ਅੰਮ੍ਰਿਤਸਰ(ਲਲਿਤ ਸ਼ਰਮਾ): ਅੰਮ੍ਰਿਤਸਰ ਵਿਚ 25 ਦਸੰਬਰ ਕ੍ਰਿਸਮਿਸ ਡੇਅ ਯਾਨੀ ਕਿ ਵੱਡਾ ਦਿਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤਸਰ ਦੀ ਰਾਮਬਾਗ ਚਰਚ ਵਿਚ ਕ੍ਰਿਸਮਿਸ ਡੇਅ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਪਾਸਟਰ ਜੀ ਨੇ ਕਿਹਾ ਕਿ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਕ੍ਰਿਸਮਿਸ ਡੇਅ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ।
ਨਾਲ ਹੀ ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਖਦੇ ਹੋਏ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੰਗਤ ਆਪਣੇ ਮੂੰਹ ਉੱਤੇ ਮਾਸਕ ਪਾ ਕੇ ਹੀ ਚਰਚ ਵਿਚ ਆਉਣ। ਉਨ੍ਹਾਂ ਕਿਹਾ ਕਿ ਅਸੀਂ ਪ੍ਰਭੂ ਪਰਮੇਸ਼ਵਰ ਅੱਗੇ ਅਰਦਾਸ ਕਰਦੇ ਕਿ ਨਵੇਂ ਸਾਲ ਕੋਰੋਨਾ ਖਤਮ ਕਰ ਕੇ ਹੀ ਚੜੇ ਅਤੇ ਉਨ੍ਹਾਂ ਕਿਹਾ ਉਹ ਪ੍ਰਭੂ ਯਿਸ਼ੂ ਮਸੀਹ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ 3 ਬਿੱਲ ਰੱਦ ਹੋਣ ਤੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਆ ਜਾਣ।
ਸੰਗਤਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਅੱਜ 25 ਦਸੰਬਰ ਖੁਸ਼ੀਆਂ ਵਾਲਾ ਦਿਨ ਹੈ ਅਤੇ ਇਹ ਦਿਨ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਥੇ ਆ ਕੇ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਸੰਗਤਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਉਹ ਆਪਣੇ-ਆਪ ਨੂੰ ਸੈਨੇਟਾਈਜ਼ਰ ਕਰ ਕੇ ਅਤੇ ਮਾਸਕ ਲਗਾ ਕੇ ਚਰਚਾ ਵਿਚ ਆਉਣ।