ਬੌਸ ਭੇਜਦਾ ਸੀ ਅਸ਼ਲੀਲ ਮੈਸੇਜ, ਮਹਿਲਾ ਨੇ ਝਾੜੂ ਨਾਲ ਕਰ ਦਿੱਤੀ ਜੰਮ ਕੇ ਪਿਟਾਈ! (ਵੀਡੀਓ)

ਚੀਨ ਵਿਚ ਇਕ ਮਹਿਲਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਆਪਣੇ ਬੌਸ...

ਬੀਜਿੰਗ (ਇੰਟ): ਚੀਨ ਵਿਚ ਇਕ ਮਹਿਲਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਆਪਣੇ ਬੌਸ ਨੂੰ ਝਾੜੂ ਨਾਲ ਪਿਟਾਈ ਹੁੰਦੇ ਹੋਏ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਹਿਲਾ ਇਹ ਸਰਕਾਰੀ ਕਰਮਚਾਰੀ ਹੈ। ਉਸ ਨੇ ਇਹ ਦੋਸ਼ ਲਾਇਆ ਕਿ ਉਸ ਦਾ ਬੌਸ ਕਈ ਦਿਨਾਂ ਤੋਂ ਉਸ ਨੂੰ ਹੈਰੇਸ ਕਰ ਰਿਹਾ ਸੀ। ਇਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਜਿਸ ਤੋਂ ਬਾਅਦ ਉਸ ਨੂੰ ਇਹ ਕਦਮ ਚੁੱਕਣਾ ਪਿਆ।

ਚੀਨ ਦੇ ਹੈਲੋਂਗਜਿਆਂਗ ਸੂਬੇ ਦੀ ਇਕ ਸਰਕਾਰੀ ਏਜੰਸੀ ਵਿਚ ਇਹ ਘਟਨਾ ਸਾਹਮਣੇ ਆਈ। ਇਸ ਘਟਨਾ ਦਾ ਤਾਂ ਵੀਡੀਓ ਵੀ ਵਾਇਰਲ ਹੋ ਗਿਆ ਹੈ। ਮਹਿਲਾ ਇਸ ਵੀਡੀਓ ਵਿਚ ਆਪਣੇ ਬੌਸ ਨੂੰ ਝਾੜੂ ਨਾਲ ਮਾਰਦੀ ਹੈ। ਉਹ ਆਪਣੇ ਮੂੰਹ ਉੱਤੇ ਪਾਣੀ ਸੁੱਟਦੀ ਹੈ। ਇਥੋਂ ਤੱਕ ਕਿ ਦਫਤਰ ਵਿਚ ਰੱਖੀਆਂ ਕਿਤਾਵਾਂ ਵੀ ਉਸ ਦੇ ਉੱਤੇ ਸੁੱਟਦੀ ਹੈ।

ਖਬਰਾਂ ਮੁਤਾਬਕ ਮਹਿਲਾ ਦਾ ਦੋਸ਼ ਸੀ ਕਿ ਉਸ ਦੇ ਬੌਸ ਨੇ ਉਸ ਨੂੰ ਤਿੰਨ ਮੌਕਿਆਂ ਉੱਤੇ ਅਸ਼ਲੀਲ ਮੈਸੇਜ ਭੇਜੇ। ਇਥੋਂ ਤੱਕ ਕਿ ਉਹ ਦਫਤਰ ਦੀਆਂ ਬਾਕੀ ਔਰਤਾਂ ਦੇ ਨਾਲ ਵੀ ਫਲਰਟ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਥੇ ਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਵਾਰ-ਵਾਰ ਕਹਿ ਰਿਹਾ ਸੀ ਕਿ ਉਸ ਨੇ ਇਹ ਮੈਸੇਜ ਸਿਰਫ ਜੋਕ ਦੇ ਤੌਰ ਉੱਤੇ ਭੇਜੇ ਸਨ। ਨਿਊਯਾਰਕ ਟਾਈਮਸ ਦੇ ਮੁਤਾਬਕ ਇਸ ਮਹਿਲਾ ਦਾ ਲਾਸਟ ਨਾਮ ਜ਼ੌਓ ਹੈ।

ਇਸ ਸ਼ਖਸ ਦਾ ਨਾਂ ਵਾਂਗ ਹੈ। ਉਹ ਸਰਕਾਰੀ ਗਰੀਬੀ ਹਟਾਉਣ ਵਾਲੀ ਏਜੰਸੀ ਦਾ ਡਿਪਟੀ ਡਾਇਰੈਕਟਰ ਸੀ। ਇਸ ਘਟਨਾ ਤੋਂ ਬਾਅਦ ਤੋਂ ਹੀ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਮਹਿਾਲ ਨੂੰ ਆਪਣਾ ਸਮਰਥਨ ਦਿੱਤਾ ਹੈ। ਲੋਕ ਆਪਣੇ ਬੌਸ ਦੇ ਖਿਲਾਫ ਲਏ ਐਕਸ਼ਨ ਦੇ ਲਈ ਉਸ ਨੂੰ ਸਪੋਰਟ ਕਰ ਰਹੇ ਹਨ। ਓਥੇ ਹੀ ਮਹਿਲਾ ਦੇ ਖਿਲਾਫ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਗਿਆ ਹੈ। ਮਾਨਸਿਕ ਪਰੇਸ਼ਾਨੀ ਨਾਲ ਜੂਝਣ ਦੇ ਕਾਰਨ ਹੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਹੈ।
 

ਚੀਨ ਦੇ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫੀ ਵਾਇਰਲ ਹੋਇਆ ਹੈ। ਯੂਟਿਊਬ ਉੱਤੇ ਵੀ ਇਸ ਨੂੰ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ।

Get the latest update about beat her boss, check out more about woman, dirty messages, Truescoop News & Truescoop

Like us on Facebook or follow us on Twitter for more updates.