106 ਦਿਨ ਦੀ ਹਿਰਾਸਤ ਤੋਂ ਬਾਅਦ ਪੀ. ਚਿਦੰਬਰਮ ਨੂੰ ਮਿਲੀ ਜ਼ਮਾਨਤ

ਆਈ. ਐੱਨ. ਐੱਕਸ. ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਵਿੱਤ ਮੰਤਰੀ ...

ਨਵੀਂ ਦਿੱਲੀ — ਆਈ. ਐੱਨ. ਐੱਕਸ. ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ. ਚਿਦੰਬਰਮ 'ਤੇ ਇਹ ਮਾਮਲਾ ਈ. ਡੀ. ਨਾਲ ਜੁੜਿਆ ਹੈ, ਜਿਸ 'ਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ। ਇਸ ਤੋਂ ਪਹਿਲਾਂ ਚਿਦੰਬਰਮ ਨੂੰ ਸੀ. ਬੀ. ਆਈ. ਨਾਲ ਜੁੜੇ ਕੇਸ 'ਚ ਜ਼ਮਾਨਤ ਮਿਲ ਚੁੱਕੀ ਹੈ।  ਅਦਾਲਤ ਨੇ ਦੋ ਲੱਖ ਦੇ ਮੁਚੱਲਕੇ 'ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਚਿਦੰਬਰਮ ਨੂੰ ਸੀਬੀਆਈ ਮਾਮਲੇ 'ਚ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ। ਇਸ ਲਈ ਉਹ 106 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ। 

ਮਹਾਦੋਸ਼ ਜਾਂਚ ਰਿਪੋਰਟ 'ਚ ਟਰੰਪ ਦੋਸ਼ੀ ਕਰਾਰ

ਜਾਣਕਾਰੀ ਅਨੁਸਾਰ ਅਦਾਲਤ ਨੇ ਉਨ੍ਹਾਂ ਦੇ ਵਿਦੇਸ਼ ਜਾਣ 'ਤੇ ਰੋਕ ਲਾਉਂਦਿਆਂ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਉਹ ਇਸ ਕੇਸ ਨਾਲ ਜੁੜੇ ਕਿਸੇ ਵੀ ਗਵਾਹ ਨਾਲ ਸੰਪਰਕ ਨਹੀਂ ਕਰਨਗੇ ਤੇ ਨਾ ਹੀ ਕੇਸ ਬਾਰੇ ਬਿਆਨਬਾਜ਼ੀ ਕਰਨਗੇ। ਉਨ੍ਹਾਂ 'ਤੇ ਮੀਡੀਆ ਨੂੰ ਇੰਟਰਵਿਊ ਦੇਣ 'ਤੇ ਵੀ ਰੋਕ ਲਾ ਦਿੱਤੀ ਹੈ। ਸੀਬੀਆਈ ਵੱਲੋਂ ਦਰਜ ਕੇਸ ਵਿੱਚ ਚਿਦੰਬਰਮ ਨੂੰ 22 ਅਕਤੂਬਰ ਨੂੰ ਹੀ ਜ਼ਮਾਨਤ ਮਿਲ ਗਈ ਸੀ ਪਰ ਈਡੀ ਦੇ ਕੇਸ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ।

Get the latest update about True Scoop News, check out more about Chidambaram Supreme Court Bail, News In Punjabi, Money Laundering Case & National News

Like us on Facebook or follow us on Twitter for more updates.