ਮਹਿਲਾ ਦੀ ਬੀਮਾਰੀ ਡਾਕਟਰਾਂ ਲਈ ਬਣੀ ਪਹੇਲੀ : 2 ਸਾਲ 'ਚ ਪੇਟ ਵੱਧ ਕੇ ਹੋਇਆ 19 ਕਿਲੋ

ਚੀਨੀ ਮਹਿਲਾ ਹੁਆਂਗ ਗੁਓਸ਼ੀਅਨ ਪੇਟ ਦੀ ਅਜੀਬੋ-ਗਰੀਬ ਬੀਮਾਰੀ ਨਾਲ ਜੂਝ ਰਹੀ ਹੈ। ਪਿਛਲੇ 2 ਸਾਲ 'ਚ ਪੇਟ ਇੰਨਾ ਵੱਧ ਗਿਆ ਹੈ ਕਿ ਇਸ ਦਾ...

ਨਵੀਂ ਦਿੱਲੀ— ਚੀਨੀ ਮਹਿਲਾ ਹੁਆਂਗ ਗੁਓਸ਼ੀਅਨ ਪੇਟ ਦੀ ਅਜੀਬੋ-ਗਰੀਬ ਬੀਮਾਰੀ ਨਾਲ ਜੂਝ ਰਹੀ ਹੈ। ਪਿਛਲੇ 2 ਸਾਲ 'ਚ ਪੇਟ ਇੰਨਾ ਵੱਧ ਗਿਆ ਹੈ ਕਿ ਇਸ ਦਾ (ਪੇਟ) ਵਜ਼ਨ 19 ਕਿਲੋਂ ਹੋ ਗਿਆ ਹੈ। ਹੁਆਂਗ ਦਾ ਕਹਿਣਾ ਗੈ ਕਿ ਪੇਟ ਇੰਨਾ ਜ਼ਿਆਦਾ ਭਾਰੀ ਮਹਿਸੂਸ ਹੁੰਦਾ ਹੈ ਕਿ ਸੋਨਾ ਅਤੇ ਚੱਲਣਾ-ਫਿਰਨਾ ਮੁਸ਼ਕਿਲ ਹੋ ਗਿਆ ਹੈ। ਬੱਚਿਆਂ ਦੀ ਦੇਖਭਾਲ ਵੀ ਨਹੀਂ ਕਰ ਪਾ ਰਹੀ ਹਾਂ। ਪੇਟ ਦਾ ਆਕਾਰ ਲਗਾਤਾਰ ਵੱਧਦਾ ਜਾ ਰਿਹਾ ਹੈ।

ਦਵਾਈਆਂ ਨਾਲ ਪੇਟ ਦਰਦ ਰੁਕਿਆ, ਪੇਟ ਦਾ ਵੱਧਣਾ ਨਹੀਂ
ਹੁਆਂਗ 2 ਬੱਚਿਆਂ ਦੀ ਮਾਂ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਵਜ਼ਨ 54 ਕਿਲੋ ਹੈ, ਇਸ 'ਚ ਪੇਟ ਦਾ 19 ਕਿਲੋ ਵਜ਼ਨ ਸ਼ਾਮਲ ਹੈ। ਇਹ ਮੇਰੇ ਸਰੀਰ ਦਾ 36 ਫੀਸਦੀ ਹੈ। ਮੈਂ ਅਜਿਹਾ ਪਿਛਲੇ 2 ਸਾਲ ਤੋਂ ਝੇਲ ਰਹੀ ਹਾਂ। 2 ਸਾਲ ਪਹਿਲਾਂ ਪੇਟ ਦਰਦ ਦੀ ਸ਼ਿਕਾਇਤ ਹੋਣ 'ਤੇ ਡਾਕਟਰੀ ਸਲਾਹ ਲਈ ਸੀ। ਦਵਾਈਆਂ ਨਾਲ ਪੇਟ ਦਾ ਦਰਦ ਤਾਂ ਘੱਟ ਹੋਇਆ ਪਰ ਇਸ ਦਾ ਵੱਧਣਾ ਖਤਮ ਨਹੀਂ ਹੋਇਆ।

ਸਵਾ ਤਿੰਨ ਲੱਖ ਰੁਪਏ ਸੋਸ਼ਲ ਮੀਡੀਆ ਤੋਂ ਜੁਟਾਏ
ਆਰਥਿਕ ਤੰਗੀ ਨਾਲ ਜੂਝ ਰਹੀ ਹੁਆਂਗ ਕਈ ਵਾਰ ਡਾਕਟਰਾਂ ਤੋਂ ਇਲਾਜ ਕਰਾ ਚੁੱਕੀ ਹੈ ਪਰ ਹੁਣ ਤੱਕ ਕੋਈ ਫਾਇਦਾ ਨਹੀਂ ਹੋਇਆ। ਹੁਣ ਉਹ ਦੇਸ਼ ਦੇ ਵੱਡੇ ਡਾਕਟਰਾਂ ਤੋਂ ਇਲਾਜ ਕਰਾਉਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਪੋਸਟ ਪਾਈ। ਪੋਸਟ ਕਾਰਨ ਮਦਦ ਲਈ ਹੱਥ ਵਧੇ ਅਤੇ ਕਰੀਬ ਸਵਾ ਤਿੰਨ ਲੱਖ ਰੁਪਏ ਜੁਟਾਏ। ਹੁਆਂਗ ਨੂੰ ਉਮੀਦ ਹੈ ਕਿ ਇੰਨੇ ਰੁਪਿਆਂ ਨਾਲ ਉਸ ਦਾ ਇਲਾਜ ਸੰਭਵ ਹੋ ਪਾਵੇਗਾ।

ਕੈਂਸਰ ਵਰਗੀ ਬੀਮਾਰੀਆਂ ਨਾਲ ਜੂਝ ਚੁੱਕੀ ਹੈ
ਹੁਆਂਗ ਇਸ ਤੋਂ ਪਹਿਲਾਂ ਲਿਰ ਸਿਰੋਸਿਸ, ਓਵੇਰੀਅਨ ਕੈਂਸਰ, ਬਿਨਾਈਨ ਟਿਊਮਰ ਨਾਲ ਵੀ ਜੂਝ ਚੁੱਕੀ ਹੈ। ਉਨ੍ਹਾਂ ਦੇ ਛਾਤੀ ਅਤੇ ਪੇਟ 'ਚ ਪਾਣੀ ਜਮਾ ਹੋਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ ਪਰ ਪੇਟ ਦਾ ਆਕਾਰ ਇਸ ਤਰ੍ਹਾਂ ਵੱਧਣ ਦੀ ਵਜ੍ਹਾ ਪਤਾ ਨਹੀਂ ਚੱਲ ਪਾ ਰਹੀ ਹੈ।

ਲੋਕ ਪ੍ਰੇਗਨੈਂਟ ਮਹਿਲਾ ਸਮਝਦੇ ਹਨ
ਹੁਆਂਗ ਕਹਿੰਦੀ ਹੈ ਕਿ ਜਦੋਂ ਉਹ ਬਾਹਰ ਨਿਕਲਦੀ ਹੈ ਤਾਂ ਲੋਕ ਉਨ੍ਹਾਂ ਨੇ ਗਰਭਵਰਤੀ ਮਹਿਲਾ ਸਮਝਦੇ ਹਨ। ਲਗਾਤਾਰ ਸਰੀਰਕ ਅਤੇ ਮਾਨਸਿਕ ਤਣਾਅ ਕਾਰਨ ਗੱਲ੍ਹ-ਗੱਲ੍ਹ 'ਤੇ ਗੁੱਸਾ ਆਉਂਦਾ ਹੈ। ਨੀਂਦ ਪੂਰੀ ਨਾ ਹੋਣ 'ਤੇ ਸੁਭਾਅ 'ਚ ਚਿੜਚਿੜਾਪਨ ਵੱਧ ਰਿਹਾ ਹੈ। ਘਰ 'ਚ ਕੰਮਾਂ 'ਚ ਦਾਦਾ-ਦਾਦੀ ਹੱਥ ਵਟਾਉਂਦੇ ਹਨ। ਉਮੀਦ ਹੈ, ਮੈਂ ਜਲਦ ਪਹਿਲਾਂ ਵਾਂਗ ਸਿਹਤਮੰਦ ਹੋ ਜਾਵਾਂਗੀ।

Get the latest update about News In Punjabi, check out more about Big Stomach, Huang Guoxian, Health News & True Scoop News

Like us on Facebook or follow us on Twitter for more updates.