰੋ। ਨਿੰਬੂ ਦੇ ਛਿਲਕਿਆਂ ਦੇ ਅੰਦਰ ਚੀਨੀ ਅਤੇ ਕੌਫੀ ਪਾਓ। ਇਸ ਨੂੰ ਹਲਕੇ ਹੱਥਾਂ ਨਾਲ ਸਕਰਬ ਦੀ ਤਰ੍ਹਾਂ ਚਿਹਰੇ 'ਤੇ ਲਗਾਓ। 10 ਮਿੰਟ ਬਾਅਦ ਧੋ ਲਓ। ਚਿਹਰੇ ਤੋਂ ਇਲਾਵਾ ਇਸ ਸਕਰਬ ਦੀ ਵਰਤੋਂ ਹੱਥਾਂ ਅਤੇ ਪੈਰਾਂ ਲਈ ਵੀ ਕੀਤੀ ਜਾ ਸਕਦੀ ਹੈ। ਇਹ ਸਕਿਨ ਟੈਨਿੰਗ ਦੀ ਸਮੱਸਿਆ ਦਾ ਆਸਾਨ ਹੱਲ ਹੈ।

ਆਲੂ ਦੇ ਛਿਲਕੇ 
ਆਲੂ ਦੇ ਛਿਲਕਿਆਂ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਚਮੜੀ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ। ਆਲੂ ਦੇ ਛਿਲਕਿਆਂ ਨੂੰ ਪੀਸ ਕੇ ਇਸ ਵਿਚ ਦਹੀਂ ਅਤੇ ਛੋਲਿਆਂ ਦਾ ਆਟਾ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 5 ਤੋਂ 10 ਮਿੰਟ ਲਈ ਰੱਖੋ। ਫਿਰ ਪਾਣੀ ਨਾਲ ਧੋ ਲਓ। ਚਮੜੀ ਨਰਮ ਅਤੇ ਚਮਕਦਾਰ ਦਿਖਾਈ ਦੇਵੇਗੀ।

ਪਪੀਤੇ ਦੇ ਛਿਲਕੇ 
ਇਸ ਦੇ ਛਿਲਕਿਆਂ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਡੈੱਡ ਸਕਿਨ ਨੂੰ ਹਟਾਉਣ ਲਈ ਪਪੀਤੇ ਦੇ ਛਿਲਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਛਿਲਕੇ ਨਾਲ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ, ਤੁਹਾਨੂੰ ਡੈੱਡ ਸਕਿਨ ਤੋਂ ਛੁਟਕਾਰਾ ਮਿਲੇਗਾ।

ਚੁਕੰਦਰ ਦੇ ਛਿਲਕੇ 
ਚੁਕੰਦਰ ਦੇ ਛਿਲਕੇ ਵਿਚ ਐਲੋਵੇਰਾ ਜੈੱਲ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ 5 ਤੋਂ 10 ਮਿੰਟ ਤੱਕ ਬੁੱਲ੍ਹਾਂ 'ਤੇ ਲਗਾ ਕੇ ਰੱਖੋ। ਬੁੱਲ੍ਹ ਗੁਲਾਬੀ ਹੋ ਜਾਣਗੇ।

Get the latest update about natural products for good skin, check out more about natural skin care products, skin care products, home remedied & skin care

Like us on Facebook or follow us on Twitter for more updates.