ਸ੍ਰੀਲੰਕਾ ਦੇ ਆਰਥਿਕ ਸੰਕਟ ਲਈ ਚੀਨ ਵੱਡਾ ਜ਼ਿੰਮੇਵਾਰ, ਅਮਰੀਕੀ ਥਿੰਕ ਟੈਂਕ ਨੇ ਕੀਤਾ ਚੌਕਸ

ਸ੍ਰੀਲੰਕਾ ’ਚ ਡੂੰਘੇ ਹੁੰਦੇ ਆਰਥਿਕ ਸੰਕਟ ਦੌਰਾਨ ਇਕ ਅਮਰੀਕੀ ਥਿੰਕ ਟੈਂਕ ਨੇ ਕਿਹਾ ਹੈ ਕਿ ਟਾਪੂ ਰਾਸ਼ਟਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਲਈ ਫਿਰ ਤੋਂ ਵਿਚਾਰ ਕਰਨ ਦੀ ਜ਼ਰੂਰਤ ਹੈ,

ਵਾਸ਼ਿੰਗਟਨ— ਸ੍ਰੀਲੰਕਾ ’ਚ ਡੂੰਘੇ ਹੁੰਦੇ ਆਰਥਿਕ ਸੰਕਟ ਦੌਰਾਨ ਇਕ ਅਮਰੀਕੀ ਥਿੰਕ ਟੈਂਕ ਨੇ ਕਿਹਾ ਹੈ ਕਿ ਟਾਪੂ ਰਾਸ਼ਟਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਲਈ ਫਿਰ ਤੋਂ ਵਿਚਾਰ ਕਰਨ ਦੀ ਜ਼ਰੂਰਤ ਹੈ, ਜੋ ਚੀਨੀ ਕਰਜ਼ ਦੇ ਜਾਲ ’ਚ ਉਲਝਦੀ ਜਾ ਹੀ ਹੈ। ਦੱਸ ਦੇਇਏ ਕਿ ਵਾਸ਼ਿੰਗਟਨ ਸਥਿਤ ਗਲੋਬਲ ਸਟ੍ਰੈਟ ਵਿਊ ਨੇ ਆਪਣੇ ਵਿਸ਼ਲੇਸ਼ਣ ’ਚ ਕਿਹਾ ਕਿ ਸ੍ਰੀਲੰਕਾ ਦਾ ਵਿੱਤੀ ਸੰਕਟ, ਮਨੁੱਖੀ ਸੰਕਟ ਵੱਲ ਵਧ ਰਿਹਾ ਹੈ ਤੇ ਆਖ਼ਰਕਾਰ ਦੇਸ਼ ਨੂੰ ਦੀਵਾਲੀਏਪਨ ਵੱਲ ਧੱਕ ਦੇਵੇਗਾ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੇਸ਼ ਦੇ ਵਿੱਤੀ ਸੰਕਟ ਲਈ ਮੁੱਢਲੇ ਤੌਰ ’ਤੇ ਚੀਨ ਦੀ ਕਰਜ਼ ਦੇ ਜਾਲ ’ਚ ਫਸਾਉਣ ਵਾਲੀ ਨੀਤੀ ਜ਼ਿੰਮੇਵਾਰ ਹੈ।

ਮਿਲੀ ਰਿਪੋਰਟ ਮੁਤਾਬਕ, ਸ੍ਰੀਲੰਕਾ ਦਾ ਵਿਦੇਸ਼ੀ ਕਰਜ਼ ਸਾਲ 2014 (ਜੀ.ਡੀ.ਪੀ. ਦਾ 30 ਫ਼ੀਸਦੀ) ਤੋਂ ਬਾਅਦ ਹੌਲੀ-ਹੌਲੀ ਵਧਣਾ ਸ਼ੁਰੂ ਹੋਇਆ ਤੇ ਸਾਲ 2019 ’ਚ ਕੁਲ ਘਰੇਲੂ ਉਤਪਾਦ ਦਾ 41.3 ਫ਼ੀਸਦੀ ਹੋ ਗਿਆ। ਟਾਪੂ ਰਾਸ਼ਟਰ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਤੇ ਹੁਣ ਸਿਰਫ਼ 1.6 ਅਰਬ ਡਾਲਰ ਰਹਿ ਗਈ ਹੈ। ਇਸ ਨਾਲ ਸਿਰਫ਼ ਕੁਝ ਹਫ਼ਤਿਆਂ ਤੱਕ ਬੇਹੱਦ ਜ਼ਰੂਰੀ ਸਮੱਗਰੀ ਦੀ ਦਰਾਮਦ ਕੀਤੀ ਜਾ ਸਕਦੀ ਹੈ। ਟਾਪੂ ਰਾਸ਼ਟਰ ’ਤੇ ਵਿਦੇਸ਼ੀ ਕਰਜ਼ ਦਾ ਬੋਝ ਸੱਤ ਅਰਬ ਡਾਲਰ ਨੂੰ ਪਾਰ ਕਰ ਗਿਆ ਹੈ, ਇਸ ’ਚ ਜਨਵਰੀ ’ਚ 50 ਕਰੋੜ ਡਾਲਰ ਤੇ ਜੁਲਾਈ ’ਚ ਇਕ ਅਰਬ ਡਾਲਰ ਦੇ ਬਾਂਡ ਦਾ ਭੁਗਤਾਨ ਸ਼ਾਮਿਲ ਹੈ।

Get the latest update about Global Straits, check out more about Truescoop, economic crisis, China & Truescoopnews

Like us on Facebook or follow us on Twitter for more updates.