ਭਾਰਤ 'ਚ ਭਿਆਨਕ ਹੁੰਦੇ ਕੋਰੋਨਾ ਸੰਕਟ ਵਿਚਾਲੇ ਮਦਦ ਲਈ ਸਾਹਮਣੇ ਆਇਆ ਚੀਨ

ਚੀਨ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਨੂੰ ਮਦਦ ਉਪਲੱਬਧ ਕਰਾ...

ਬੀਜਿੰਗ: ਚੀਨ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਨੂੰ ਮਦਦ ਉਪਲੱਬਧ ਕਰਾਉਣ ਨੂੰ ਤਿਆਰ ਹੈ।  ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਨੂੰ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਵਿਚ ਮਦਦ ਕਰਨ ਅਤੇ ਮੈਡੀਕਲ ਸਪਲਾਈ ਕਰਨ ਲਈ ਤਿਆਰ ਹੈ। ਕੋਰੋਨਾ ਦੇ ਨਵੇਂ ਸਟ੍ਰੇਨ ਦੇ ਚੱਲਦੇ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਵਿਚ ਮੈਡੀਕਲ ਢਾਂਚਾ ਲੜਖੜਾਉਣ ਲੱਗਿਆ ਹੈ। ਲਿਹਾਜ਼ਾ ਚੀਨ ਨੇ ਮਦਦ ਲਈ ਅੱਗੇ ਆਉਣ ਦੀ ਹਾਮੀ ਭਰੀ ਹੈ। 

ਅਮਰੀਕਾ ਦੇ ਜਾਂਸ ਹਾਪਕਿੰਸ ਯੂਨੀਵਰਸਿਟੀ ਦੇ ਕੋਵਿਡ-19 ਟ੍ਰੈਕਰ ਮੁਤਾਬਕ ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਕਰੀਬ 16 ਕਰੋੜ ਹੋ ਚੁੱਕੇ ਹਨ ਜੋ ਕਿ ਅਮਰੀਕਾ ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਭਾਰਤ ਵਿਚ ਕੋਰੋਨਾ ਮਹਾਮਾਰੀ ਨਾਲ ਉਪਜੇ ਸੰਕਟ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਸਪਤਾਲਾਂ ਵਿਚ ਬੈੱਡ, ਆਕਸੀਜਨ, ਦਵਾਈਆਂ ਆਦਿ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮਾਹੌਲ ਇਹ ਹੈ ਕਿ ਸ਼ਮਸ਼ਾਨ ਵਿਚ ਅੰਤਿਮ ਸੰਸਕਾਰ ਲਈ ਲਾਈਨ ਲਗਾਉਣੀ ਪੈ ਰਹੀ ਹੈ ਤਾਂ ਕਈ ਜਗ੍ਹਾ ਕਬਰਿਸਤਾਨ ਵਿਚ ਜਗ੍ਹਾ ਘੱਟ ਪੈਣ ਦੀ ਗੱਲ ਸਾਹਮਣੇ ਆਈ ਹੈ।

ਭਾਰਤ ਵਿਚ ਮਹਾਮਾਰੀ ਦੀ ਹਾਲਤ ਉੱਤੇ ਇਕ ਸਵਾਲ ਦੇ ਜਵਾਬ ਵਿਚ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਬੀਜਿੰਗ ਮਦਦ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਨੁੱਖ ਜਾਤੀ ਦਾ ਦੁਸ਼ਮਨ ਹੈ। ਇਸ ਮਹਾਮਾਰੀ ਨਾਲ ਨਿੱਬੜਨ ਲਈ ਪੂਰੀ ਦੁਨੀਆ ਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ।

ਵਾਂਗ ਵੇਨਬਿਨ ਨੇ ਕਿਹਾ ਕਿ ਚੀਨ ਨੇ ਗੌਰ ਕੀਤਾ ਹੈ ਕਿ ਭਾਰਤ ਵਿਚ ਕੋਰੋਨਾ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੇ ਇਸ ਜਾਨਲੇਵਾ ਵਾਇਰਸ ਨਾਲ ਨਿੱਬੜਨ ਲਈ ਮੈਡੀਕਲ ਸੰਸਾਧਨਾਂ ਦੀ ਸਥਾਈ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਅਸੀਂ ਭਾਰਤ ਨੂੰ ਹਰ ਜ਼ਰੂਰੀ ਮਦਦ ਉਪਲੱਬਧ ਕਰਾਉਣ ਲਈ ਤਿਆਰ ਹਾਂ ਤਾਂਕਿ ਉਹ ਮਹਾਮਾਰੀ ਉੱਤੇ ਕਾਬੂ ਪਾ ਸਕੇ।
 
ਹਾਲਾਂਕਿ ਇਹ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ ਕਿ ਬੀਜਿੰਗ ਨੇ ਆਧਿਕਾਰਿਕ ਤੌਰ ਉੱਤੇ ਨਵੀਂ ਦਿੱਲੀ ਨੂੰ ਮਦਦ ਦਾ ਪ੍ਰਸਤਾਵ ਦਿੱਤਾ ਹੈ ਜਾਂ ਨਹੀਂ। ਹਿੰਦੁਸਤਾਨ ਟਾਈਮਸ ਮੁਤਾਬਕ ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਚੀਨ ਤੋਂ ਮੈਡੀਕਲ ਸਪਲਾਈ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ। ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਹਵਾਈ ਆਵਾਜਾਈ ਦੇ ਕਿਰਾਏ ਵਿਚ ਅਚਾਨਕ ਵਾਧੇ ਨਾਲ ਪ੍ਰਭਾਵਿਤ ਹੋਈਆਂ ਹਨ।

ਪਿਛਲੇ ਸਾਲ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਸੀ, ਜਿਨ੍ਹਾ ਨੇ ਕੋਰੋਨਾ ਮਹਾਮਾਰੀ ਦੇ ਕਹਿਰ ਨਾਲ ਨਿੱਬੜਨ ਵਿਚ ਚੀਨ ਦੀ ਮਦਦ ਕੀਤੀ ਸੀ ਤੇ ਉਸ ਨੂੰ ਮੈਡੀਕਲ ਸਪਲਾਈ ਉਪਲੱਬਧ ਕਰਾਈ ਸੀ। ਭਾਰਤ ਨੇ 2.11 ਕਰੋੜ ਰੁਪਏ ਦੀ ਚੀਨ ਨੂੰ 15 ਟਨ ਮੈਡੀਕਲ ਸਪਲਾਈ ਕੀਤੀ ਸੀ ਜਿਸ ਵਿਚ ਮਾਸਕ, ਗਲਵਸ ਅਤੇ ਐਮਰਜੈਂਸੀ ਮੈਡੀਕਲ ਸਮੱਗਰੀ ਸ਼ਾਮਿਲ ਸੀ।

Get the latest update about Truescoop News, check out more about India, corona cases, covid19 & outbreak control help

Like us on Facebook or follow us on Twitter for more updates.