ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੋਹਾਲੀ ਵਿਚ ਲੱਗਿਆ ਪੋਸਟਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਉੱਤੇ ਕਾਲਿਖ ਮਲਣ ਦਾ ਮਾਮ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਉੱਤੇ ਕਾਲਿਖ ਮਲਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਹੁਣ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੋਸਟਰ ਮੋਹਾਲੀ ਵਿਚ ਲੱਗ ਗਿਆ। ਧਮਕੀ ਦੇਣ ਵਾਲੇ ਨੇ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਨੂੰ 10 ਲੱਖ ਡਾਲਰ ਇਨਾਮ ਦੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਹੈ। ਦੋਸ਼ੀ ਨੇ ਪੋਸਟਰ ਉੱਤੇ ਇਕ ਈਮੇਲ ਆਈ.ਡੀ. ਇਬਰਾਹਿਮ@ਹਾਟਮੇਲਡਾਟਕਾਮ ਵੀ ਲਿਖੀ ਹੈ। 

ਪੁਲਸ ਨੇ ਅਣਪਛਾਤੇ ਦੇਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਸਾਈਬਰ ਟੀਮ ਅਤੇ ਸੁਰੱਖਿਆ ਏਜੰਸੀਆਂ ਵੀ ਜਾਂਚ ਵਿਚ ਜੁੱਟ ਗਈ ਹੈ। ਮਾਮਲਾ 31 ਦਸੰਬਰ ਦੀ ਸਵੇਰੇ ਦਾ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਸੈਕਟਰ-66-67 ਦੀਆਂ ਲਾਈਟਾਂ ਉੱਤੇ ਲੱਗੇ ਗਾਇਡ ਮੈਪ ਉੱਤੇ ਇਕ ਪੋਸਟਰ ਲੱਗਾ ਹੈ। ਇਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਦੇ ਨਾਲ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਪੋਸਟਰ ਕਿਸੇ ਸਾਈਬਰ ਕੈਫੇ ਤੋਂ ਕੱਢਿਆ ਗਿਆ ਸੀ। ਜਾਂਚ ਅਧਿਕਾਰੀ ਥਾਣਾ ਫੇਜ-11 ਦੇ ਏ.ਐਸ.ਆਈ. ਸੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੋਸਟਰ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਸੀ.ਐਮ. ਦੇ ਦੌਰੇ ਤੋਂ ਪਹਿਲਾਂ ਲੱਗਾ ਸੀ ਪੋਸਟਰ 
31 ਦਿਸੰਬਰ ਨੂੰ ਮੋਹਾਲੀ ਵਿਚ ਮੁੱਖ ਮੰਤਰੀ ਦਾ ਦੌਰਾ ਸੀ। ਉਨ੍ਹਾਂ ਨੇ ਖਰੜ-ਚੰਡੀਗੜ੍ਹ ਹਾਈਬ੍ਰਿਜ ਦਾ ਉਦਘਾਟਨ ਕੀਤਾ ਸੀ। ਇਸ ਤੋਂ ਠੀਕ ਪਹਿਲਾਂ ਇਹ ਪੋਸਟਰ ਲੱਗਾ ਸੀ। ਇਸ ਤੋਂ ਬਾਅਦ ਪੁਲਸ ਚੌਕਸ ਸੀ। ਮੁੱਖ ਮੰਤਰੀ ਦੇ ਕਾਫਿਲੇ ਨੂੰ ਪੂਰੀ ਸੁਰੱਖਿਆ ਵਿਚ ਸਿਸਵਾਂ ਫ਼ਾਰਮ ਹਾਊਸ ਤੋਂ ਵਾਇਆ ਕੁਰਾਲੀ ਹੋ ਕੇ ਸਮਾਗਮ ਥਾਂ ਉੱਤੇ ਪਹੁੰਚਾਇਆ ਗਿਆ ਸੀ।  

Get the latest update about chief minister, check out more about threat & amarinder singh

Like us on Facebook or follow us on Twitter for more updates.