ਚੀਨ ਨੇ ਡੋਕਲਾਮ ਨੇੜੇ ਵਸਾਇਆ ਨਵਾਂ ਪਿੰਡ 'ਪੰਗਡਾ', ਸੈਟਲਾਇਟ ਤਸਵੀਰਾਂ ਤੋਂ ਹੋਇਆ ਖੁਲਾਸਾ

ਇਸ ਪਿੰਡ ਦੇ ਨਿਰਮਾਣ ਦੀਆਂ ਤਸਵੀਰਾਂ ਨਵੰਬਰ 2020 ਵਿੱਚ ਆਈਆਂ ਸਨ, ਪਰ ਹੁਣ ਇਹ ਪਿੰਡ ਪੂਰੀ ਤਰ੍ਹਾਂ ਆਬਾਦੀ ਵਾਲਾ ਹੈ ਅਤੇ ਲਗਭਗ ਹਰ ਘਰ ਦੇ ਸਾਹਮਣੇ ਕਾਰਾਂ ਦਿਖਾਈ ਦਿੰਦੀਆਂ ਹਨ...

ਚੀਨ ਆਪਣੀਆਂ ਚਾਲਾਂ ਚਲਣ ਤੋਂ ਬਾਜ ਨਹੀਂ ਆ ਰਿਹਾ ਹੈ। ਚੀਨ ਇਕ ਵਾਰ ਫੇਰ ਭੂਟਾਨ ਰਾਹੀਂ ਭਾਰਤ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਮੈਕਸਰ ਟੈਕਨਾਲੋਜੀ ਵਲੋਂ ਜਾਰੀ ਸੈਟੇਲਾਈਟ ਤਸਵੀਰਾਂ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਚੀਨ ਨੇ ਡੋਕਲਾਮ ਤੋਂ 9 ਕਿਲੋਮੀਟਰ ਪੂਰਬ ਵਿਚ ਭੂਟਾਨ ਦੀ ਅਮੋ ਚੂ ਘਾਟੀ ਵਿਚ ਇਕ ਪਿੰਡ ਵਸਾਇਆ ਹੈ। ਜਿਸ ਦਾ ਨਾਂ ਪੰਗਡਾ ਰੱਖਿਆ ਹੈ। 
ਇਸ ਪਿੰਡ ਦੇ ਨਿਰਮਾਣ ਦੀਆਂ ਤਸਵੀਰਾਂ ਨਵੰਬਰ 2020 ਵਿੱਚ ਆਈਆਂ ਸਨ, ਪਰ ਹੁਣ ਇਹ ਪਿੰਡ ਪੂਰੀ ਤਰ੍ਹਾਂ ਆਬਾਦੀ ਵਾਲਾ ਹੈ ਅਤੇ ਲਗਭਗ ਹਰ ਘਰ ਦੇ ਸਾਹਮਣੇ ਕਾਰਾਂ ਦਿਖਾਈ ਦਿੰਦੀਆਂ ਹਨ। ਪੰਗਡਾ ਦੇ ਨੇੜੇ ਇੱਕ ਸੜਕ ਹੈ, ਜਿਸ ਨੂੰ ਚੀਨ ਨੇ ਭੂਟਾਨ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਬਣਾਇਆ ਹੈ। ਇਹ ਸੜਕ ਤੇਜ਼ ਵਗਦੀ ਅਮੋ ਚੂ ਨਦੀ ਦੇ ਕੰਢੇ 'ਤੇ ਹੈ, ਜੋ ਭੂਟਾਨ ਦੇ ਅੰਦਰ 10 ਕਿਲੋਮੀਟਰ ਹੈ। ਡੋਕਲਾਮ ਉਹੀ ਸਥਾਨ ਹੈ ਜਿੱਥੇ ਸਾਲ 2017 ਵਿੱਚ ਚੀਨ ਅਤੇ ਭਾਰਤੀ ਫੌਜ ਦੀ ਮੁਲਾਕਾਤ ਹੋਈ ਸੀ।

ਚੀਨ ਅਮੋ ਚੂ ਘਾਟੀ ਵਿੱਚ ਪਿੰਡ ਅਤੇ ਸੜਕ ਨਿਰਮਾਣ ਦੀਆਂ ਗਤੀਵਿਧੀਆਂ ਕਰ ਰਿਹਾ ਹੈ। ਇਹ ਘਾਟੀ ਚੀਨ ਦੇ ਕਬਜ਼ੇ ਵਾਲੇ ਭੂਟਾਨ ਦੇ ਸਭ ਤੋਂ ਵੱਡੇ ਖੇਤਰ ਤੋਂ ਲਗਭਗ 30 ਕਿਲੋਮੀਟਰ ਦੱਖਣ ਵੱਲ ਹੈ। ਇਸ ਖੇਤਰ 'ਤੇ ਪਿਛਲੇ ਸਾਲ ਚੀਨ ਨੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਗਤੀਵਿਧੀਆਂ ਕਾਰਨ ਸਿੱਕਮ ਵਿੱਚ ਭਾਰਤੀ ਸੁਰੱਖਿਆ ਬਲਾਂ ਦੀ ਚਿੰਤਾ ਵਧ ਗਈ ਹੈ।
ਜਿਕਰਯੋਗ ਹੈ ਕਿ ਇਸ ਨਿਰਮਾਣ ਦਾ ਦੇਸ਼ 'ਤੇ ਅਸਰ ਹੋਣਾ ਯਕੀਨੀ ਹੈ, ਕਿਉਂਕਿ ਅਮੋ ਚੂ ਦੇ ਆਲੇ-ਦੁਆਲੇ ਨਿਰਮਾਣ ਕਾਰਨ ਚੀਨੀ ਫੌਜ ਰਣਨੀਤਕ ਤੌਰ 'ਤੇ ਮਹੱਤਵਪੂਰਨ ਡੋਕਲਾਮ ਪਠਾਰ ਤੱਕ ਆਸਾਨੀ ਨਾਲ ਪਹੁੰਚ ਸਕਦੀ ਹੈ। ਇਸ ਨਾਲ ਚੀਨ ਭਾਰਤ ਦੇ ਸੰਵੇਦਨਸ਼ੀਲ ਸਿਲੀਗੁੜੀ ਕੋਰੀਡੋਰ ਤੱਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ। ਸਿਲੀਗੁੜੀ ਕਾਰੀਡੋਰ ਉੱਤਰ-ਪੂਰਬੀ ਰਾਜਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਭਾਰਤੀ ਫੌਜ ਨੇ ਸਾਲ 2017 ਵਿੱਚ ਚੀਨੀ ਕਾਮਿਆਂ ਨੂੰ ਡੋਕਲਾਮ ਵਿੱਚ ਝਾਂਪੇਰੀ ਰਿਜ ਤੱਕ ਪਹੁੰਚਣ ਤੋਂ ਰੋਕ ਦਿੱਤਾ ਸੀ। ਚੀਨ ਹੁਣ ਬਦਲਵੇਂ ਰਸਤੇ ਰਾਹੀਂ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ।Get the latest update about china Bhutan border, check out more about china new village, Indian border, pangda village & china Indian army

Like us on Facebook or follow us on Twitter for more updates.