ਸੀਆਈਆਈ ਵਲੋਂ ਮੀਟਿੰਗ ਦਾ ਆਯੋਜਨ, ਆਪ ਵਿਧਾਇਕਾਂ ਅਤੇ ਸਾਂਸਦ ਅਸ਼ੋਕ ਮਿੱਤਲ ਨੂੰ ਕੀਤਾ ਗਿਆ ਸਨਮਾਨਿਤ

ਕੰਫ਼ੇਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਨੇ ਮੰਗਲਵਾਰ ਸ਼ਾਨ ਨੂੰ ਆਪਣੀ ਜੋਨਲ ਕੌਂਸਲ ਮੀਟਿੰਗ ਦਾ ਆਯੋਜਨ ਕੀਤਾ ਜਿਸ 'ਚ ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਰਾਜ ਸਭ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ...

ਕੰਫ਼ੇਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਨੇ ਮੰਗਲਵਾਰ ਸ਼ਾਨ ਨੂੰ ਆਪਣੀ ਜੋਨਲ ਕੌਂਸਲ ਮੀਟਿੰਗ ਦਾ ਆਯੋਜਨ ਕੀਤਾ ਜਿਸ 'ਚ ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਰਾਜ ਸਭ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਕੰਫ਼ੇਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਪਦਅਧਿਕਾਰੀ ਰਾਜੇਸ਼ ਖਰਬੰਦਾ, ਅਮਰੇਂਦਰ ਧੀਮਾਨ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਅਤੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਸਨਮਾਨਿਤ ਕੀਤਾ। 

ਇਸ ਦੌਰਾਨ ਉਦਯੋਗਪਤੀਆਂ ਨੇ ਇੰਡਸਟਰੀ ਨਾਲ ਸੰਬੰਧਿਤ ਆਪਣੀ ਸਮਸਿਆਵਾਂ ਦੇ ਬਾਰੇ ਜਾਣੂ ਕਰਵਾਇਆ । ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਸਾਂਸਦ ਅਸ਼ੋਕ ਮਿੱਤਲ ਨੇ ਇੰਡਸਰਟੀ ਦੇ ਵਧਾਵੇ ਲਈ ਅਤੇ ਆਮ ਆਦਮੀ ਪਾਰਟੀ ਦੇ ਦ੍ਰਿਸ਼ਟੀਕੋਣ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।  

ਇਸ ਮੌਕੇ ਤੇ ਜਲੰਧਰ ਆਟੋ ਪਾਰਟਸ , ਮੇਨੀਫੈਕਚਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਜੇ ਐੱਮ ਪੀ ਇੰਡਸਟਰੀ ਦੇ ਐੱਮਡੀ ਬਲਰਾਮ ਕਪੂਰ, ਯਾਮਾ ਦੇ ਮਹਾਸਚਿਵ ਤੁਸ਼ਾਰ ਜੈਨ, ਸਪੋਰਟਸ ਅਤੇ ਸਰਜੀਕਲ ਕੋਂਪਲੇਕ੍ਸ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਅਰੋੜਾ , ਉਦ੍ਯੋਗਨਗਰ ਮੇਨੀਫੈਕਚ੍ਰਰ ਐਸੋਸੀਏਸ਼ਨ (ਗਦਾਈਪੁਰ ) ਦੇ ਪ੍ਰਧਾਨ ਤੇਜਿੰਦਰ ਸਿੰਘ ਵਸੀਮ ਮੌਜੂਦ ਸਨ।   

Get the latest update about AAP PARTY MLA, check out more about ASHOKE MITTAL, JALANDHAR INDUSTRIES MEETING, CII MEETING & JALANDHAR NEWS

Like us on Facebook or follow us on Twitter for more updates.