ਜਲੰਧਰ : ਸਿਵਲ ਹਸਪਤਾਲ ਦੇ ਬਾਹਰ ਸਾਲਾਂ ਪੁਰਾਣੀ ਡਿੱਗੀ ਪਾਣੀ ਦੀ ਟੈਂਕੀ, ਲੋਕਾਂ 'ਚ ਮਚੀ ਅਫੜਾ-ਤਫੜੀ

ਜਲੰਧਰ 'ਚ ਕਈ ਸਾਲਾਂ ਪੁਰਾਣੀ ਬਣੀ ਪਾਣੀ ਦੀ ਟੈਂਕੀ ਸਵੇਰੇ ਅਚਾਨਕ ਡਿੱਗਣ ਨਾਲ ਇਲਾਕੇ 'ਚ ਅਫੜਾ-ਤਫੜਾ ਮੱਚ ਗਈ। ਪਾਣੀ ਦੀ ਟੈਂਕੀ ਕਾਫੀ ਪੁਰਾਣੀ ਅਤੇ ਟੁੱਟੀ-ਫੁੱਟੀ ਸੀ, ਜਿਸ ਨੂੰ 2 ਦਿਨ ਪਹਿਲਾਂ ਹੀ ਤੋੜਣ ਦਾ...

ਜਲੰਧਰ— ਜਲੰਧਰ 'ਚ ਕਈ ਸਾਲਾਂ ਪੁਰਾਣੀ ਬਣੀ ਪਾਣੀ ਦੀ ਟੈਂਕੀ ਸਵੇਰੇ ਅਚਾਨਕ ਡਿੱਗਣ ਨਾਲ ਇਲਾਕੇ 'ਚ ਅਫੜਾ-ਤਫੜਾ ਮੱਚ ਗਈ। ਪਾਣੀ ਦੀ ਟੈਂਕੀ ਕਾਫੀ ਪੁਰਾਣੀ ਅਤੇ ਟੁੱਟੀ-ਫੁੱਟੀ ਸੀ, ਜਿਸ ਨੂੰ 2 ਦਿਨ ਪਹਿਲਾਂ ਹੀ ਤੋੜਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅਚਾਨਕ ਪਾਣੀ ਦੀ ਟੈਂਕੀ ਸਿਵਲ ਹਸਪਤਾਲ ਦੇ ਬਾਹਰ ਬਣੀਆਂ ਦੁਕਾਨਾਂ 'ਤੇ ਡਿੱਗ ਗਈ, ਜਿਸ ਕਾਰਨ ਦੁਕਾਨਾਂ ਪੂਰੀ ਤਰ੍ਹਾਂ ਟੁੱਟ ਗਈਆਂ।

ਰਾਜਾ ਵੜਿੰਗ ਨਾਲ ਕੈਪਟਨ ਨੇ ਕੀਤੀ ਮੁਲਾਕਾਤ, ਤਸਵੀਰ ਸਾਂਝੀ ਕਰਦਿਆਂ ਕੀਤੀ ਤਾਰੀਫ

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਟੈਂਕੀ ਹਸਪਤਾਲ ਦੇ ਗੇਟ ਦੇ ਬਿਲਕੁੱਲ ਨਾਲ ਹੀ ਬਣੀ ਹੋਈ ਸੀ, ਜਿਸ ਨੂੰ ਮੁੜ ਬਣਾਇਆ ਜਾਣਾ ਸੀ। ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਪਾਣੀ ਦੀ ਟੈਂਕੀ ਲੋਕਾਂ ਦੀਆਂ ਦੁਕਾਨਾਂ 'ਤੇ ਜਾ ਡਿੱਗੀ। ਟੈਂਕੀ ਦੇ ਡਿੱਗਣ ਕਾਰਨ ਕੋਈ ਨੁਕਸਾਨ ਤਾਂ ਨਹੀਂ ਹੋ ਸਕਿਆ ਪਰ ਕਈ ਗਰੀਬਾਂ ਦੀਆਂ ਦੁਕਾਨਾਂ ਟੁੱਟ ਗਈਆਂ।

Get the latest update about Civil Hospital Jalandhar, check out more about Punjab Latest News, News In Punjabi, Accident News & Punjab News

Like us on Facebook or follow us on Twitter for more updates.