ਲੱਦਾਖ ਅੰਦਰ ਚੀਨ ਨੇ ਮੁੜ ਕੀਤੀ ਘੁਸਪੈਠ, LoC ਦੇ ਅੰਦਰ ਦਿਖੇ 3 ਮੋਬਾਈਲ ਟਾਵਰ

ਚੀਨ ਭਾਰਤੀ ਸੁਰੱਖਿਆ ਰੇਖਾ ਤੇ ਆਪਣੀ ਚਾਲਬਾਜੀਆਂ ਤੋਂ ਮਾਣ ਨਹੀਂ ਆ ਰਿਹਾ ਹੈ । ਚੀਨ ਵਲੋਂ ਕਥਿੱਤ ਤੋਰ ਤੇ ਭਾਰਤੀ ਸੀਮਾ ਰੇਖਾ ਦੇ ਅੰਦਰ 3 ਮੋਬਾਈਲ ਟਾਵਰ ਲਗਾਏ...

ਨਵੀਂ ਦਿੱਲੀ:- ਚੀਨ ਭਾਰਤੀ ਸੁਰੱਖਿਆ ਰੇਖਾ ਤੇ ਆਪਣੀ ਚਾਲਬਾਜੀਆਂ ਤੋਂ ਮਾਣ ਨਹੀਂ ਆ ਰਿਹਾ ਹੈ । ਚੀਨ ਵਲੋਂ ਕਥਿੱਤ ਤੋਰ ਤੇ ਭਾਰਤੀ ਸੀਮਾ ਰੇਖਾ ਦੇ ਅੰਦਰ 3 ਮੋਬਾਈਲ ਟਾਵਰ ਲਗਾਏ ਗਏ ਹਨ ਜਿਸ ਦੀ ਪੁਸ਼ਟੀ ਸੈਟੇਲਾਈਟ ਤੋਂ ਜਾਰੀ ਤਸਵੀਰਾਂ ਤੋਂ ਹੋਈ ਹੈ। ਚੀਨ ਨੇ ਐਲਓਸੀ ਦੇ ਨਾਲ ਲੱਗਦੇ ਗਰਮ ਪਾਣੀ ਦੇ ਝਰਨੇ ਵਿੱਚ 3 ਮੋਬਾਈਲ ਟਾਵਰ ਲਗਾਏ ਹਨ। ਲੱਦਾਖ ਦੇ ਚੁਸ਼ੁਲ ਖੇਤਰ ਦੇ ਕੌਂਸਲਰ ਕੋਨਚੋਕ ਸਟੈਨਜਿਨ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਜਾਣਕਾਰੀ ਦੇਂਦਿਆਂ ਕੋਨਚੋਕ ਨੇ ਕਿਹਾ ਕਿ ਚੀਨ ਸਰਹੱਦ ਨੇੜੇ ਮੋਬਾਈਲ ਟਾਵਰ ਬਣਾ ਰਿਹਾ ਹੈ, ਇਹ ਭਾਰਤ ਲਈ ਚੰਗੀ ਖ਼ਬਰ ਨਹੀਂ ਹੈ। ਚੀਨ ਪਹਿਲਾਂ ਹੀ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਇਨ੍ਹਾਂ ਟਾਵਰਾਂ ਦੀ ਵਰਤੋਂ ਭਾਰਤੀ ਖੇਤਰ 'ਚ ਨਿਗਰਾਨੀ ਲਈ ਕਰ ਸਕਦਾ ਹੈ।

ਕੋਨਚੋਕ ਸਟੈਨਜਿਨ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝਾ ਕੀਤੀਆਂ ਤੇ ਕਿਹਾ ਕਿ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਿਛਲੇ ਦਿਨੀਂ ਚੀਨ ਨੇ ਪੈਂਗੋਂਗ ਝੀਲ 'ਤੇ ਪੁਲ ਬਣਾਇਆ ਸੀ ਅਤੇ ਹੁਣ ਗਰਮ ਝਰਨੇ 'ਚ ਤਿੰਨ ਮੋਬਾਈਲ ਟਾਵਰ ਲਗਾ ਦਿੱਤੇ ਹਨ। ਕੀ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ? ਚੁਸ਼ੂਲ ਕੌਂਸਲਰ ਨੇ ਕਿਹਾ ਕਿ ਭਾਰਤ-ਚੀਨ ਸਰਹੱਦ ਦੇ ਨਾਲ ਲੱਗਦੇ ਭਾਰਤ ਦੇ ਪਿੰਡਾਂ ਵਿੱਚ 4ਜੀ ਦੀ ਸਹੂਲਤ ਨਹੀਂ ਹੈ। ਜਿਸ ਖੇਤਰ ਵਿੱਚ ਮੈਂ ਰਹਿੰਦਾ ਹਾਂ, ਉੱਥੇ 11 ਪਿੰਡ 4G ਨੈੱਟਵਰਕ ਸੇਵਾ ਤੋਂ ਬਾਹਰ ਹਨ।

Get the latest update about LADAKH, check out more about TRUE SCOOP PUNJABI, NATIONAL NEWS, CHINA & CHINA INSTALL 3 TOWERS IN LADAKH

Like us on Facebook or follow us on Twitter for more updates.