ਚੀਨ ਨੇ ਅਰੁਣਾਚਲ ਪ੍ਰਦੇਸ਼ 'ਚ 4.5 ਕਿਮੀ ਅੰਦਰ ਵਸਾਇਆ ਪਿੰਡ, ਸੁਬ੍ਰਮਣਿਅਮ ਸਵਾਮੀ ਨੇ ਚੁੱਕੇ ਸਵਾਲ

ਚੀਨ ਨੇ ਭੁਟਾਨ ਦੇ ਬਾਅਦ ਹੁਣ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੀ ਸੀਮਾ ਦੇ ਅੰਦਰ ਪਿੰਡ ਵਸਾ ਲਿਆ ਹੈ...

ਚੀਨ ਨੇ ਭੁਟਾਨ ਦੇ ਬਾਅਦ ਹੁਣ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੀ ਸੀਮਾ ਦੇ ਅੰਦਰ ਪਿੰਡ ਵਸਾ ਲਿਆ ਹੈ। ਇਸ ਪਿੰਡ ਵਿਚ ਕਰੀਬ 101 ਘਰ ਵੀ ਬਣਾਏ ਗਏ ਹਨ। ਇਹ ਪਿੰਡ ਅਰੁਣਾਚਲ ਪ੍ਰਦੇਸ਼ ਵਿਚ ਅਸਲ ਕੰਟਰੋਲ ਲਾਈਨ ਦੇ ਕਰੀਬ 4.5 ਕਿਮੀ ਅੰਦਰ ਸਥਿਤ ਹੈ। ਇਸ ਪਿੰਡ ਨੂੰ ਤ‍ਸਾਰੀ ਚੂ ਪਿੰਡ ਦੇ ਅੰਦਰ ਵਸਾਇਆ ਗਿਆ ਹੈ। ਇਹ ਪਿੰਡ ਅਰੁਣਾਚਲ ਪ੍ਰਦੇਸ਼ ਦੇ ਉਪਰੀ ਸੁਬਨਸਿਰੀ ਜ਼ਿਲੇ ਵਿਚ ਸਥਿਤ ਹੈ। ਚੀਨ ਦਾ ਇਹ ਪਿੰਡ ਭਾਰਤ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਿਆ ਹੈ। ਓਧਰ ਬੀਜੇਪੀ ਸੰਸਦ ਮੈਂਬਰ ਸੁਬ੍ਰਮਣਿਅਮ ਸਵਾਮੀ ਨੇ ਚੀਨ ਦੇ ਭਾਰਤੀ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਸਵਾਲ ਉੱਤੇ ਕਿਹਾ ਹੈ ਕਿ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕਰਨਗੇ। 

ਟੀਵੀ ਚੈਨਲ ਐਨ.ਡੀ.ਟੀ.ਵੀ. ਦੀ ਖਬਰ ਮੁਤਾਬਕ ਉਪਰੀ ਸੁਬਨਸਿਰੀ ਜ਼ਿਲਾ ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਦਾ ਕੇਂਦਰ ਰਿਹਾ ਹੈ ਅਤੇ ਇਸ ਨੂੰ ਲੈ ਕੇ ਹਥਿਆਰਬੰਦ ਸੰਘਰਸ਼ ਵੀ ਹੋ ਚੁੱਕਿਆ ਹੈ। ਰਿਪੋਰਟ ਵਿਚ ਸੈਟੇਲਾਈਟ ਤਸਵੀਰਾਂ ਨੂੰ ਕਈ ਮਾਹਰਾਂ ਨੂੰ ਦਿਖਾਇਆ ਗਿਆ ਤੇ ਉਨ੍ਹਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਚੀਨ ਨੇ ਇਸ ਪਿੰਡ ਦੀ ਅਜਿਹੇ ਸਮੇਂ ਉੱਤੇ ਉਸਾਰੀ ਕੀਤੀ ਹੈ ਜਦੋਂ ਪੱਛਮ ਸੈਕ‍ਟਰ ਵਿਚ ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ ਹਨ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕਰਨਗੇ ਸੁਬ੍ਰਮਣਿਅਮ ਸਵਾਮੀ
ਇਸ ਵਿਚਾਲੇ ਬੀਜੇਪੀ ਸੰਸਦ ਮੈਂਬਰ ਸੁਬ੍ਰਮਣਿਅਮ ਸਵਾਮੀ ਨੇ ਚੀਨ ਦੇ ਭਾਰਤੀ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਸਵਾਲ ਉੱਤੇ ਕਿਹਾ ਹੈ ਕਿ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕਰਨਗੇ। ਸਵਾਮੀ ਨੇ ਟਵੀਟ ਕਰ ਕੇ ਕਿਹਾ ਕਿ ਇਹ ਮੰਨਣਾ ਵੱਡੀ ਗਲਤੀ ਹੋਵੇਗੀ ਕਿ ਚੀਨ ਨੇ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿਚ ਭਾਰਤੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਇਸ ਦੀ ਦੋ ਰਾਜਾਂ ਦੀ ਜਨਤਾ ਵਲੋਂ ਚੁਣੇ ਗਏ ਬੀਜੇਪੀ ਦੇ ਸੰਸਦ ਮੈਂਬਰਾਂ ਨੇ ਪੁਸ਼ਟੀ ਕੀਤੀ ਹੈ। ਜਦੋਂ ਮੌਕੇ ਆਵੇਗਾ ਤਾਂ ਮੈਂ ਰਾਜਨਾਥ ਸਿੰਘ ਨਾਲ ਗੱਲਬਾਤ ਕਰਾਂਗਾਂ। ਵਿਦੇਸ਼ ਮੰਤਰਾਲਾ ਕੇਵਲ ਇੰਨਾ ਕਹੇਗਾ ਕਿ ਅਸੀਂ ਤਣਾਅ ਘਟਾਉਣ ਲਈ ਗੱਲਬਾਤ ਕਰ ਰਹੇ ਹਾਂ। ਇਸ ਦਾ ਕੀ ਮਤਲੱਬ ਹੈ?

Get the latest update about village, check out more about arunachal pradesh & china

Like us on Facebook or follow us on Twitter for more updates.