Childrens day: 11-ਸਾਲਾ ਮੇਹਰਪ੍ਰੀਤ ਕੌਰ ਦੇ ਭੰਗੜਾ ਵੀਡੀਓਜ਼ ਦੇਖ ਤੁਹਾਡਾ ਵੀ ਦਿਲ ਹੋ ਜਾਵੇਗਾ ਖੁਸ਼

ਬੱਚੇ ਦਿਲ ਦੇ ਸਾਫ ਹੁੰਦੇ ਹਨ, ਇਸੇ ਲਈ ਕਹਿੰਦੇ ਹਨ ਕਿ ਜੇਕਰ ਤੁਸੀਂ ਗੁੱਸੇ ਜਾਂ ਨਾ...

ਵੈੱਬ ਡੈਸਕ- ਬੱਚੇ ਦਿਲ ਦੇ ਸਾਫ ਹੁੰਦੇ ਹਨ, ਇਸੇ ਲਈ ਕਹਿੰਦੇ ਹਨ ਕਿ ਜੇਕਰ ਤੁਸੀਂ ਗੁੱਸੇ ਜਾਂ ਨਾਰਾਜ਼ ਹੋ ਜਾਂ ਤੁਹਾਡਾ ਦਿਨ ਮਾੜਾ ਗਿਆ ਹੈ ਤਾਂ ਉਨ੍ਹਾਂ ਦੇ ਚਿਹਰੇ 'ਤੇ ਇੱਕ ਸਧਾਰਨ ਮੁਸਕਰਾਹਟ ਜਾਂ ਉਨ੍ਹਾਂ ਦਾ ਹਾਸਾ ਤੁਹਾਨੂੰ ਸਭ ਕੁਝ ਭੁਲਾ ਦੇਵੇਗਾ। 11 ਸਾਲ ਦੀ ਮੇਹਰਪ੍ਰੀਤ ਕੌਰ ਦੀਆਂ ਵੀਡੀਓਜ਼ ਦਾ ਵੀ ਇਹੋ ਅਸਰ ਹੈ! ਛੋਟੀ ਜਿਹੀ ਕੁੜੀ ਨੂੰ ਐਕਟਿੰਗ ਅਤੇ ਡਾਂਸ ਕਰਨਾ ਪਸੰਦ ਹੈ, ਖਾਸ ਕਰਕੇ ਭੰਗੜਾ। ਉਹ ਪਰਥ, ਆਸਟ੍ਰੇਲੀਆ ਵਿਚ ਰਹਿੰਦੀ ਹੈ, ਪਰ ਉਸਦੇ ਵੀਡੀਓ ਯਕੀਨੀ ਤੌਰ 'ਤੇ ਇੱਕ ਪੰਜਾਬੀ ਵਾਈਬ ਦਿੰਦੇ ਹਨ।


ਮਾਸੂਮ ਚਿਹਰੇ ਵਾਲੀ ਕੁੜੀ ਅਸਲ ਵਿਚ ਮਾਰਸ਼ਲ ਆਰਟਸ ਵਿਚ ਸਿਖਲਾਈ ਪ੍ਰਾਪਤ ਹੈ। ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ! ਮੇਹਰਪ੍ਰੀਤ ਨੇ ਤਾਈਕਵਾਂਡੋ ਵਿਚ ਬਲੂਬੈਲਟ ਹੈ। ਮੇਹਰਪ੍ਰੀਤ ਕੌਰ ਨੇ ਪਰਥ ਵਿਚ ਕਰਨ ਔਜਲਾ, ਨਿਮਰਤ ਖਹਿਰਾ, ਅਰੀਅਨ ਢਿੱਲੋਂ, ਹਰਭਜਨ ਮਾਨ, ਗੈਰੀ ਸੰਧੂ, ਵਾਰਿਸ ਬ੍ਰਦਰਜ਼ ਦੇ ਸ਼ੋਅ ਵਿਚ ਭੰਗੜਾ, ਗਿੱਧਾ ਪੇਸ਼ ਕੀਤਾ ਹੈ। ਉਸ ਨੇ ਚੋਟੀ ਦੇ 100 ਜੋਸ਼ੀਲੇ ਸਿਤਾਰਿਆਂ ਦੇ ਖਿਤਾਬ 'ਚ ਵੀ ਸਥਾਨ ਹਾਸਲ ਕੀਤਾ ਹੈ।

ਕੌਰ 4 ਮਹੀਨੇ ਪਹਿਲਾਂ ਜੋਸ਼ ਦਾ ਹਿੱਸਾ ਬਣੀ ਸੀ ਅਤੇ ਹੁਣ ਤੱਕ, ਪ੍ਰਮੁੱਖ ਐਪ ਨੇ ਉਸ ਦੇ ਸਫ਼ਰ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜੋਸ਼ ਨੇ ਉਸ ਨੂੰ 72,000 ਪ੍ਰਸ਼ੰਸਕ ਦਿੱਤੇ ਹਨ, ਜੋ ਉਸਦੇ ਵੀਡੀਓ ਨੂੰ ਪਸੰਦ ਕਰਦੇ ਹਨ ਅਤੇ ਉਸਨੂੰ ਫਾਲੋਅ ਕਰਦੇ ਹਨ। ਆਪਣੀ ਭਵਿੱਖ ਦੀ ਯੋਜਨਾ ਬਾਰੇ ਗੱਲ ਕਰਦਿਆਂ ਮੇਹਰਪ੍ਰੀਤ ਕੌਰ ਕਹਿੰਦੀ ਹੈ ਕਿ ਉਹ ਅਸਲ ਵਿਚ ਬਾਲ ਕਲਾਕਾਰ ਵਜੋਂ ਪੰਜਾਬੀ ਇੰਡਸਟਰੀ ਦਾ ਹਿੱਸਾ ਬਣਨਾ ਚਾਹੁੰਦੀ ਹੈ ਅਤੇ ਸਾਨੂੰ ਉਮੀਦ ਹੈ ਕਿ ਜੋਸ਼ ਦੀ ਮਦਦ ਨਾਲ ਉਹ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚ ਸਕੇਗੀ।

Get the latest update about meharpreet kaur, check out more about childrens day, videos & Truescoop News

Like us on Facebook or follow us on Twitter for more updates.