ਛੱਤੀਸਗੜ੍ਹ: ਕੋਰਬਾ ਇਲਾਕੇ 'ਚ ਸੀਲਬੰਦ ਦੇਸੀ ਸ਼ਰਾਬ ਦੀ ਬੋਤਲ ਅੰਦਰੋਂ ਮਿਲਿਆ ਮਰਿਆ ਡੱਡੂ

ਹ ਹੈਰਾਨ ਕਰਨ ਵਾਲਾ ਮਾਮਲਾ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੇ ਪਿੰਡ ਹਰਦੀਬਾਜ਼ਾਰ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਦੇਸੀ ਸੀਲਬੰਦ ਸ਼ਰਾਬ ਦੀ ਬੋਤਲ 'ਚੋਂ ਇਕ ਮਰਿਆ ਹੋਇਆ ਡੱਡੂ ਮਿਲਿਆ ਹੈ...

ਇਹ ਹੈਰਾਨ ਕਰਨ ਵਾਲਾ ਮਾਮਲਾ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੇ ਪਿੰਡ ਹਰਦੀਬਾਜ਼ਾਰ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਦੇਸੀ ਸੀਲਬੰਦ ਸ਼ਰਾਬ ਦੀ ਬੋਤਲ 'ਚੋਂ ਇਕ ਮਰਿਆ ਹੋਇਆ ਡੱਡੂ ਮਿਲਿਆ ਹੈ। ਇਹ ਘਟਨਾ ਸੋਮਵਾਰ (ਦੀਵਾਲੀ ਵਾਲੇ ਦਿਨ) ਵਾਪਰੀ ਜਦੋਂ ਇੱਕ ਵਿਅਕਤੀ ਨੇ ਇੱਕ ਸਰਕਾਰੀ ਦੁਕਾਨ ਤੋਂ ਤਿੰਨ ਚੌਥਾਈ ਦੇਸੀ ਸ਼ਰਾਬ ਖਰੀਦੀ, ਇਸ ਸੀਲਬੰਦ ਬੋਤਲ ਵਿੱਚੋਂ ਇੱਕ ਵਿੱਚ ਇੱਕ ਮਰਿਆ ਹੋਇਆ ਡੱਡੂ ਮਿਲਿਆ। ਜਿਸ ਨੂੰ ਦੇਖ ਸਭ ਹੈਰਾਨ ਰਹੀ ਗਏ। 
 

ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਹਾੜ੍ਹੀ ਬਾਜ਼ਾਰ ਤੋਂ ਸ਼ਰਾਬ ਦੀ ਦੁਕਾਨ  ਤੋਂ ਇੱਹ ਸ਼ਰਾਬ ਲੈਕੇ ਘਰ ਗਿਆ ਸੀ ਪਰ ਜਿਵੇਂ ਹੀ ਉਹ ਘਰ ਪਹੁੰਚਿਆ ਉਸ ਨੇ ਸ਼ਰਾਬ ਦੀ ਬੋਤਲ ਦੇ ਅੰਦਰ ਮਰੇ ਹੋਏ ਡੱਡੂ ਨੂੰ ਦੇਖਿਆ। ਇਸ ਦਾ ਪਤਾ ਲੱਗਦਿਆਂ ਹੀ ਉਹ ਵਾਪਸ ਉਸ ਦੁਕਾਨ 'ਚ ਪੁੱਜਾ ਅਤੇ ਦੁਕਾਨਦਾਰ ਨੂੰ ਇਹ ਬੋਤਲ ਦਿਖਾਈ। ਇਹ ਦੇਖ ਨਾ ਸਿਰਫ ਸੇਲਜ਼ਮੈਨ ਸਗੋਂ ਉਥੇ ਖੜ੍ਹੇ ਲੋਕ ਵੀ ਹੈਰਾਨ ਰਹਿ ਗਏ। ਸ਼ਰਾਬ ਦੀ ਬੋਤਲ ਦੇ ਅੰਦਰ ਮਰੇ ਹੋਏ ਡੱਡੂ ਨੂੰ ਦੇਖਣ ਲਈ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਗਾਹਕ ਦੇ  ਵਿਰੋਧ ਤੋਂ ਬਾਅਦ ਸੇਲਜ਼ਮੈਨ ਨੇ ਤੁਰੰਤ ਬੋਤਲ ਚੁੱਕ ਲਈ ਅਤੇ ਦੇਸੀ ਸ਼ਰਾਬ ਦੀ ਇਕ ਹੋਰ ਬੋਤਲ ਉਸ ਨੂੰ ਦੇ ਦਿੱਤੀ।


ਇਸ ਬਾਰੇ ਸਪਸ਼ਟੀਕਰਨ ਦੇਂਦਿਆਂ ਸ਼ਰਾਬ ਦੀ ਦੁਕਾਨ ਦੇ ਸੇਲਜ਼ਮੈਨ ਨੇ ਦੱਸਿਆ ਕਿ ਗੋਦਾਮ ਵਿੱਚੋਂ ਸ਼ਰਾਬ ਦੀ ਪੇਟੀ ਆਉਂਦੀ ਹੈ। ਇਸ ਨੂੰ ਸਕੈਨ ਕਰਕੇ ਗਾਹਕ ਨੂੰ ਦਿੱਤਾ ਜਾਂਦਾ ਹੈ। ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਸ਼ਰਾਬ ਦੀ ਦੁਕਾਨ ਦੇ ਠੇਕੇਦਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਜਾਂਚ ਦੀ ਵੀ ਮੰਗ ਕੀਤੀ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਸੀਲਬੰਦ ਸ਼ਰਾਬ ਦੀ ਬੋਤਲ 'ਚੋਂ ਇਕ ਮਰਿਆ ਡੱਡੂ ਕਿਵੇਂ ਮਿਲਿਆ।

Get the latest update about INDIA LIVE UPDATES, check out more about INDIA NEWS LIVE, CHHATTISGARH KORBA HARDIBAZAR, INDIA NEWS TODAY & CHHATTISGARH

Like us on Facebook or follow us on Twitter for more updates.