ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪੰਜਾਬ 'ਚ ਬੰਦ ਹੋਣਗੇ ਟੋਲ ਪਲਾਜ਼ੇ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਟੋਲ ਪਲਾਜ਼ਿਆਂ ਤੋਂ ਮੁਕਤ ਬਣਾਉਣਾ ਮੇਰਾ ਟੀਚਾ ਹੈ ਅਤੇ ਕਿਹਾ ਕਿ ਟੋਲ ਪਲਾਜ਼ਾ ਕੋਈ ਲਾਜ਼ਮੀ ਟੋਲ ਨਹੀਂ ਹੈ....

ਪੰਜਾਬ 'ਚ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਜਲਦ ਹੀ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਟੋਲ ਪਲਾਜ਼ਿਆਂ ਤੋਂ ਮੁਕਤ ਬਣਾਉਣਾ ਮੇਰਾ ਟੀਚਾ ਹੈ ਅਤੇ ਕਿਹਾ ਕਿ ਟੋਲ ਪਲਾਜ਼ਾ ਕੋਈ ਲਾਜ਼ਮੀ ਟੋਲ ਨਹੀਂ ਹੈ ਜੋ ਹਮੇਸ਼ਾ ਲਈ ਅਦਾ ਕਰਨਾ ਪਏ। ਇਸ ਗੱਲ ਦਾ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਿੱਤਾ। ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਪਹੁੰਚੇ ਸਨ।


CM ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਦੋ ਪਲਾਜ਼ੇ ਤਾਂ ਪਹਿਲਾਂ ਹੀ ਬੰਦ ਕਰਵਾ ਦਿੱਤੇ ਹਨ ਤੇ ਆਉਣ ਵਾਲੇ ਦਿਨਾਂ ਵਿਚ 2-3 ਹੋਰ ਟੋਲ ਬੰਦ ਕਰ ਦਿਤੇ ਜਾਣਗੇ। ਇਸਦੇ ਨਾਲ ਹੀ ਤੁਹਾਡੇ ਤੋਂ ਟੈਕਸ ਦੇ ਰੂਪ ਵਿਚ ਲਏ ਪੈਸੇ ਤੁਹਾਡੇ ਉਤੇ ਹੀ ਖਰਚ ਕੀਤੇ ਜਾਣਗੇ। CM ਮਾਨ ਨੇ ਕਿਹਾ ਕਿ ਟੋਲ ਪਲਾਜ਼ੇ ਵਾਲੇ ਆਖ ਰਹੇ ਸਨ ਕਿ ਕਰੋਨਾ ਆ ਗਿਆ ਸੀ, ਇਸ ਲਈ ਸਾਡਾ ਸਮਾਂ ਹੋਰ ਵਧਾਓ ਜਿਸ ਕਾਰਨ ਤਕਰੀਬਨ ਸਾਰੀਆਂ ਸੜਕਾਂ ਉਤੇ ਟੋਲ ਪਲਾਜ਼ੇ ਲਗਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਜਿਵੇਂ ਕੈਨੇਡਾ, ਅਮਰੀਕਾ ਵਿੱਚ ਟੋਲ ਪਲਾਜ਼ਿਆਂ ਵਾਲੇ ਨਿਯਮ ਨਹੀਂ ਚੱਲਦੇ, ਭਾਵ ਉੱਥੇ ਟੋਲ ਪਲਾਜ਼ਾ ਜ਼ਰੂਰੀ ਨਹੀਂ ਹਨ। ਲੋਕ ਉਸ ਲਈ ਹੋਰ ਸੜਕਾਂ ਦੀ ਵਰਤੋਂ ਕਰ ਸਕਦੇ ਹਨ, ਪਰ ਸਾਡੇ ਇਥੇ ਅਜਿਹੀ ਹਾਲਤ ਹੈ ਕਿ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਕਿ ਇੱਥੋਂ ਲੰਘਣਾ ਪਵੇਗਾ ਪਰ ਹੁਣ ਤਾਂ ਹੱਦ ਹੋਈ ਪਈ ਹੈ। ਪਰ ਅਸੀਂ ਲੋਕਾਂ ਨੂੰ ਰਾਹਤ ਦੇਵਾਂਗਾ। ਇਕ-ਇਕ ਕਰਕੇ ਸਾਰੇ ਟੋਲ ਪਲਾਜ਼ੇ ਬੰਦ ਕਰਾਂਗੇ। ਆਖਿਰ 'ਚ CM ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਚੰਗੀਆਂ ਖ਼ਬਰਾਂ ਮਿਲਣਗੀਆਂ।

Get the latest update about Toll Plaza, check out more about , CM Bhagwant maan, toll plaza of punjab will be closed & ludhiana vishvakarma event

Like us on Facebook or follow us on Twitter for more updates.